updated 8:42 AM UTC, May 21, 2019
Headlines:

ਸਰਦੀਆਂ ਚ ਖਜੂਰ ਦੀ ਵਰਤੋਂ ਹੈ ਸਿਹਤ ਲਈ ਬੇਹੱਦ ਗੁਣਕਾਰੀ

ਸਰਦੀਆਂ 'ਚ ਸ਼ਕਰਕੰਦੀ ਦੀ ਤਰ੍ਹਾਂ ਖਜੂਰ ਦੀ ਡਿਮਾਂਡ ਵੀ ਵਧ ਜਾਂਦੀ ਹੈ। ਇਸ ਦਾ ਸੇਵਨ ਕੁਝ ਲੋਕ ਇੰਝ ਹੀ ਕਰਦੇ ਹਨ ਤਾਂ ਕੁਝ ਲੋਕ ਸ਼ੇਕ ਬਣਾ ਕੇ ਪੀਂਦੇ ਹਨ। ਇਸ 'ਚ ਆਇਰਨ, ਮਿਨਰਲ, ਕੈਲਸ਼ੀਅਮ, ਅਮੀਨੋ ਐਸਿਡ, ਫਾਸਫੋਰਸ ਅਤੇ ਵਿਟਾਮਿਨਸ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਨਾ ਸਿਰਫ ਖਾਣ 'ਚ ਸੁਆਦ ਹੁੰਦੇ ਹਨ ਸਗੋਂ ਸਰੀਰ ਲਈ ਵੀ ਬਹੁਤ ਹੀ ਫਾਇਦੇਮੰਦ ਹਨ। ਚਲੋ ਅੱਜ ਅਸੀਂ ਤੁਹਾਨੂੰ ਉਨ੍ਹਾਂ ਅਣਗਿਣਤ ਫਾਇਦਿਆਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਜਾਣਨ ਦੇ ਬਾਅਦ ਤੁਸੀਂ ਵੀ ਖਜੂਰ ਖਾਣਾ ਸ਼ੁਰੂ ਕਰ ਦਿਓਗੇ।
1. ਡਾਇਬਿਟੀਜ਼  - ਖਜੂਰ 'ਚ ਗਲੂਕੋਜ਼ ਅਤੇ ਫ੍ਰਕਟੋਜ਼ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ ਅਤੇ ਇਮਿਊਨ ਪਾਵਰ ਬੂਸਟ ਹੁੰਦੀ ਹੈ।
2. ਡਾਈਜੇਸ਼ਨ ਸਿਸਟਮ  - ਖਜੂਰ 'ਚ ਪ੍ਰੋਟੀਨ ਹੁੰਦਾ ਹੈ ਜਿਸ ਨਾਲ ਡਾਈਜੇਸ਼ਨ ਸਿਸਟਮ ਬਿਹਤਰ ਬਣਿਆ ਰਹਿੰਦਾ ਹੈ। ਇਸ ਨੂੰ ਖਾਣ ਨਾਲ ਐਸਿਡਿਟੀ ਦੀ ਸਮੱਸਿਆ ਨਹੀਂ ਹੁੰਦੀ। ਜੇਕਰ ਤੁਸੀਂ ਵੀ ਅਕਸਰ ਐਸਿਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਰੋਜ਼ਾਨਾ ਉਠ ਕੇ ਖਾਲੀ ਪੇਟ ਖਜੂਰ ਖਾਓ।
3. ਮਜ਼ਬੂਤ ਹੱਡੀਆਂ  - ਖਜੂਰ 'ਚ ਮੈਗਨੀਜ਼, ਕਾਪਰ ਅਤੇ ਮੈਗਨੀਸ਼ੀਅਮ ਹੁੰਦਾ ਹੈ ਜਿਸ ਦੀ ਮਾਤਰਾ ਸਰੀਰ 'ਚ ਜਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਖਜੂਰ ਖਾਣ ਵਾਲੇ ਲੋਕਾਂ ਨੂੰ ਬੁਢਾਪੇ 'ਚ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
4. ਅਸਥਮਾ  - ਅਸਥਮਾ ਮਰੀਜ਼ਾਂ ਨੂੰ ਸਰਦੀਆਂ ਦੇ ਮੌਸਮ 'ਚ ਸਾਹ ਸਬੰਧੀ ਕਈ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ 'ਚ ਰੋਜ਼ ਸਵੇਰੇ ਅਤੇ ਸ਼ਾਮ 2-3 ਖਜੂਰ ਖਾਣ ਨਾਲ ਅਸਥਮਾ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
5. ਜ਼ੁਕਾਮ ਤੋਂ ਰਾਹਤ  - ਸਰਦੀ-ਜ਼ੁਕਾਮ ਤੋਂ ਰਾਹਤ ਪਾਉਣ ਲਈ 2-3 ਖਜੂਰ, ਕਾਲੀ ਮਿਰਚ ਅਤੇ ਇਲਾਇਚੀ ਨੂੰ ਪਾਣੀ 'ਚ ਉਬਾਲ ਲਓ। ਇਸ ਪਾਣੀ ਨੂੰ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ।
6. ਕੋਲੈਸਟਰੋਲ  - ਇਕ ਖਜੂਰ 'ਚ 23 ਕੈਲੋਰੀ ਮਿਲਦੀ ਹੈ, ਜਿਸ ਨਾਲ ਕੋਲੈਸਟਰੋਲ ਲੈਵਲ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਸੈੱਲ ਡੈਮੇਜ਼, ਕੈਂਸਰ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਲਈ ਖਜੂਰ ਦਾ ਸੇਵਨ ਕਾਫੀ ਫਾਇਦੇਮੰਦ ਹੁੰਦਾ ਹੈ।
7. ਐਨਰਜੀ  - ਖਜੂਰ 'ਚ ਫਾਈਬਰ, ਆਇਰਨ, ਕੈਲਸ਼ੀਅਮ, ਵਿਟਾਮਿਨ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਸਰਦੀਆਂ 'ਚ ਸਰੀਰ 'ਚ ਗਰਮਾਹਟ ਪੈਦਾ ਕਰਨ ਦੇ ਨਾਲ-ਨਾਲ ਐਨਰਜੀ ਵੀ ਪ੍ਰਦਾਨ ਕਰਦੇ ਹਨ।
8. ਕਬਜ਼ ਤੋਂ ਰਾਹਤ  - ਖਜੂਰ ਫਾਈਬਰ ਨਾਲ ਭਰਪੂਰ ਹੈ ਜੋ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ। ਜੇਕਰ ਤੁਹਾਨੂੰ ਅਕਸਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰਾਤ ਨੂੰ ਖਜੂਰ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਉਨ੍ਹਾਂ ਖਜੂਰਾਂ ਦਾ ਸ਼ੇਕ ਬਣਾ ਕੇ ਖਾਲੀ ਪੇਟ ਪੀਓ।

New York