updated 7:22 AM UTC, Mar 23, 2019
Headlines:

ਹਰ ਖਿਡਾਰੀ ਦੀ ਪਰਖ਼ ਚਾਹੁੰਦੇ ਨੇ ਗੇਂਦਬਾਜ਼ੀ ਕੋਚ ਅਰੁਣ

ਨਵੀਂ ਦਿੱਲੀ - ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਆਖ਼ਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਤਜਰਬੇ ਜਾਰੀ ਰੱਖਣ ਦੇ ਸੰਕੇਤ ਦਿੰਦਿਆਂ ਮੰਗਲਵਾਰ ਨੂੰ ਇੱਥੇ ਕਿਹਾ ਕਿ ਟੀਮ ਆਸਟਰੇਲੀਆ ਦੇ ਨਾਲ ਬੁੱਧਵਾਰ ਨੂੰ ਹੋਣ ਵਾਲੇ ਮੈਚ ਦੇ ਹਰ ਬਦਲ ਨੂੰ ਅਜ਼ਮਾਉਣਾ ਚਾਹੁੰਦੀ ਹੈ। ਅਰੁਣ ਨੇ ਪੰਜਵੇਂ ਅਤੇ ਫੈਸਲਾਕੁਨ ਮੈਚ ਦੀ ਪਹਿਲੀ ਸ਼ਾਮ ਨੂੰ ਕਿਹਾ ਕਿ ਵਿਸ਼ਵ ਕੱਪ ਦੇ ਲਈ ਜਾਣ ਵਾਲੀ ਟੀਮ ਦੀ ਰੂਪ ਰੇਖਾ ਕਰੀਬ ਕਰੀਬ ਤਿਆਰ ਹੈ ਪਰ ਟੀਮ ਦੇ ਪ੍ਰਬੰਧਕ ਇਸ ਮੈਚ ਵਿੱਚ ਹਰ ਬਦਲ ਨੂੰ ਅਜ਼ਮਾਉਣਾ ਚਾਹੁੰਦੇ ਹਨ ਤਾਂ ਜੋ ਕਿਸੇ ਭੁਲੇਖੇ ਦੀ ਗੁੰਜਾਇਸ਼ ਨਾ ਰਹੇ। ਪਿਛਲੇ ਮੈਚ ਦੇ ਵਿੱਚ ਕੋਹਲੀ ਵੱਲੋਂ ਚੌਥੇ ਨੰਬਰ ਦੇ ਉੱਤੇ ਬੱਲੇਬਾਜ਼ੀ ਕਰਨ ਬਾਰੇ ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ਬੱਸ ਇਹ ਹੀ ਇੱਕ ਮੌਕਾ ਹੈ ਜਦੋਂ ਅਸੀਂ ਖਿਡਾਰੀਆਂ ਦੀ ਪਰਖ ਕਰ ਸਕਦੇ ਹਾਂ। ਭਰਤ ਅਰੁਣ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਖੇਡ ਦੇ ਕੁੱਝ ਵਿਭਾਗਾਂ ਦੇ ਵਿੱਚ ਸੁਧਾਰ ਦੀ ਗੁੰਜਾਇਸ਼ ਹੈ ਅਤੇ ਇਸ ਦੇ ਵਿੱਚ ਗੇਂਦਬਾਜ਼ੀ ਪ੍ਰਮੁੱਖ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਵਿਰੁੱਧ ਮੁਹਾਲੀ ਦੇ ਵਿੱਚ 358 ਦੌੜਾਂ ਦਾ ਸਕੋਰ ਬਣਾਉਣ ਦੇ ਬਾਵਜੂਦ ਵੀ ਟੀਮ ਦੇ ਗੇਂਦਬਾਜ਼ ਆਪਣੇ ਸਕੋਰ ਦੀ ਰੱਖਿਆ ਨਹੀਂ ਕਰ ਸਕੇ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C