updated 6:40 AM GMT, Feb 19, 2019
Headlines:

ਸੈਮੀਫਾਈਨਲ ਚ ਹਾਰੇ ਬੋਪੰਨਾ-ਸ਼ਰਣ

ਨਵੀਂ ਦਿੱਲੀ - ਭਾਰਤ ਦੇ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਦੀ ਜੋੜੀ ਨੂੰ ਬੁਲਗਾਰੀਆ ਵਿਚ ਏ. ਟੀ. ਪੀ. ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜਾ ਦਰਜਾ ਪ੍ਰਾਪਤ ਬੋਪੰਨਾ-ਸ਼ਰਣ ਦੀ ਜੋੜੀ ਦਾ ਸੈਮੀਫਾਈਨਲ ਵਿਚ ਚੀਨੀ ਖਿਡਾਰੀ ਚੇਂਗ-ਪੇਂਗ ਸੀਹ ਤੇ ਇੰਡੋਨੇਸ਼ੀਆ ਦੇ ਖਿਡਾਰੀ ਕ੍ਰਿਸਟੋਫਰ ਰੂੰਗਕਾਟ ਦੀ ਜੋੜੀ ਨਾਲ ਸ਼ਨੀਵਾਰ ਮੁਕਾਬਲਾ ਸੀ ਤੇ ਭਾਰਤੀ ਜੋੜੀ ਲਗਾਤਾਰ ਸੈੱਟਾਂ ਵਿਚ 6-7, 3-6 ਨਾਲ ਹਾਰ ਹੋ ਗਈ। ਬੋਪੰਨਾ ਤੇ ਸ਼ਰਣ ਨੇ ਪਹਿਲੇ ਸੈੱਟ 'ਚ ਸਖਤ ਮੁਕਾਬਲਾ ਕਰਦੇ ਹੋਏ ਇਸ ਨੂੰ ਟਾਈ ਬ੍ਰੇਕ ਤੱਕ ਖਿੱਚਿਆ ਪਰ ਉਹ ਟਾਈ ਬ੍ਰੇਕ 3-7 ਨਾਲ ਹਾਰ ਗਏ। ਦੂਸਰੇ ਸੈੱਟ 'ਚ ਭਾਰਤੀ ਜੋੜੀ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C