updated 6:33 AM GMT, Jan 21, 2019
Headlines:

ਵਿਸ਼ਵ ਕੱਪ ਚ ਧੋਨੀ ਹੋਵੇਗਾ ਮੁੱਖ ਕਿਰਦਾਰ ਰੋਹਿਤ

ਸਿਡਨੀ - ਭਾਰਤੀ ਸੀਮਤ ਓਵਰ ਸਵਰੂਪ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇੰਗਲੈਂਡ ਵਿਚ ਇਸ ਸਾਲ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਟੀਮ ਲਈ ਉਸਦਾ ਤਜਰਬਾ ਅਹਿਮ ਭੂਮਿਕਾ ਨਿਭਾਏਗਾ। 37 ਸਾਲਾ ਧੋਨੀ ਆਸਟਰੇਲੀਆ ਵਿਰੁੱਧ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸੀਮਤ ਓਵਰ ਸੀਰੀਜ਼ ਲਈ ਭਾਰਤੀ ਟੀਮ ਵਿਚ ਵਾਪਸੀ ਕਰ ਰਿਹਾ ਹੈ। ਹਾਲਾਂਕਿ ਮੌਜੂਦਾ ਸਮੇਂ ਵਿਚ ਉਹ ਖਰਾਬ ਫਾਰਮ ਵਿਚੋਂ ਲੰਘ ਰਿਹਾ ਹੈ, ਜਿਸ ਨਾਲ ਟੀਮ ਵਿਚ ਉਸਦੀ ਭੂਮਿਕਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ ਪਰ ਰੋਹਿਤ ਨੇ ਧੋਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਦਾ ਤਜਰਬਾ ਟੀਮ ਲਈ ਬੇਹੱਦ ਖਾਸ ਹੈ। ਆਪਣੀ ਬੇਟੀ ਦੇ ਜਨਮ ਤੋਂ ਬਾਅਦ ਆਸਟਰੇਲੀਆ ਪਰਤੇ ਰੋਹਿਤ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਪਿਛਲੇ ਕੁਝ ਸਾਲਾਂ ਵਿਚ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਡ੍ਰੈਸਿੰਗ ਰੂਮ 'ਚ ਤੇ ਮੈਦਾਨ 'ਤੇ ਉਸਦੀ ਮੌਜੂਦਗੀ ਦੇ ਕੀ ਮਾਇਨੇ ਹਨ। ਜਦੋਂ ਉਹ ਟੀਮ ਵਿਚ ਹੁੰਦਾ ਹੈ ਤਾਂ ਇਕ ਵੱਖਰੇ ਤਰ੍ਹਾਂ ਦਾ ਮਾਹੌਲ ਟੀਮ ਵਿਚ ਹੁੰਦਾ ਹੈ, ਜਿਹੜਾ ਬਹੁਤ ਜ਼ਰੂਰੀ ਹੈ।'' ਰੋਹਿਤ ਨੇ ਧੋਨੀ ਦੇ ਤਜਰਬੇ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ, ''ਧੋਨੀ ਨੇ ਕਈ ਵਾਰ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ ਤੇ ਸਫਲ ਵੀ ਰਿਹਾ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C