updated 8:42 AM UTC, May 21, 2019
Headlines:

ਮੁਹਾਲੀ ਦੀ ਅਨੰਯਾ ਨੇ ਪਟਨਾ ਵਿਖੇ ਤਿੰਨ ਤਗਮੇ ਜਿਤੇ

ਐਸ ਏ ਐਸ ਨਗਰ - ਪਟਨਾ ਵਿੱਚ 9 ਮਾਰਚ ਤੋਂ 11 ਮਾਰਚ ਤਕ ਆਯੋਜਿਤ 15ਵੀਂ ਰਾਸ਼ਟਰੀ ਪੈਰਾ ਐਥਲੈਟਿਕਸ ਫੋਰ ਸੇਰੇਬ੍ਰਲ ਪਾਲਸੀ ਪ੍ਰਤੀਯੋਗਤਾ ਵਿਚ ਮੁਹਾਲੀ ਦੀ ਅਨਯਾ ਬਾਂਸਲ ਨੇ 400 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਜਿੱਤਿਆ| ਅਨੰਯਾ ਦੇ ਪਿਤਾ ਸ੍ਰੀ ਸੰਦੀਪ ਕਮਲ ਨੇ ਦੱਸਿਆ ਕਿ 400 ਮੀਟਰ ਦੌੜ ਦੇ ਨਾਲ ਨਾਲ ਅਨਯਾ ਨੇ 200 ਮੀਟਰ ਅਤੇ ਸ਼ਾਟਪੁੱਟ ਵਿਚ ਵੀ ਚਾਂਦੀ ਦੇ ਤਗਮੇ ਜਿਤੇ| ਅਨੰਯਾ ਨੇ ਪਿਛਲੇ ਸਾਲ ਇਹਨਾਂ ਤਿੰਨੇ ਮੁਕਾਬਲਿਆਂ ਵਿਚ ਸੋਨੇ ਤੇ ਤਗਮੇ ਜਿਤੇ ਸਨ| ਉਸ ਤੋਂ ਬਾਅਦ ਉਹ ਪੰਚਕੂਲਾ ਵਿਚ ਹੋਈ 18ਵੀ ਰਾਸ਼ਟਰੀ ਓਪਨ ਪੈਰਾ ਅਥਲੈਟਿਕਸ ਪ੍ਰੀਤਯੋਗਤਾ ਵਿਚ 400 ਮੀਟਰ ਅਤੇ ਸ਼ਾਟ ਪ੍ਰਤੀਯੋਗਤਾ ਵਿਚ ਚਾਂਦੀ ਦੇ ਤਗਮੇ ਜਿੱਤੇ ਸਨ| ਉਹਨਾਂ ਕਿਹਾ ਕਿ ਅਨੰਯਾ ਬਾਂਸਲ ਬੌਧਿਕ ਰੂਪ ਵਿਚ ਕਮਜੋਰ ਲੜਕੀ ਹੈ ਅਤੇ ਉਸਦੀ ਇਸ ਘਾਟ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਬਚਪਣ ਤੋਂ ਖੇਡਾਂ ਲਈ ਤਿਆਰ ਕੀਤਾ ਗਿਆ ਹੈ| ਉਹ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਰਾਜ ਦੀ ਸਪੈਸ਼ਲ ਉਲੰਪਿਕ ਦੀ ਸ਼ਾਟਪੁਟ ਦੀ ਸੋਨ ਤਗਮਾ ਜੇਤੂ ਵੀ ਹੈ| ਉਹ ਸੈਫ ਖੇਡਾਂ ਵਿਚ ਸ਼ਾਟ ਪੁੱਟ ਵਿੱਚ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ ਅਤੇ ਅੱਜ ਕਲ ਪੀ ਸੀ ਡੀ ਏ ਚੰਡੀਗੜ੍ਹ ਵਿਚ ਕੰਮ ਕਰ ਰਹੀ ਹੈ|

New York