updated 6:40 AM GMT, Feb 19, 2019
Headlines:

ਸਰੀਰ ਦੀਆਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦਾ ਹੈ ਬੱਕਰੀ ਦਾ ਦੁੱਧ

ਬੱਕਰੀ ਦੇ ਦੁੱਧ 'ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਅਤੇ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਅੱਜ ਵੀ ਬੱਕਰੀ ਦਾ ਦੁੱਧ ਪੀਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਕਿ ਦੁੱਧ ਦੇ ਕੀ-ਕੀ ਫਾਇਦੇ ਹਨ ਅਤੇ ਇਸ 'ਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। 1. ਦਿਲ ਲਈ ਫਾਇਦੇਮੰਦ - ਬੱਕਰੀ ਦੇ ਦੁੱਧ 'ਚ ਮੌਜੂਦ ਮੈਗਨੀਸ਼ੀਅਮ ਦਿਲ ਦੀ ਧੜਕਣ ਲਈ ਕਾਫੀ ਵਧੀਆ ਹੁੰਦਾ ਹੈ। ਇਸ ਨਾਲ ਕੌਲੇਸਟਰੋਲ ਦੀ ਖਤਰਾ ਘੱਟ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਵੀ ਮਿਲਦੀ ਹੈ। 2. ਪਾਚਨ ਕਿਰਿਆ ਠੀਕ - ਬੱਕਰੀ ਦੇ ਦੁੱਧ 'ਚ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪੱਚ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। 3. ਅਨੀਮੀਆ ਤੋਂ ਬਚਾਅ - ਬੱਕਰੀ ਦਾ ਦੁੱਧ ਅਨੀਮੀਆ ਤੋਂ ਬਚਾਅ ਕਰਦਾ ਹੈ। ਇਸ 'ਚ ਆਇਰਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। 4. ਵਿਟਾਮਿਨ ਨਾਲ ਭਰਪੂਰ - ਬੱਕਰੀ ਦੇ ਦੁੱਧ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਬੀ 2, ਸੀ ਅਤੇ ਡੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। 5. ਭਾਰ ਕੰਟਰੋਲ - ਬੱਕਰੀ ਦੇ ਦੁੱਧ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਸਰੀਰ ਦਾ ਭਾਰ ਘੱਟ ਕਰਦੇ ਹਨ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C