updated 12:10 PM UTC, Apr 22, 2019
Headlines:

ਹਾਰਾਂ ਦੇ ਬਾਵਜੂਦ ਆਰਸੀਬੀ ਨੂੰ ਜਿੱਤ ਦੀ ਭੁੱਖ ਸੀ ਕੋਹਲੀ

ਮੁਹਾਲੀ - ਕਿੰਗਜ਼ ਇਲੈਵਨ ਪੰਜਾਬ ’ਤੇ ਮਿਲੀ ਜਿੱਤ ਮਗਰੋਂ ਰੌਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਨ੍ਹੇ ਝਟਕਿਆਂ ਮਗਰੋਂ ਟੀਮ ਨੂੰ ਜਿੱਤ ਦੀ ਭੁੱਖ ਸੀ, ਆਖ਼ਿਰਕਾਰ ਉਹ ਇਸ ਰਾਹ ਪੈ ਹੀ ਗਈ। ਕੋਹਲੀ (67 ਦੌੜਾਂ) ਅਤੇ ਏਬੀ ਡਿਵਿਲੀਅਰਜ਼ (ਨਾਬਾਦ 59 ਦੌੜਾਂ) ਨੇ 85 ਦੌੜਾਂ ਦੀ ਭਾਈਵਾਲੀ ਕਰਕੇ ਜਿੱਤ ਦੀ ਨੀਂਹ ਰੱਖ ਦਿੱਤੀ ਸੀ। ਕੋਹਲੀ ਨੇ ਮੈਚ ਮਗਰੋਂ ਕਿਹਾ, ‘‘ਕਈ ਮੈਚਾਂ ਵਿੱਚ ਅਸੀਂ ਬਦਕਿਸਮਤ ਰਹੇ। ਹਰ ਮੈਚ ਵਿੱਚ ਨਹੀਂ, ਪਰ ਕੁੱਝ ਮੈਚ ਅਸੀਂ ਜਿੱਤ ਸਕਦੇ ਸੀ।’’ ਉਸ ਨੇ ਕਿਹਾ, ‘‘ਇਨ੍ਹੇ ਝਟਕਿਆਂ ਮਗਰੋਂ ਵੀ ਟੀਮ ਵਿੱਚ ਜਿੱਤ ਦੀ ਭੁੱਖ ਸੀ। ਸਾਨੂੰ ਲੱਗਿਆ ਕਿ 190 ਦਾ ਸਕੋਰ ਹੋਵੇਗਾ, ਪਰ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕਰਕੇ ਉਸ ਨੂੰ 170 ਦੌੜਾਂ ਹੀ ਬਣਾਉਣ ਦਿੱਤੀਆਂ। ਅੱਠ ਓਵਰਾਂ ਵਿੱਚ 60 ਦੌੜਾਂ ਦੇ ਕੇ ਚਾਰ ਵਿਕਟਾਂ ਲੈਣਾ ਫ਼ਾਇਦੇਮੰਦ ਸੀ।’’ ‘ਮੈਨ ਆਫ ਦਿ ਮੈਚ’ ਏਬੀ ਡਿਵਿਲੀਅਰਜ਼ ਨੇ ਕਿਹਾ ਕਿ ਇਸ ਜਿੱਤ ਲਈ ਲੰਬੀ ਉਡੀਕ ਕਰਨੀ ਪਈ। ਦੂਜੇ ਪਾਸੇ, ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੇ ਹਾਰ ਦਾ ਠੀਕਰਾ ਖ਼ਰਾਬ ਫੀਲਡਿੰਗ ’ਤੇ ਭੰਨਿਆ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C