updated 7:22 AM UTC, Mar 23, 2019
Headlines:

ਠੰਡਾ ਦੁੱਧ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਦੁੱਧ ਪੀਣਾ ਕੁਝ ਲੋਕਾਂ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਦੁੱਧ ਦਾ ਨਾਮ ਸੁਣਦੇ ਹੀ ਜ਼ਿਆਦਾਤਰ ਲੋਕ ਆਪਣਾ ਮੂੰਹ ਬਣਾਉਣ ਲੱਗਦੇ ਹਨ। ਬੱਚੇ ਤਾਂ ਦੁੱਧ ਤੋਂ ਪਿੱਛਾ ਛੁਡਾਉਣ ਲਈ ਕਈ ਤਰ੍ਹਾਂ ਦੇ ਬਹਾਨੇ ਬਣਾਉਣ ਲੱਗਦੇ ਹਨ। ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਦੁੱਧ ਸਰੀਰ ਲਈ ਬਹੁਤ ਹੀ ਹੈਲਪਫੁੱਲ ਹੁੰਦਾ ਹੈ। ਜ਼ਿਆਦਾਤਰ ਲੋਕ ਗਰਮ ਦੁੱਧ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮ ਦੁੱਧ ਤੋਂ ਜ਼ਿਆਦਾ ਫਾਇਦਾ ਠੰਡਾ ਦੁੱਧ ਪੀਣ ਨਾਲ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਠੰਡੇ ਦੁੱਧ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਮੋਟਾਪਾ ਘਟਾਏ - ਲੋਕ ਆਪਣਾ ਮੋਟਾਪਾ ਘੱਟ ਕਰਨ ਲਈ ਪਤਾ ਨਹੀਂ ਕਿਹੜੇ-ਕਿਹੜੇ ਤਰੀਕੇ ਅਪਣਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਭਾਰ ਘੱਟ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਗਰਮ ਦੁੱਧ ਪੀਣ ਦੀ ਬਜਾਏ ਠੰਡਾ ਦੁੱਧ ਪੀ ਕੇ ਆਸਾਨੀ ਨਾਲ ਆਪਣਾ ਭਾਰ ਘੱਟ ਕਰ ਸਕਦੇ ਹੋ। ਇਸ ਨੂੰ ਪੀਣ ਨਾਲ ਸਰੀਰ ਦਾ ਤਾਪਮਾਨ ਨਾਰਮਲ ਰਹੇਗਾ। ਸਰੀਰ ਦੇ ਟੈਂਪਰੇਚਰ ਨੂੰ ਵਧਾਉਣ ਲਈ ਕੈਲੋਰੀ ਬਰਨ ਕਰਕੇ ਉਸ ਨੂੰ ਪਚਾਉਣਾ ਹੋਵੇਗਾ। ਅਜਿਹਾ ਕਰਨ ਨਾਲ ਮੋਟਾਪਾ ਕੰਟਰੋਲ 'ਚ ਹੋਵੇਗਾ।
2. ਐਕਟਿਵ ਬਣਾਏ - ਕੋਸੇ ਦੁੱਧ ਨੂੰ ਪੀਣ ਨਾਲ ਸਰੀਰ ਐਕਟਿਵ ਰਹਿੰਦਾ ਹੈ। ਇਸ ਦੇ ਨਾਲ ਨੀਂਦ ਵੀ ਚੰਗੀ ਆਉਂਦੀ ਹੈ।
3. ਐਸੀਡਿਟੀ ਮਿਟਾਏ - ਕੁਝ ਲੋਕਾਂ ਨੂੰ ਐਸੀਡਿਟੀ ਦੀ ਬਹੁਤ ਜ਼ਿਆਦਾ ਸਮੱਸਿਆ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਠੰਡਾ ਦੁੱਧ ਪੀਣ ਨਾਲ ਪੇਟ 'ਚ ਗੈਸ ਨਹੀਂ ਹੁੰਦੀ ਅਤੇ ਪੇਟ ਦਰਦ ਦੀ ਸਮੱਸਿਆ ਵੀ ਨਹੀਂ ਰਹਿੰਦੀ ।
4. ਭੁੱਖ ਮਿਟਾਏ - ਕਈ ਲੋਕਾਂ ਨੂੰ ਖਾਣਾ ਖਾਣ ਦੇ ਬਾਅਦ ਭੁੱਖ ਲੱਗਦੀ ਰਹਿੰਦੀ ਹੈ। ਭੁੱਖ ਨੂੰ ਮਿਟਾਉਣ ਲਈ ਠੰਡੇ ਦੁੱਧ ਦੀ ਵਰਤੋਂ ਕਰ ਸਕਦੇ ਹੋ।
5. ਗਲੋਇੰਗ ਸਕਿਨ - ਠੰਡਾ ਦੁੱਧ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਣ ਲੱਗਦਾ ਹੈ। ਚਿਹਰਾ 'ਤੇ ਗਲੋ ਆਉਣ ਦੇ ਨਾਲ ਹੀ  ਉਨ੍ਹਾਂ ਦੀ ਚਮੜੀ ਟਾਈਟ, ਹਾਈਡ੍ਰੇਟ ਅਤੇ ਸਮੂਥ ਲੱਗਣ ਲੱਗਦੀ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C