updated 6:40 AM GMT, Feb 19, 2019
Headlines:

ਟੀ-20 ਭਾਰਤ ਖ਼ਿਲਾਫ਼ ਨਿਊਜ਼ੀਲੈਂਡ ਦੀ ਖਿਤਾਬੀ ਜਿੱਤ

ਹੈਮਿਲਟਨ - ਕੋਲਿਨ ਮੁਨਰੋ ਦੀ ਅਗਵਾਈ ਵਿਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਨਿਊਜ਼ੀਲੈਂਡ ਨੇ ਵੱਡੇ ਸਕੋਰ ਵਾਲੇ ਤੀਜੇ ਅਤੇ ਅੰਤਿਮ ਟੀ-20 ਮੈਚ ਵਿਚ ਭਾਰਤ ਨੂੰ 4 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਲੜੀ 2-1 ਨਾਲ ਜਿੱਤਣ ਵਿਚ ਕਾਮਯਾਬ ਹੋ ਗਈ ਅਤੇ ਭਾਰਤ ਦੀ ਲਗਾਤਾਰ ਦਸ ਲੜੀਆਂ ਵਿਚ ਜਿੱਤ ਦੀ ਮੁਹਿੰਮ ਵੀ ਠੱਲ੍ਹੀ ਗਈ ਹੈ। ਭਾਰਤ ਕੋਲ ਨਿਊਜ਼ੀਲੈਂਡ ਵਿਚ ਇਤਿਹਾਸ ਰਚਣ ਦਾ ਮੌਕਾ ਸੀ ਪਰ ਨਵੇਂ ਗੇਂਦਬਾਜ਼ਾਂ ਦੀ ਕਾਰਗੁਜ਼ਾਰੀ ਵਧੀਆ ਨਾ ਰਹੀ। ਇਸ ਤੋਂ ਪਹਿਲਾਂ ਭਾਰਤ ਪਿਛਲੀ ਟੀ-20 ਲੜੀ 2017 ਵਿਚ ਵੈਸਟ ਇੰਡੀਜ਼ ਤੋਂ ਹਾਰਿਆ ਸੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੇ 213 ਦੌੜਾਂ ਦਾ ਸਕੋਰ ਦੇ ਟੀਚੇ ਦਾ ਪਿੱਛਾ ਕਰਦੀ ਭਾਰਤੀ ਟੀਮ 208 ਦੌੜਾਂ ਹੀ ਬਣਾ ਸਕੀ। ਭਾਰਤ ਦੀ ਤਰਫੋਂ ਵਿਜੈ ਸ਼ੰਕਰ (43), ਕਪਤਾਨ ਰੋਹਿਤ ਸ਼ਰਮਾ (38) ਅਤੇ ਰਿਸ਼ਵ ਪੰਤ (28) ਦੀਆਂ ਖੇਡੀਆਂ ਪਾਰੀਆਂ ਭਾਰਤ ਨੂੰ ਜਿੱਤ ਨਾ ਦਿਵਾ ਸਕੀਆਂ। ਭਾਰਤ ਦਾ ਕੁਲਦੀਪ ਯਾਧਵ ਦੋ ਵਿਕਟਾਂ ਲੈਣ ਵਿਚ ਕਾਮਯਾਬ ਰਿਹਾ। ਦਿਨੇਸ਼ ਕਾਰਤਿਕ (ਨਾਬਾਦ 33) ਅਤੇ ਕ੍ਰਣਾਲ ਪਾਂਡਿਆ ਨਾਬਾਦ (26) ਨੇ ਸੱਤਵੇਂ ਵਿਕਟ ਲਈ 4.4 ਓਵਰਾਂ ਵਿਚ 63 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਧੋਨੀ ਦੀ ਵਿਕਟ ਦਾ ਜਲਦੀ ਡਿੱਗ ਜਾਣਾ ਟੀਮ ਲਈ ਘਾਟੇ ਵਾਲਾ ਸੌਦਾ ਸਿੱਧ ਹੋਇਆ। ਨਿਊਜ਼ੀਲੈਂਡ ਦੀ ਤਰਫੋਂ ਡੈਰਿਲ ਮਿਸ਼ੇਲ ਅਤੇ ਮਿਸ਼ੇਲ ਸੈਂਟਨਰ ਨੇ ਕ੍ਰਮਵਾਰ 27 ਅਤੇ 32 ਦੌੜਾਂ ਦੇ ਕੇ ਦੋ- ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਮੁਨਰੋ ਨੇ 40 ਗੇਂਦਾਂ ਵਿਚ ਪੰਜ ਛੱਕਿਆਂ ਅਤੇ ਪੰਜ ਚੌਕਿਆਂ ਦੀ ਮੱਦਦ ਨਾਲ 72 ਦੌੜਾਂ ਬਣਾਉਣ ਤੋਂ ਇਲਾਵਾ ਟਿਮ ਸਿਫਾਰਟ (43) ਦੇ ਨਾਲ ਪਹਿਲੇ ਵਿਕਟ ਲਈ 80 ਅਤੇ ਕਪਤਾਨ ਕੇਨ ਵਿਲੀਅਮਸਨ (27) ਦੇ ਨਾਲ ਦੂਜੇ ਵਿਕਟ ਦੇ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਨਿਊਜ਼ੀਲੈਂਡ ਨੇ ਚਾਰ ਵਿਕਟਾਂ ਉੱਤੇ 212 ਦੌੜਾਂ ਬਣਾਈਆਂ। ਕੋਲਿਨ ਡਿ ਗਰੈਂਡਹੋਮ (30) ਅਤੇ ਡੈਰਿਲ ਮਿਸ਼ੇਲ (ਨਾਬਾਦ19) ਅੰਤ ਵਿੱਚ ਚੌਥੇ ਵਿਕਟ ਲਈ 3.2 ਓਵਰਾਂ ਵਿੱਚ 43 ਦੌੜਾਂ ਜੋੜ ਕੇ ਟੀਮ ਦਾ ਸਕੋਰ 200 ਦੌੜਾਂ ਤੋਂ ਪਾਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C