updated 6:21 AM UTC, Jul 19, 2019
Headlines:

ਹੈਦਰਾਬਾਦ ਤੇ ਦਿੱਲੀ ਵਿਚਾਲੇ ਟੱਕਰ ਅੱਜ

ਹੈਦਰਾਬਾਦ - ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿੱਚ ਐਤਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਕੇਕੇਆਰ ਖ਼ਿਲਾਫ਼ ਪਿਛਲੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਦਿੱਲੀ ਕੈਪੀਟਲਜ਼ ਦੇ ਹੌਸਲੇ ਬੁਲੰਦ ਹਨ। ਉਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀਆਂ ਨਜ਼ਰਾਂ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਲੈਅ ਜਾਰੀ ਰੱਖਣ ’ਤੇ ਹੋਣਗੀਆਂ। ਰੌਇਲ ਚੈਲੰਜਰਜ਼ ਬੰਗਲੌਰ ਅਤੇ ਮਜ਼ਬੂਤ ਮੰਨੀ ਜਾਣ ਵਾਲੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਮਿਲੀ ਜਿੱਤ ਨਾਲ ਦਿੱਲੀ ਦਾ ਹੌਸਲਾ ਵਧਿਆ ਹੋਇਆ ਹੈ। ਕੇਕੇਆਰ ਖ਼ਿਲਾਫ਼ ਜਿੱਤ ਮਗਰੋਂ ਦਿੱਲੀ ਟੀਮ ਆਈਪੀਐਲ ਸੂਚੀ ਵਿੱਚ ਸੱਤ ਮੈਚਾਂ ਵਿੱਚ ਅੱਠ ਅੰਕ ਲੈ ਕੇ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਸਲਾਮੀ ਬੱਲੇਬਾਜ਼ੀ ਹਾਲਾਂਕਿ ਪਿਛਲੇ ਮੈਚ ਵਿੱਚ ਸੈਂਕੜਾ ਮਾਰਨ ਤੋਂ ਖੁੰਝ ਗਿਆ, ਪਰ ਉਸ ਨੇ 63 ਗੇਂਦਾਂ ਵਿੱਚ ਨਾਬਾਦ 97 ਦੌੜਾਂ ਦੀ ਕਮਾਲ ਦੀ ਪਾਰੀ ਖੇਡੀ, ਜਿਸ ਕਾਰਨ ਦਿੱਲੀ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਪਾਰੀ ਨਾਲ ਧਵਨ ਦਾ ਹੌਸਲਾ ਵਧਿਆ ਹੈ ਅਤੇ ਉਸ ਨੂੰ ਇਹ ਲੈਅ ਜਾਰੀ ਰੱਖਣੀ ਹੋਵੇਗੀ। ਧਵਨ ਅਤੇ ਪੰਤ ਤੋਂ ਇਲਾਵਾ ਕਪਤਾਨ ਸ਼੍ਰੇਅਸ ਅਈਅਰ ਅਤੇ ਪ੍ਰਿਥਵੀ ਸ਼ਾਅ ਵੀ ਚੰਗੀ ਲੈਅ ਵਿੱਚ ਹਨ, ਜਿਨ੍ਹਾਂ ਤੋਂ ਹੈਦਰਾਬਾਦ ਖ਼ਿਲਾਫ਼ ਵੱਡੀ ਪਾਰੀ ਖੇਡਣ ਦੀ ਉਮੀਦ ਹੋਵੇਗੀ।ਦੂਜੇ ਪਾਸੇ, ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਇਸ ਮੁਕਾਬਲੇ ਵਿੱਚ ਲਗਾਤਾਰ ਦੋ ਹਾਰਾਂ ਨਾਲ ਉਤਰ ਰਹੀ ਹੈ। ਹੈਦਰਾਬਾਦ ਦਾ ਆਤਮਵਿਸ਼ਵਾਸ ਹਾਲਾਂਕਿ ਇਸ ਕਾਰਨ ਵੀ ਵਧਿਆ ਹੋਵੇਗਾ ਕਿ ਟੀਮ ਨੇ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਦਿੱਲੀ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ।

New York