updated 7:18 AM GMT, Dec 14, 2018
Headlines:

ਅਸੀਂ ਹੌਲੀ ਸ਼ੁਰੂਆਤ ਦੇ ਠੱਪੇ ਨੂੰ ਬਦਲਣਾ ਚਾਹਾਂਗੇ : ਵਿਰਾਟ

ਐਡੀਲੇਡ - ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਭਾਰਤ ਵਿਦੇਸ਼ ਦੌਰਿਆਂ ਵਿਚ ਆਪਣੀ ਹੌਲੀ ਸ਼ੁਰੂਆਤ ਲਈ ਆਲੋਚਨਾਵਾਂ ਝੱਲਦਾ ਆ ਰਿਹਾ ਹੈ। ਮੌਜੂਦਾ ਦੌਰੇ ਵਿਚ ਉਹ ਇਸ ਸਥਿਤੀ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੇ ਹਨ। ਇੰਡੀਅਨ ਕੈਪਟਨ ਨੇ ਕਿਹਾ ਕਿ ਭਾਰਤ ਦੀ ਸ਼ੁਰੂਆਤ ਵਿਦੇਸ਼ੀ ਦੌਰਿਆਂ ਵਿਚ ਚਾਹੇ ਹੌਲੀ ਰਹੀ ਹੈ ਅਤੇ ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਹਾਲੀਆ ਦੌਰਿਆਂ ਵਿਚ ਵੀ ਇਸ ਤਰ੍ਹਾਂ ਹੀ ਰਹੀ ਸੀ ਪਰ ਸਾਡੀ ਕੋਸ਼ਿਸ਼ ਮੌਜੂਦਾ ਦੌਰੇ ਵਿਚ ਆਸਟਰੇਲੀਆ ਦੇ ਹਾਲਾਤ ਦੇ ਅਨੁਸਾਰ ਖੁਦ ਨੂੰ ਜਲਦ ਢਾਲ ਕੇ ਇਥੇ ਚੰਗੀ ਸ਼ੁਰੂਆਤ ਕਰਨ ਦੀ ਰਹੇਗੀ। ਉਥੇ ਹੀ ਆਸਟਰੇਲੀਆਈ ਕਪਤਾਨ ਟਿਮ ਪੇਨ ਲਈ ਭਾਰਤ ਨੂੰ ਹਰਾਉਣਾ ਜਿੰਨਾ ਹੀ ਮਹੱਤਵਪੂਰਨ ਦੇਸ਼ਵਾਸੀਆਂ ਦਾ ਸਨਮਾਨ ਪਾਉਣਾ ਹੈ। ਉਸ ਨੇ ਕਿਹਾ ਕਿ ਅਸੀਂ ਮੈਚ ਵੀ ਜਿੱਤਣਾ ਚਾਹੁੰਦੇ ਹਾਂ ਤੇ ਦਿਲ ਵੀ। ਅਸੀਂ ਜਿੱਤਣ ਲਈ ਹੀ ਖੇਡਦੇ ਹਾਂ। ਅਸੀਂ ਸਮਝ ਲਿਆ ਹੈ ਕਿ ਕੁਝ ਪਹਿਲੂਆਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਦੇਸ਼ਵਾਸੀਆਂ ਕੋਲੋਂ ਸਨਮਾਨ ਪਾਉਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਜਿੱਤਣਾ।

8°C

New York

Showers

Humidity: 93%

Wind: 17.70 km/h

  • 14 Dec 2018 10°C 3°C
  • 15 Dec 2018 10°C 6°C