updated 5:33 AM UTC, Dec 6, 2019
Headlines:

ਖਾਂਸੀ ਤੋਂ ਨਿਜਾਤ ਦਿਵਾਉਂਦੇ ਨੇ ਆਂਵਲੇ

ਕਈ ਗੁਣਾਂ ਨਾਲ ਭਰਪੂਰ ਆਂਵਲੇ ਸਿਹਤ ਲਈ ਬੇਹੱਦ ਹੀ ਲਾਹੇਵੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਕਈ ਬੀਮਾਰੀਆਂ ਤੋਂ ਨਿਜਾਤ ਮਿਲੇਗਾ। ਆਂਵਲਾ ਇਕ ਅਜਿਹਾ ਫਲ ਹੈ, ਜਿਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ, ਪੋਟਾਸ਼ੀਅਮ, ਫਾਈਬਰ, ਪ੍ਰੋਟੀਨ, ਵਿਟਾਮਿਨ, ਮੈਗਨੀਸ਼ੀਅਮ, ਆਇਰਨ ਆਦਿ ਪਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਗਰਮ ਕਰਕੇ ਖਾਓ ਤਾਂ ਵੀ ਇਸ 'ਚ ਮੌਜੂਦ ਵਿਟਾਮਿਨ ਕਦੀ ਖਤਮ ਨਹੀਂ ਹੁੰਦੇ। ਅੱਜ ਅਸੀਂ ਤੁਹਾਨੂੰ ਆਂਵਲੇ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ।
ਅੱਖਾਂ ਲਈ ਫਾਇਦੇਮੰਦ - ਆਂਵਲੇ ਦਾ ਰਸ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ ਅਤੇ ਮੋਤੀਆਬਿੰਦ ਸਮੇਤ ਅੱਖਾਂ ਦੀਆਂ ਕਈ ਬੀਮਾਰੀਆਂ ਤੋਂ ਦੂਰ ਕਰਦਾ ਹੈ।
ਪਾਚਨ ਕਿਰਿਆ ਕਰੇ ਮਜ਼ਬੂਤ  - ਆਂਵਲੇ ਦੀ ਵਰਤੋਂ ਕਰਨ ਨਾਲ ਖਾਣਾ ਆਸਾਨੀ ਨਾਲ ਪਚਾਉਣ 'ਚ ਮਦਦ ਮਿਲਦੀ ਹੈ। ਇਸ ਲਈ ਖਾਣੇ 'ਚ ਰੋਜ਼ ਆਂਵਲੇ ਦੀ ਚਟਨੀ, ਮੁੱਰਬਾ, ਅਚਾਰ, ਰਸ ਅਤੇ ਚੂਰਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਸ਼ੂਗਰ ਨੂੰ ਰੱਖੇ ਕੰਟਰੋਲ 'ਚ - ਆਂਵਲੇ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਵੀ ਮਦਦਗਾਰ ਸਾਬਤ ਹੁੰਦੇ ਹਨ। ਆਂਵਲੇ 'ਚ ਕ੍ਰੋਮਿਯਮ ਤੱਤ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਆਂਵਲੇ ਦੀ ਵਰਤੋਂ ਕਰਨ ਨਾਲ ਖੂਨ 'ਚ ਸ਼ੂਗਰ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਆਂਵਲਾ ਖਰਾਬ ਕੋਲੈਟਰੋਲ ਨੂੰ ਖਤਮ ਕਰਕੇ ਵਧੀਆ ਕੈਸਟਰੋਲ ਬਣਾਉਣ 'ਚ ਮਦਦ ਕਰਦਾ ਹੈ।
ਪੀਰੀਅਡ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਦੇਵੇ ਛੁਟਕਾਰਾ - ਆਂਵਲੇ ਪੀਰੀਅਡ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਨਿਜਾਤ ਦਿਵਾਉਂਦਾ ਹੈ। ਮਹਾਵਰੀ ਦੇ ਦਿਨਾਂ 'ਚ ਰੋਜ਼ਾਨਾ ਇਕ ਆਂਵਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

New York