updated 9:00 AM UTC, Jul 19, 2019
Headlines:

ਸਿਹਤਮੰਦ ਸਰੀਰ ਰੱਖਣਾ ਹੈ ਤਾਂ ਖਾਓ ਪਪੀਤਾ

ਪਪੀਤਾ ਇਸ ਤਰ੍ਹਾਂ ਦਾ ਫਲ ਹੈ ਜਿਸ ਨੂੰ ਅਸੀਂ ਕਈ ਰੂਪਾਂ ਵਿਚ ਕੰਮ ਵਿਚ ਲਿਆ ਸਕਦੇ ਹਾਂ। ਇਸ ਨੂੰ ਖਾਂਦੇ ਰਹਿਣ ਨਾਲ ਅਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿੰਦੇ ਹਾਂ। ਇਸ ਦੇ ਗੁਣ ਸਾਡੇ ਲਈ ਲਾਭਦਾਇਕ ਹਨ।
ਪਪੀਤੇ ਦੇ ਫਲ ਨੂੰ ਨਿਯਮਤ ਰੂਪ ਨਾਲ ਹਰ ਰੋਜ਼ ਖਾਲੀ ਪੇਟ ਖਾਂਦੇ ਰਹਿਣ ਨਾਲ ਸੁੰਦਰਤਾ ਵਿਚ ਨਿਖਾਰ ਆਉਂਦਾ ਹੈ। ਇਸ ਦਾ ਗੁੱਦਾ ਚਿਹਰੇ 'ਤੇ ਹਰ ਰੋਜ਼ ਰਗੜ ਕੇ ਧੋ ਦੇਣ ਨਾਲ ਮੁਹਾਸੇ, ਛਾਈਆਂ ਆਦਿ ਦੂਰ ਹੋ ਕੇ ਸੁੰਦਰਤਾ ਨਿਖਰਦੀ ਹੈ। ਇਸ ਨਾਲ ਚਮੜੀ 'ਤੇ ਰੌਣਕ ਅਤੇ ਚਮਕ ਆਉਂਦੀ ਹੈ। ਸੁੰਦਰਤਾ 'ਚ ਵਾਧੇ ਦਾ ਇਹ ਸਸਤਾ ਸਾਧਨ ਹੈ।
* ਦਾਦ, ਖੁਜਲੀ ਅਤੇ ਹੋਰ ਚਮੜੀ ਰੋਗਾਂ 'ਤੇ ਕੱਚੇ ਪਪੀਤੇ ਦਾ ਤਾਜ਼ਾ ਜੂਸ (ਦੁੱਧ) ਕੁਝ ਦਿਨਾਂ ਤੱਕ ਲਗਾਤਾਰ ਲਗਾਉਂਦੇ ਰਹਿਣ ਨਾਲ ਉਨ੍ਹਾਂ ਤੋਂ ਮੁਕਤੀ ਪਾ ਸਕਦੇ ਹਾਂ। ਚਮੜੀ ਰੋਗਾਂ ਨੂੰ ਜੜ੍ਹ ਤੋਂ ਮਿਟਾਉਣ ਵਿਚ ਇਹ ਦੁੱਧ ਕਾਫੀ ਗੁਣਕਾਰੀ ਹੈ।
* ਪੇਟ ਦੇ ਰੋਗ, ਤਿੱਲੀ ਆਦਿ ਵਿਚ ਖਾਲੀ ਪੇਟ ਪੱਕਿਆ ਹੋਇਆ ਤਾਜ਼ਾ ਪਪੀਤਾ ਖਾਣਾ ਚਾਹੀਦਾ। ਇਸ ਨਾਲ ਮੇਹਦਾ ਅਤੇ ਅੰਤੜੀਆਂ ਸਾਫ ਹੋ ਜਾਂਦੀਆਂ ਹਨ ਅਤੇ ਮੇਹਦਾ ਠੀਕ ਤਰ੍ਹਾਂ ਨਾਲ ਕੰਮ ਕਰਨ ਲਗਦਾ ਹੈ।
* ਪੇਟ ਵਿਚ ਕੀੜੇ ਪੈ ਜਾਣ 'ਤੇ ਜਾਂ ਨਿਰੰਤਰ ਅਜੀਰਣ ਦੀ ਸਥਿਤੀ ਬਣੇ ਰਹਿਣ 'ਤੇ ਕੱਚੇ ਪਪੀਤੇ ਦਾ ਰਸ ਲੈਣ ਨਾਲ ਪੇਟ ਦੇ ਕੀੜੇ ਅਤੇ ਅਜੀਰਣ ਖ਼ਤਮ ਹੋ ਜਾਂਦੇ ਹਨ।
* ਖੂਨ ਦੀ ਘਾਟ ਨਾਲ ਜ਼ਿਆਦਾਤਰ ਔਰਤਾਂ ਵਿਚ ਦੁੱਧ ਘੱਟ ਹੋ ਜਾਇਆ ਕਰਦਾ ਹੈ। ਇਸ ਤਰ੍ਹਾਂ ਦੀਆਂ ਔਰਤਾਂ ਨੂੰ ਤਾਜ਼ਾ, ਪੱਕਿਆ ਹੋਇਆ ਪਪੀਤਾ ਲਗਾਤਾਰ ਦਸ-ਪੰਦਰਾਂ ਦਿਨ ਤੱਕ ਖਿਲਾਉਣਾ ਚਾਹੀਦਾ। ਇਸ ਨਾਲ ਦੁੱਧ ਵਧੇਗਾ ਅਤੇ ਖੂਨ ਦੀ ਘਾਟ ਅਤੇ ਹੋਰ ਬਿਮਾਰੀਆਂ ਵੀ ਖ਼ਤਮ ਹੋਣਗੀਆਂ।
* ਬੱਚਿਆਂ ਦੇ ਬੁਖਾਰ ਦੇ ਵਧ ਜਾਣ 'ਤੇ ਪਪੀਤੇ ਦਾ ਜੂਸ 5-7 ਬੂੰਦਾਂ ਚੀਨੀ ਦੇ ਨਾਲ ਮਿਲਾ ਕੇ ਦਿਨ ਵਿਚ ਤਿੰਨ ਵਾਰ ਦਿੰਦੇ ਰਹਿਣਾ ਚਾਹੀਦਾ।
* ਬਵਾਸੀਰ ਦੇ ਮੱਸਿਆਂ 'ਤੇ ਕੱਚੇ ਤਾਜ਼ੇ ਪਪੀਤੇ ਦਾ ਰਸ ਲਗਾਤਾਰ ਕੁਝ ਦਿਨ ਲਗਾਉਣ ਨਾਲ ਮੱਸੇ ਟੁੱਟ ਕੇ ਡਿੱਗ ਜਾਂਦੇ ਹਨ ਅਤੇ ਰੋਗੀ ਚੰਗਾ ਹੋ ਜਾਂਦਾ ਹੈ।
* ਬੁਖਾਰ ਰੋਗਾਂ, ਪੀਲੀਆ ਆਦਿ ਵਿਚ ਪਪੀਤੇ ਦਾ ਜੂਸ 5 ਤੋਂ 10 ਬੂੰਦ ਤੱਕ ਪਤਾਸੇ ਵਿਚ ਰੱਖ ਕੇ ਖਾਣਾ ਬਹੁਤ ਫਾਇਦੇਮੰਦ ਰਹਿੰਦਾ ਹੈ।
* ਮੰਦਅਗਨੀ ਦੇ ਰੋਗੀਆਂ ਨੂੰ ਪਪੀਤੇ ਦੇ ਅੱਧਪੱਕੇ ਫਲ ਨਾਲ ਦੁੱਧ ਇਕੱਠਾ ਕਰਕੇ ਦਵਾਈ ਦੇ ਰੂਪ ਵਿਚ ਪਾਣੀ ਵਿਚ ਮਿਲਾ ਕੇ ਲਗਾਤਾਰ 10-15 ਦਿਨ ਲੈਂਦੇ ਰਹਿਣਾ ਚਾਹੀਦਾ। ਇਸ ਨਾਲ ਖੁੱਲ੍ਹ ਕੇ ਭੁੱਖ ਲੱਗੇਗੀ।
* ਕੱਚੇ ਪਪੀਤੇ ਦੀ ਸਬਜ਼ੀ ਅਤੇ ਰਾਇਤਾ ਖਾਣ ਨਾਲ ਅੰਤੜੀ ਦੇ ਰੋਗ ਅਤੇ ਹੋਰ ਬਿਮਾਰੀਆਂ ਠੀਕ ਹੁੰਦੀਆਂ ਹਨ।
* ਪਪੀਤੇ ਦਾ ਹਲਵਾ ਵਜ਼ਨ ਅਤੇ ਸ਼ਕਤੀ ਵਧਾਉਣ ਵਿਚ ਚਮਤਕਾਰੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਪਪੀਤਾ ਹਾਜ਼ਮੇ ਵਿਚ ਹਲਕਾ ਅਤੇ ਕਾਫੀ ਪੌਸ਼ਟਿਕ ਹੁੰਦਾ ਹੈ। ਜਿਨ੍ਹਾਂ ਨੂੰ ਕੱਚਾ ਪਪੀਤਾ ਖਾਣ ਵਿਚ ਠੀਕ ਨਹੀਂ ਲਗਦਾ, ਉਹ ਜ਼ਰਾ ਜਿੰਨਾ ਸੇਂਧਾ ਨਮਕ, ਕਾਲੀ ਮਿਰਚ ਛਿੜਕ ਕੇ ਖਾਣ।
* ਕੁਝ ਥਾਵਾਂ ਨੂੰ ਛੱਡ ਕੇ ਅੱਜ ਵੀ ਪਪੀਤਾ ਇਕ ਸਸਤਾ, ਸੁਲਭ ਅਤੇ ਲੋਕਪ੍ਰਿਆ ਫਲ ਹੈ।

New York