updated 7:22 AM UTC, Mar 23, 2019
Headlines:

ਟੈਸਟ ’ਚ ਸਫਲਤਾ ਬਾਅਦ ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕਰੇਗਾ ਭਾਰਤ

ਸਿਡਨੀ - ਟੈਸਟ ਵਿਚ ਸਫਲਤਾ ਤੋਂ ਬਾਅਦ ਗੈਰਜ਼ਰੂਰੀ ਵਿਵਾਦ ਵਿਚ ਉਲਝ ਰਹੀ ਭਾਰਤੀ ਟੀਮ ਆਸਟਰੇਲੀਆ ਦੇ ਖਿਲਾਫ਼ ਸ਼ਨਿਚਰਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਅੰਤਰਰਾਸ਼ਟਰੀ ਲੜੀ ਦੇ ਨਾਲ ਵਿਸ਼ਵ ਕੱਪ ਦੀ ਤਿਆਰੀ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰੇਗੀ। ਹਾਰਦਿਕ ਪਾਂਡਿਆ ਅਤੇ ਲੁਕੇਸ਼ ਰਾਹੁਲ ਦੀ ਇਕ ਟੀਵੀ ਸ਼ੋਅ ਦੌਰਾਨ ਮਹਿਲਾਵਾਂ ਪ੍ਰਤੀ ਵਰਤੀ ਇਤਰਾਜ਼ਯੋਗ ਸ਼ਬਦਾਵਲੀ ਤੋਂ ਬਾਅਦ ਭਾਰਤੀ ਟੀਮ ਦਾ ਇਸ ਵਿਵਾਦ ਕਾਰਨ ਧਿਆਨ ਭੰਗ ਹੋਣਾ ਲਾਜ਼ਮੀ ਹੈ। ਪਹਿਲੇ ਇੱਕ ਰੋਜ਼ਾ ਮੈਚ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਵੀ ਕਿਹਾ ਹੈ ਕਿ ਟੀਮ ਪ੍ਰਬੰਧਕਾਂ ਨੂੰ ਅਜੇ ਇਸ ਫੈਸਲੇ ਦੀ ਉਡੀਕ ਹੈ ਕਿ ਇਨ੍ਹਾਂ ਦੋ ਖਿਡਾਰੀਆਂ ਦੇ ਉੱਤੇ ਪਾਬੰਦੀ ਲਾਈ ਜਾਂਦੀ ਹੈ ਜਾਂ ਨਹੀਂ ਜਾਂ ਉਨ੍ਹਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ। ਟੀਮ ਪ੍ਰਬੰਧਕਾਂ ਨੇ ਇੱਕ ਰੋਜ਼ਾ ਤੋਂ ਪਹਿਲਾਂ ਸੰਭਾਵੀ ਖਿਡਾਰੀਆਂ ਦੀ ਸੂਚੀ ਜਾਰੀ ਨਹੀਂ ਕੀਤੀ ਪਰ ਟੀਮ ਪ੍ਰਬੰਧਕਾਂ ਨੇ ਇਨ੍ਹਾਂ ਦੋਵਾਂ ਨੂੰ ਪਹਿਲੇ ਇਕ ਰੋਜ਼ਾ ਮੈਚ ਤੋਂ ਬਾਹਰ ਰੱਖਣ ਦਾ ਫੈਸਲਾ ਲੱਗਪਗ ਲੈ ਲਿਆ ਹੈ ਅਤੇ ਇਨ੍ਹਾਂ ਦਾ ਬਦਲ ਵੀ ਤਿਆਰ ਹੈ। ਰਾਹੁਲ ਦੀ ਦੀ ਖਰਾਬ ਫਰਮ ਕਾਰਨ ਉਸਦਾ ਟੀਮ ਵਿਚੋਂ ਬਾਹਰ ਹੋਣਾ ਵਧੇਰੇ ਚਿੰਤਾ ਦਾ ਵਿਸ਼ਾ ਨਹੀਂ ਹੈ ਪਰ ਵੱਡਾ ਸਵਾਲ ਹਾਰਦਿਕ ਪਾਂਡਿਆ ਨੂੰ ਲੈ ਕੇ ਹੈ ਕਿਉਂਕਿ ਇਹ ਹਰਫ਼ਨਮੌਲਾ10 ਓਵਰ ਗੇਂਦਬਾਜ਼ੀ ਕਰਨ ਤੋਂ ਇਲਾਵਾ ਮੱਧਕ੍ਰਮ ਦੇ ਬੱਲੇਬਾਜ਼ੀ ਕ੍ਰਮ ਸਦਕਾ ਟੀਮ ਦੀ ਮਜ਼ਬੂਤੀ ਵਿਚ ਯੋਗਦਾਨ ਪਾਉਂਦਾ ਹੈ। ਪਾਂਡਿਆ ਦੀ ਗੈਰਮੌਜੂਦਗੀ ਦਾ ਮਤਲਬ ਹੈ ਕਿ ਟੀਮ ਨੂੰ ਆਪਣੇ ਗੇਂਦਬਾਜ਼ੀ ਹਮਲੇ ਵਿਚ ਵੀ ਫੇਰਬਦਲ ਕਰਨਾ ਪੈ ਸਕਦਾ ਹੈ।ਫਿਰ ਇਕ ਰੋਜ਼ਾ ਵਿਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸਥਾਪਿਤ ਜੋੜੀ ਨੂੰ ਦੇਖਦਿਆਂ ਰਾਹੁਲ ਨੂੰ ਟੀਮ ਵਿਚ ਥਾਂ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਹਿਲਾਂ ਹੀ ਮੌਜੂਦਾ ਲੜੀ ਅਤੇ ਨਿਊਜ਼ੀਲੈਂਡ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ। ਭੁਵਨੇਸ਼ਵਰ ਕੁਮਾਰ ਦਾ ਖੇਡਣਾ ਲੱਗਪਗ ਤੈਅ ਹੈ। ਇਹ ਕੋਹਲੀ ਉੱਤੇ ਨਿਰਭਰ ਕਰਦਾ ਹੈ ਕਿ ਉਹ ਪਾਂਡਿਆ ਦੀ ਮੌਜੂਦਗੀ ਵਿਚ ਤਿੰਨ ਗੇਂਦਬਾਜ਼ਾਂ ਦੇ ਹਮਲੇ ਨਾਲ ਮੈਦਾਨ ਵਿਚ ਉਤਰਦਾ ਹੈ ਜਾਂ ਨਹੀਂ। ਅਜਿਹੀ ਸਥਿਤੀ ਵਿਚ ਮੁਹੰਮਦ ਸ਼ਮੀ ਅਤੇ ਖ਼ਲੀਲ ਅਹਿਮਦ ਨੂੰ ਅੰਤਿਮ ਇਲੈਵਨ ਵਿਚ ਖੇਡਣ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਭਾਰਤ ਵਿਸ਼ਵ ਕੱਪ ਦੇ ਲਈ ਇਸ ਚੌਕੜੀ ਨੂੰ ਹੀ ਬਰਕਰਾਰ ਰੱਖਣ ਦਾ ਯਤਨ ਕਰ ਰਿਹਾ ਹੈ। ਐਸਜੀਪੀਸੀ ਦੀ ਪਿੱਚ ਉੱਤੇ ਘਾਹ ਨੂੰ ਦੇਖਦਿਆਂ ਭਾਰਤ ਤਿੰੰਨ ਸਪਿੰਨਰਾਂ ਅਤੇ ਦੋ ਤੇਜ਼ ਗੇਂਦਬਾਜ਼ਾਂ ਦੇ ਨਾਲ ਉੱਤਰ ਸਕਦਾ ਹੈ। ਪਾਂਡਿਆ ਦੀ ਗੈਰਮੌਜੂਦਗੀ ਵਿਚ ਰਵਿੰਦਰ ਜਡੇਜਾ ਹਰਫ਼ਨਮੌਲਾ ਦੀ ਭੂਮਿਕਾ ਨਿਭਾਅ ਸਕਦਾ ਹੈ। ਦੋਨਾਂ ਸਲਾਮੀ ਬੱਲੇਬਾਜ਼ਾਂ ਬਾਅਦ ਕੋਹਲੀ ਤੀਜੇ ਨੰਬਰ ਉੱਤੇ ਬੱਲੇਬਾਜ਼ੀ ਲਈ ਉੱਤਰੇਗਾ। ਯਾਧਵ ਮਹਿੰਦਰ ਸਿੰਘ ਧੋਨੀ ਅਤੇ ਅੰਬਾਤੀ ਰਾਇਡੂ ਮੱਧਕ੍ਰਮ ਵਿਚ ਹਿੱਸਾ ਲੈ ਸਕਦੇ ਹਨ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C