updated 12:10 PM UTC, Apr 22, 2019
Headlines:

ਖੀਰੇ ਤੇ ਪੁਦੀਨੇ ਦਾ ਸੂਪ ਤੇਜ਼ੀ ਨਾਲ ਘਟਾਵੇਗਾ ਭਾਰ

ਜੇਕਰ ਤੁਸੀਂ ਆਪਣਾ ਬਿਨਾਂ ਡਾਈਟਿੰਗ ਕੀਤੇ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਨੁਸਖਾ ਦੱਸਣ ਜਾ ਰਹੇ ਹਾਂ ਜੋ ਭਾਰ ਘੱਟ ਕਰਨ 'ਚ ਮਦਦ ਕਰੇਗਾ। ਖੀਰੇ ਅਤੇ ਪੂਦੀਨੇ ਦੇ ਸੂਪ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਖੀਰੇ ਦਾ ਠੰਡਾ ਸੂਪ ਪੋਸ਼ਟਿਕ ਤੱਤਾਂ ਦਾ ਖਜਾਨਾ ਹੈ। ਭਾਰ ਘੱਟ ਕਰਨ ਲਈ ਇਹ ਕਾਫੀ ਮਦਦਗਾਰ ਸਾਬਤ ਹੁੰਦਾ ਹੈ।
ਦਹੀ 1 ਛੋਟੀ ਕਟੋਰੀ
ਨਿੰਬੂ ਦਾ ਰਸ 2 ਚਮਚੇ
ਪੁਦੀਨੇ ਦੇ ਪੱਤੇ- 10 ਦੇ ਕਰੀਬ
ਬਣਾਉਣ ਦਾ ਤਰੀਕਾ
ਖੀਰੇ ਦਾ ਸੂਪ ਬਣਾਉਣਾ ਬਹੁਤ ਹੀ ਸੌਖਾ ਹੈ। ਇਸ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਲੋੜ ਮੁਤਾਬਕ ਸਾਰੇ ਖਾਧ ਪਦਾਰਥਾਂ ਨੂੰ ਇਕੱਠਾ ਕਰ ਲਵੋ। ਇਸ ਤੋਂ ਬਾਅਦ ਇਸ ਨੂੰ ਮਿਕਸਰ 'ਚ ਮਿਕਸ ਕਰ ਲਵੋ ਅਤੇ ਅਖੀਰ 'ਚ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ।
ਸੂਪ ਦੇ ਫਾਇਦੇ
ਖੀਰੇ 'ਚ ਲਗਭਗ 98 ਫੀਸਦੀ ਪਾਣੀ ਹੁੰਦਾ ਹੈ। ਇਹ ਐਂਟੀਆਕਸੀਡੈਂਟ, ਮਹੱਤਵਪੂਰਨ ਵਿਟਾਮਿਨ ਅਤੇ ਖਣਿਜਾਂ ਨਾਲ ਭਰਿਆ ਹੋਇਆ ਹੈ। ਖੀਰੇ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜਿਸ ਨਾਲ ਜਲਦੀ ਭੁੱਖ ਨਹੀਂ ਲੱਗਦੀ।
ਦਹੀ  - ਦਹੀ ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਦੋਵੇਂ ਹੀ ਭਾਰ ਘਟਾਉਣ ਅਤੇ ਫੈਟ ਬਰਨ ਕਰਨ 'ਚ ਮਦਦ ਕਰਦੇ ਹਨ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C