updated 6:02 AM GMT, Nov 20, 2018
Headlines:

ਵਿੰਡੀਜ਼ 'ਤੇ ਜਿੱਤ ਤੋਂ ਬਾਅਦ ਰੋਹਿਤ ਨੇ ਕੀਤੀ ਸ਼ਿਖਰ-ਖਲੀਲ ਦੀ ਸ਼ਲਾਘਾ

ਲਖਨਾਊ - ਭਾਰਤੀ ਟੀਮ ਨੇ ਵਿੰਡੀਜ਼ ਦੇ ਵਿਰੁੱਧ 3 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ। ਉਸ ਨੇ ਕੋਲਕਾਤਾ ਟੀਮ ਨੂੰ ਹਰਾਉਣ ਤੋਂ ਬਾਅਦ ਲਖਨਾਊ 'ਚ 71 ਦੌੜਾਂ ਨਾਲ ਹਰਾਇਆ। ਦਿਵਾਲੀ ਤੋਂ ਠੀਕ ਇਕ ਦਿਨ ਪਹਿਲਾਂ ਧਮਾਕਾ ਕਰਨ ਵਾਲੇ ਰੋਹਿਤ ਸ਼ਰਮਾ ਜਿੱਤ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਸ਼ਿਖਰ ਧਵਨ ਤੇ ਖਲੀਲ ਅਹਿਮਦ ਦੀ ਖੂਬ ਸ਼ਲਾਘਾ ਕੀਤੀ। ਰੋਹਿਤ ਓਪਨਿੰਗ ਜੋੜੀਦਾਰ ਸ਼ਿਖਰ ਧਵਨ ਦੇ ਵਾਰੇ 'ਚ ਕਿਹਾ ਖੁਸ਼ੀ ਹੈ ਕਿ ਅਸੀਂ ਇਹ ਮੈਚ ਤੇ ਸੀਰੀਜ਼ ਦੋਵੇਂ ਆਪਣੇ ਨਾਂ ਕੀਤੇ। ਸ਼ਿਖਰ ਧਵਨ ਨੇ ਸ਼ਾਨਦਾਰ ਖੇਡ ਖੇਡਿਆ। ਜ਼ਿਕਰਯੋਗ ਹੈ ਕਿ ਰੋਹਿਤ 61 ਗੇਦਾਂ 'ਚ 6 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਜੇਤੂ 111 ਦੌੜਾਂ ਬਣਾਈਆਂ। ਇਹ ਉਸਦਾ ਟੀ-20 ਕੌਮਾਂਤਰੀ ਕਰੀਅਰ ਦਾ ਚੌਥਾ ਸੈਂਕੜਾ ਸੀ ਜੋ ਵਿਸ਼ਵ ਰਿਕਾਰਡ ਹੈ। ਖਲੀਲ ਅਹਿਮਦ ਨੂੰ ਬੁਮਰਾਹ ਤੋਂ ਪਹਿਲੇ ਗੇਂਦਬਾਜ਼ੀ ਦਿੱਤੇ ਜਾਣ ਦੇ ਸਵਾਲ 'ਤੇ ਰੋਹਿਤ ਨੇ ਕਿਹਾ ਬੁਮਰਾਹ ਸਾਡੇ ਮੁਖ ਗੇਂਦਬਾਜ਼ਾਂ 'ਚੋਂ ਇਕ ਹੈ। ਅਸੀਂ ਉਸ ਨੂੰ ਟੀ-20 ਤੇ ਵਨ ਡੇ 'ਚ ਵੱਖਰੇ ਤੌਰ 'ਤੇ ਇਸਤੇਮਾਲ ਕਰਦੇ ਹਾਂ। ਦੂਜੇ ਪਾਸੇ ਨਵੀਂ ਗੇਂਦ ਦੇ ਨਾਲ ਖਲੀਲ ਕੁਝ ਵੱਖਰੇ ਅੰਦਾਜ਼ 'ਚ ਨਜ਼ਰ ਆਏ। ਇਹ ਟੀਮ ਦੇ ਲਈ ਬਹੁਤ ਮਦਦ ਕਰੇਗਾ। ਉਮੀਦ ਹੈ ਕਿ ਭਵਿੱਖ 'ਚ ਵੀਂ ਸਾਨੂੰ ਇਸ ਤਰ੍ਹਾਂ ਦਾ ਪ੍ਰਦਰਸ਼ਨ ਮਿਲੇਗਾ। ਕਪਤਾਨ ਰੋਹਿਤ ਸ਼ਰਮਾ ਨੇ ਦੀਵਾਲੀ ਤੋਂ ਪਹਿਲਾਂ ਚੌਕੇ-ਛੱਕਿਆਂ ਨਾਲ ਧੂਮ-ਧੜੱਕਾ ਕਰਦਿਆਂ ਮੰਗਲਵਾਰ ਨੂੰ ਇੱਥੇ ਅਜੇਤੂ ਸੈਂਕੜਾ ਲਾਇਆ, ਜਿਸ ਨਾਲ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ।

8°C

New York

Partly Cloudy

Humidity: 58%

Wind: 37.01 km/h

  • 20 Nov 2018 8°C 3°C
  • 21 Nov 2018 6°C -1°C