updated 6:27 AM UTC, Jul 20, 2019
Headlines:

ਹਾਕੀ ਭਾਰਤ ਨੇ ਆਸਟਰੇਲੀਆ ‘ਏ’ ਨੂੰ ਬਰਾਬਰੀ ’ਤੇ ਰੋਕਿਆ

ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੇ ਆਖ਼ਰੀ ਪਲਾਂ ਵਿੱਚ ਕੀਤੇ ਗੋਲ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੇਲੀਆ ‘ਏ’ ਨਾਲ 1-1 ਨਾਲ ਡਰਾਅ ਖੇਡਿਆ। ਭਾਰਤ ਨੇ ਪਹਿਲੇ ਕੁਆਰਟਰ ਦੇ ਸ਼ੁਰੂਆਤੀ ਮਿੰਟਾਂ ਵਿੱਚ ਦੋ ਗੋਲ ਬਚਾਏ। ਭਾਰਤ ਦੀ ਸ਼ੁਰੂਆਤ ਰਲਵੀਂ- ਮਿਲਵੀਂ ਰਹੀ ਅਤੇ ਆਸਟਰੇਲੀਆ ‘ਏ’ ਨੇ ਸ਼ੁਰੂ ਵਿੱਚ ਹੀ ਲੀਡ ਬਣਾ ਲਈ।ਭਾਰਤ ਨੂੰ 21ਵੇਂ ਮਿੰਟ ਵਿੱਚ ਝਟਕਾ ਲੱਗਿਆ, ਜਦੋਂ ਕਿਰਨ ਅਰੁਨਾਸਲਮ ਨੇ ਆਸਟਰੇਲੀਆ ‘ਏ’ ਲਈ ਗੋਲ ਦਾਗ਼ ਦਿੱਤਾ। ਭਾਰਤ ਨੇ ਜਵਾਬੀ ਹਮਲੇ ਵਿੱਚ ਤਿੰਨ ਪੈਨਲਟੀ ਕਾਰਨਰ ਬਣਾਏ, ਪਰ ਇੱਕ ਨੂੰ ਵੀ ਗੋਲ ਵਿੱਚ ਨਹੀਂ ਬਦਲ ਸਕਿਆ। ਦੂਜੇ ਪਾਸੇ ਡਿਫੈਂਡਰਾਂ ਨੇ ਮੇਜ਼ਬਾਨ ਟੀਮ ਨੂੰ ਲੀਡ ਦੁੱਗਣੀ ਕਰਨ ਤੋਂ ਰੋਕੀ ਰੱਖਿਆ। ਭਾਰਤ ਲਈ ਬਰਾਬਰੀ ਦਾ ਗੋਲ 56ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਡਰੈਗ ਫਲਿੱਕ ’ਤੇ ਦੂਜੇ ਯਤਨ ਵਿੱਚ ਕੀਤਾ। ਕੋਚ ਗਰਾਹਮ ਰੀਡ ਨੇ ਕਿਹਾ, ‘‘ਪਹਿਲੇ ਦਸ ਮਿੰਟ ਵਿੱਚ ਸਾਡਾ ਪ੍ਰਦਰਸ਼ਨ ਬਹੁਤ ਖ਼ਰਾਬ ਸੀ, ਜਦਕਿ ਸ਼ੁੱਕਰਵਾਰ ਨੂੰ ਪਹਿਲੇ ਮੈਚ ਵਿੱਚ ਅਸੀਂ ਚੰਗਾ ਖੇਡੇ ਸੀ।

New York