updated 7:22 AM UTC, Mar 23, 2019
Headlines:

ਮੇਰੀਕੌਮ ਬਣੀ ਦੁਨੀਆਂ ਦੀ ਨੰਬਰ ਇਕ ਮੁੱਕੇਬਾਜ਼

ਨਵੀਂ ਦਿੱਲੀ - ‘ਮੈਗਨੀਫੀਸ਼ੈਂਟ ਮੇਰੀ’ ਦੇ ਨਾਂਅ ਨਾਲ ਮਸ਼ਹੂਰ ਭਾਰਤ ਦੀ ਮਹਿਲਾ ਮੁੱਕੇਬਾਜ਼ ਪਿਛਲੇ ਸਾਲ ਛੇਵੇਂ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਦੀ ਬਦੌਲਤ ਅੰਤਰਰਾਸ਼ਟਰੀ ਮੁੱਕੇਬਾਜ਼ੀ ਐਸੋਸੀਏਸ਼ਨ ਦੀ ਆਲਮੀ ਦਰਜਾਬੰਦੀ ਵਿਚ ਨੰਬਰ ਇਕ ਉੱਤੇ ਪੁੱਜ ਗਈ ਹੈ। ਮਨੀਪੁਰ ਦੀ ਇਸ ਮੁੱਕੇਬਾਜ਼ ਨੇ ਪਿਛਲੇ ਸਾਲ ਨਵੰਬਰ ਮਹੀਨੇ ਦਿੱਲੀ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਦਿਆਂ 48 ਕਿਲੋਗ੍ਰਾਮ ਵਰਗ ਦੇ ਵਿਚ ਖ਼ਿਤਾਬ ਜਿੱਤਿਆ ਸੀ। ਇਸ ਦੇ ਨਾਲ ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ ਹੈ। ਏਆਈਬੀਏ ਦੀ ਅੱਪਡੇਟ ਕੀਤੀ ਦਰਜਾਬੰਦੀ ਵਿਚ ਮੇਰੀਕਾਮ ਨੇ ਆਪਣੇ ਵਜ਼ਨ ਵਿਚ 1700 ਅੰਕ ਲੈ ਕੇ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ। ਮੇਰੀਕੌਮ ਨੂੰ 2020 ਓਲੰਪਿਕ ਖੇਡਣ ਦੇ ਸੁਪਨੇ ਨੂੰ ਪੂਰਾ ਕਰਨ ਲਈ 51 ਕਿਲੋਗ੍ਰਾਮ ਭਾਰ ਵਰਗ ਦੇ ਵਿਚ ਖੇਡਣਾ ਹੋਵੇਗਾ ਕਿਉਂਕਿ 48 ਕਿਲੋਗ੍ਰਾਮ ਭਾਰ ਵਰਗ ਅਜੇ ਤੱਕ ਓਲੰਪਿਕ ਵਿਚ ਸ਼ਾਮਲ ਨਹੀਂ ਕੀਤਾ ਗਿਆ। ਤਿੰਨ ਬੱਚਿਆਂ ਦੀ ਮਾਂ ਮੇਰੀਕੌਮ ਦੇ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ ਕਿ 36 ਸਾਲ ਦੀ ਉਮਰ ਵਿਚ ਵੀ ਦੁਨੀਆਂ ਦੇ ਮੁੱਕੇਬਾਜ਼ੀ ਨਕਸ਼ੇ ਉੱਤੇ ਭਾਰਤ ਦੇ ਨਾਂਅ ਨੂੰ ਚਮਕਾਅ ਰਹੀ ਹੈ। ਉਸ ਨੇ 2018 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਅਰਸੇ ਦੌਰਾਨ ਉਸਨੇ ਵਿਸ਼ਵ ਚੈਂਪੀਅਨਸ਼ਿਪ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਅਤੇ ਪੋਲੈਂਡ ਵਿਚ ਹੋਏ ਇੱਕ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ਉਸ ਨੇ ਬੁਲਗਾਰੀਆ ਵਿਚ ਵਕਾਰੀ ਸਟੈਂਡਰਜਾ ਮੈਮੋਰੀਅਲ ਟੂਰਨਾਮੈਂਟ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C