updated 6:21 AM UTC, Jul 19, 2019
Headlines:

ਕੋਹਲੀ ਨੂੰ ਧੀਮੀ ਓਵਰ ਗਤੀ ਕਾਰਨ 12 ਲੱਖ ਰੁਪਏ ਜੁਰਮਾਨਾ

ਮੁਹਾਲੀ - ਰੌਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ’ਤੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਧੀਮੀ ਓਵਰ ਗਤੀ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਆਈਪੀਐਲ ਵੱਲੋਂ ਜਾਰੀ ਬਿਆਨ ਅਨੁਸਾਰ, ‘‘ਹੌਲੀ ਓਵਰ ਗਤੀ ਨਾਲ ਜੁੜੇ ਆਈਪੀਐਲ ਜ਼ਾਬਤੇ ਤਹਿਤ ਇਹ ਇਸ ਸੈਸ਼ਨ ਵਿੱਚ ਟੀਮ ਦਾ ਪਹਿਲਾ ਅਪਰਾਧ ਸੀ। ਕੋਹਲੀ ’ਤੇ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ।’’ ਆਰਸੀਬੀ ਨੇ ਸੱਤ ਹਾਰਾਂ ਮਗਰੋਂ ਕੱਲ੍ਹ ਰਾਤ ਇਸ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਅਜਿੰਕਿਆ ਰਹਾਣੇ  ਅਤੇ ਰੋਹਿਤ ਸ਼ਰਮਾ ਨੂੰ ਵੀ ਇਸ ਅਪਰਾਧ ਤਹਿਤ ਜੁਰਮਾਨਾ ਲੱਗ ਚੁੱਕਿਆ ਹੈ।

New York