updated 6:49 AM UTC, Oct 19, 2019
Headlines:

ਭਾਰਤ ਨੂੰ ਦੋ ਦੌੜਾਂ ਨਾਲ ਹਰਾ ਕੇ ਨਿਊਜ਼ੀਲੈਂਡ ਨੇ ਲੜੀ ’ਤੇ ਹੂੰਝਾ ਫੇਰਿਆ

ਹੈਮਿਲਟਨ - ਸੋਫੀ ਡਿਵਾਈਨ ਵੱਲੋਂ ਅਰਧ ਸੈਂਕੜਾ ਜੜਨ ਬਾਅਦ ਗੇਂਦਬਾਜ਼ੀ ਵਿਚ ਵੀ ਦਿਖਾਏ ਕਮਾਲ ਦੇ ਸਿਰ ਉੱਤੇ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤ ਨੂੰ ਤੀਜੇ ਅਤੇ ਅੰਤਿਮ ਟੀ-20 ਮੈਚ ਵਿਚ ਦੋ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ ਹੈ। ਸਲਾਮੀ ਬੱਲੇਬਾਜ਼ ਡਿਵਾਈਨ ਨੇ 52 ਗੇਂਦਾਂ ਅਤੇ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 72 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਤਰ੍ਹਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਉੰਤੇ 161 ਦੌੜਾਂ ਦਾ ਸ਼ਾਨਦਾਰ ਸਕੋਰ ਬਣਾਇਆ। ਨਿਊਜ਼ੀਲੈਂਡ ਦੀ ਕਪਤਾਨ ਐਮੀ ਸੈਟਰਥਵੇਟ ਨੇ 31 ਅਤੇ ਸੂਜੀ ਬੇਟਸ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੀ ਦੀਪਤੀ ਸ਼ਰਮਾ ਨੇ ਦੋ ਵਿਕਟਾਂ ਹਾਸਲ ਕੀਤੀਆਂ ਅਤੇ ਮਾਨਸੀ ਜੋਸ਼ੀ, ਰਾਧਾ ਯਾਦਵ,ਅਰੁੰਧਤੀ ਰੈਡੀ ਤੇ ਪੂਨਮ ਯਾਦਵ ਨੂੰ ਇੱਕ ਇੱਕ ਵਿਕਟ ਮਿਲੀ। ਇਸ ਦੇ ਜਵਾਬ ਵਿਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਪਣੇ ਕਰੀਅਰ ਦੀ ਸ਼ਾਨਦਾਰ ਪਾਰੀ ਖੇਡਦਿਆਂ 86 ਦੌੜਾਂ ਬਣਾਈਆਂ ਪਰ ਭਾਰਤੀ ਟੀਮ ਟੀਚੇ ਦਾ ਪਿੱਛਾ ਕਰਦੀ ਹੋਈ ਚਾਰ ਵਿਕਟਾਂ ਉੱਤੇ 159 ਦੌੜਾਂ ਹੀ ਬਣਾ ਸਕੀ। ਅੰਤਿਮ ਓਵਰਾਂ ਵਿਚ ਅਨੁਭਵੀ ਮਿਤਾਲੀ ਰਾਜ (ਨਾਬਾਦ 24 ਨਾਬਾਦ) ਅਤੇ ਦੀਪਤੀ ਸ਼ਰਮਾ (ਨਾਬਾਦ 21) ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਨਾ ਦਿਵਾ ਸਕੀਆਂ।

New York