updated 7:55 AM UTC, Apr 20, 2019
Headlines:

ਸੇਰੇਨਾ, ਨਡਾਲ ਅਤੇ ਮਰੇ ਖੇਡਣਗੇ ਆਸਟਰੇਲੀਆਈ ਓਪਨ ਚ

ਮੈਲਬੋਰਨ - ਸੇਰੇਨਾ ਵਿਲੀਅਮਸ 2017 ਦੇ ਬਾਅਦ ਆਸਟਰੇਲੀਆਈ ਓਪਨ 'ਚ ਵਾਪਸੀ ਕਰੇਗੀ ਜਦਕਿ ਸੱਟਾਂ ਦਾ ਸਾਹਮਣਾ ਕਰ ਰਹੇ ਨਡਾਲਰ ਅਤੇ ਐਂਡੀ ਮਰੇ ਵੀ ਸਾਲ ਦਾ ਪਹਿਲਾ ਗ੍ਰੈਂਡਸਲੈਮ ਖੇਡਣਗੇ। ਸੇਰੇਨਾ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਬਾਅਦ ਵਾਪਸੀ ਕਰਕੇ ਵਿੰਬਲਡਨ ਅਤੇ ਅਮਰੀਕੀ ਓਪਨ 2018 ਦੇ ਫਾਈਨਲ 'ਚ ਜਗ੍ਹਾ ਬਣਾਈ ਪਰ ਦੋਹਾਂ 'ਚ ਹਾਰ ਗਈ। ਆਸਟਰੇਲੀਆਈ ਓਪਨ ਆਯੋਜਕਾਂ ਨੇ ਦੱਸਿਆ ਕਿ ਉਹ ਇਸ ਵਾਰ ਟੂਰਨਾਮੈਂਟ ਖੇਡੇਗੀ। ਸੇਰੇਨਾ ਦੇ ਨਾਂ ਫਿਲਹਾਲ 23 ਗ੍ਰੈਂਡਸਲੈਮ ਖਿਤਾਬ ਹਨ ਅਤੇ ਉਹ ਮਾਰਗਰੇਟ ਕੋਰਟ ਦੇ 24 ਖਿਤਾਬ ਦੇ ਰਿਕਾਰਡ ਦੀ ਬਰਾਬਰੀ ਤੋਂ ਇਕ ਖਿਤਾਬ ਦੂਰ ਹਨ। ਰੋਜਰ ਫੈਡਰਰ ਅਤੇ ਕੈਰੋਲਿਨ ਵੋਜ਼ਨਿਕਾਈ ਆਪਣਾ ਪਹਿਲਾ ਖਿਤਾਬ ਬਰਕਰਾਰ ਰਖਣ ਦੀ ਕੋਸ਼ਿਸ 'ਚ ਹੋਣਗੇ। ਆਯੋਜਕਾਂ ਨੇ ਦੱਸਿਆ ਕਿ ਪੁਰਸ਼ ਵਰਗ 'ਚ ਚੋਟੀ ਦੇ 101 'ਚ ਸ਼ਾਮਲ ਸਾਰੇ ਖਿਡਾਰੀਆਂ ਨੇ ਅਤੇ ਮਹਿਲਾ ਵਰਗ 'ਚ 102 ਨੇ ਖੇਡਣ ਦੀ ਪੁਸ਼ਟੀ ਕੀਤੀ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C