updated 6:27 AM UTC, Jul 20, 2019
Headlines:

ਕੱਚੇ ਅੰਬ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਫਾਇਦੇ

ਕੱਚੇ ਅੰਬ ਜਾਂ ਕੈਰੀ ਦਾ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਗਰਮੀਆਂ ਆਉਂਦੇ ਹੀ ਬਾਜ਼ਾਰ ਅਤੇ ਸਬਜ਼ੀ ਮੰਡੀ 'ਚ ਖੁਸ਼ਬੂਦਾਰ ਅਤੇ ਹਰੇ-ਹਰੇ ਕੱਚੇ ਅੰਬ ਦੇਖ ਕੇ ਮਨ ਲਲਚਾ ਜਾਂਦਾ ਹੈ। ਹਾਲਾਂਕਿ ਗਰਮੀਆਂ ਸ਼ੁਰੂ ਹੁੰਦੇ ਹੀ ਘਰਾਂ 'ਚ ਕੱਚੇ ਅੰਬਾਂ ਦੀ ਚਟਨੀ ਜਾਂ ਕੈਰੀ ਦਾ ਆਚਾਰ ਮੁੱਖ ਤੌਰ 'ਤੇ ਬਣਾਇਆ ਜਾਂਦਾ ਹੈ। ਗਰਮੀਆਂ ਦੇ ਮੌਸਮ 'ਚ ਨਾ ਸਿਰਫ ਖੱਟਾ-ਮਿੱਠਾ ਕੱਚੇ ਅੰਬਾਂ ਦੀ ਕੈਰੀ ਸੁਆਦ ਲੱਗਦੀ ਹੈ ਸਗੋਂ ਇਹ ਸਰੀਰ ਲਈ ਇਸ ਮੌਸਮ 'ਚ ਖੂਬ ਫਾਇਦੇਮੰਦ ਵੀ ਹੁੰਦੀ ਹੈ। ਕੱਚਾ ਅੰਬ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਰੀਰ ਤੋਂ ਦੂਰ ਰੱਖਦਾ ਹੈ। ਕੱਚੇ ਅੰਬ 'ਚ ਵਿਟਾਮਿਨ-ਸੀ ਦੀ ਮਾਤਰਾ ਸ਼ਭ ਤੋਂ ਜ਼ਿਆਦਾ ਹੁੰਦੀ ਹੈ।
1. ਐਸੀਡਿਟੀ - ਜੇ ਤੁਹਾਨੂੰ ਐਸੀਡਿਟੀ ਜਾਂ ਛਾਤੀ 'ਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਕੱਚਾ ਅੰਬ ਤੁਹਾਡੇ ਲਈ ਸਭ ਤੋਂ ਚੰਗਾ ਫਲ ਹੈ। ਐਸੀਡਿਟੀ ਨੂੰ ਘੱਟ ਕਰਨ ਲਈ ਇਕ ਕੱਚੇ ਅੰਬ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।
2. ਖੂਨ ਸਾਫ ਕਰੇ - ਕੱਚੇ ਅੰਬਾਂ 'ਚ ਵਿਟਾਮਿਨ-ਸੀ ਕਾਫੀ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਖੂਨ 'ਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਅਸ਼ੁੱਧੀ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।
3. ਇੰਊਨਿਟੀ ਵਧਾਏ - ਕੱਚਾ ਅੰਬ ਸਰੀਰ ਨੂੰ ਰੋਗਾਂ ਪ੍ਰਤੀਰੋਧਕ ਸਮਰਥਾ ਮਤਲਬ ਇੰਊਨਿਟੀ ਨੂੰ ਵਧਾਉਂਦਾ ਹੈ। ਨਾਲ ਹੀ ਇਹ ਸਾਨੂੰ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ ਹੈ।
4. ਭਾਰ ਨਹੀਂ ਵਧਣ ਦਿੰਦਾ - ਅੰਬ 'ਚ ਉੱਚ ਮਾਤਰਾ 'ਚ ਫਾਈਬਰ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ 'ਚੋਂ ਫਾਲਤੂ ਚਰਬੀ ਨੂੰ ਦੂਰ ਕਰਦਾ ਹੈ। ਨਾਲ ਹੀ ਇਸ 'ਚ ਖੰਡ ਦੀ ਮਾਤਰਾ ਵੀ ਘੱਟ ਹੀ ਮੌਜੂਦ ਹੁੰਦੀ ਹੈ ਜਿਸ ਨਾਲ ਭਾਰ ਵੀ ਨਹੀਂ ਵਧਦਾ।
5. ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ - ਕੱਚਾ ਅੰਬ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੁੰਦਾ ਹੈ। ਸ਼ੂਗਰ ਲੇਵਲ ਨੂੰ ਘੱਟ ਕਰਨ ਲਈ ਕੱਚੇ ਅੰਬ ਨੂੰ ਦਹੀਂ ਅਤੇ ਚੌਲਾਂ ਨਾਲ ਖਾ ਸਕਦੇ ਹੋ।
6. ਗਰਮੀ ਤੋਂ ਬਚਾਉਂਦਾ ਹੈ - ਕੱਚੇ ਅੰਬ ਨੂੰ ਨਮਕ ਨਾਲ ਖਾਣ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਗਰਮੀ ਵੀ ਘੱਟ ਮਹਿਸੂਸ ਹੁੰਦੀ ਹੈ।
7. ਥਕਾਵਟ - ਗਰਭਵਤੀ ਔਰਤਾਂ ਨੂੰ ਆਚਾਰ ਜਾਂ ਹੋਰ ਕੁਝ ਖੱਟਾ ਖਾਣ ਦਾ ਮਨ ਕਰਦਾ ਹੈ। ਇਸ ਲਈ ਕੱਚੇ ਹਰੇ ਅੰਬ ਨਾਲ ਉਨ੍ਹਾਂ ਦੀ ਸਰੀਰਕ ਥਕਾਵਟ ਵੀ ਦੂਰ ਹੋ ਜਾਂਦੀ ਹੈ।
8. ਪਿੱਤ ਤੋਂ ਛੁਟਕਾਰਾ - ਪਿੱਤ ਲਈ ਇਹ ਬਹੁਤ ਹੀ ਚੰਗਾ ਉਪਾਅ ਹੈ। ਸਗੋਂ ਇਸ 'ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਸੂਰਜ ਦੇ ਪ੍ਰਭਾਵ ਤੋਂ ਬਚਾਉਂਦੇ ਹਨ।

New York