updated 7:22 AM UTC, Mar 23, 2019
Headlines:

ਖਤਰਨਾਕ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਪਿਸਤਾ

ਪਿਸਤਾ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਦਾ ਇਸਤੇਮਾਲ ਕਈ ਵਿਅੰਜਨ ਬਣਾਉਣ 'ਚ ਕੀਤਾ ਜਾਂਦਾ ਹੈ। ਇਸ 'ਚ ਵਿਟਾਮਿਨ, ਮਿਨਰਲਸ, ਵਸਾ, ਫਾਈਬਰ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਪਿਸਤੇ ਦਾ ਸੇਵਨ ਕਰਨ ਨਾਲ ਅਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਪਿਸਤਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਪਿਸਤਾ ਖਾਣ ਦੇ ਫਾਇਦੇ। 1. ਦਿਮਾਗ ਤੇਜ਼ ਕਰੇ - ਪਿਸਤਾ ਕਾਜੂ ਅਤੇ ਬਾਦਾਮ ਤੋਂ ਵੀ ਜ਼ਿਆਦਾ ਪੌਸ਼ਟਿਕ ਹੁੰਦਾ ਹੈ। ਇਸ ਨੂੰ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। 2. ਹੱਥਾਂ-ਪੈਰਾਂ ਦੀ ਸੋਜ ਘੱਟ ਕਰੇ - ਜੇਕਰ ਤੁਹਾਡੇ ਪੈਰਾਂ ਜਾਂ ਹੱਥਾਂ 'ਚ ਸੋਜ ਰਹਿੰਦੀ ਹੈ ਤਾਂ ਪਿਸਤੇ ਦਾ ਸੇਵਨ ਜ਼ਰੂਰ ਕਰੋ। ਇਸ 'ਚ ਮੌਜੂਦ ਵਿਟਾਮਿਨ-ਏ ਸੋਜ ਨੂੰ ਘੱਟ ਕਰਦੇ ਹਨ। 3. ਭਾਰ ਘੱਟ ਕਰੇ - ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਪਿਸਤਾ ਖਾਣਾ ਸ਼ੁਰੂ ਕਰ ਦਿਓ ਕਿਉਂਕਿ ਇਹ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ, ਜਿਸ ਨਾਲ ਤੁਹਾਨੂੰ ਜਲਦੀ ਭੁੱਖ ਵੀ ਨਹੀਂ ਲੱਗਦੀ ਹੈ। ਇਹ ਭਾਰ ਘਟਾਉਣ ਦਾ ਬਿਹਤਰ ਉਪਾਅ ਹੈ। 4. ਅੱਖਾਂ ਦੀ ਰੌਸ਼ਨੀ ਵਧਾਏ - ਰੋਜ਼ਾਨਾ ਪਿਸਤਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ ਨਾਲ ਅੱਖਾਂ ਸਿਹਤਮੰਦ ਅਤੇ ਨਿਰੋਗੀ ਰਹਿੰਦੀਆਂ ਹਨ। 5. ਸ਼ੂਗਰ ਕੰਟਰੋਲ ਕਰੇ - ਇਸ 'ਚ ਫਾਸਫੋਰਸ ਜ਼ਿਆਦਾ ਮਾਤਰਾ 'ਚ ਹੁੰਦਾ ਹੈ, ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਤਰ੍ਹਾਂ ਇਹ ਡਾਇਬਿਟੀਜ਼ ਨੂੰ ਵਧਣ ਤੋਂ ਵੀ ਰੋਕਦਾ ਹੈ। 6. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ - ਬਲੱਡ ਪ੍ਰੈਸ਼ਰ ਵਧਣ 'ਤੇ ਪਿਸਤੇ ਦਾ ਸੇਵਨ ਕਰੋ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ। 7. ਕੈਂਸਰ ਤੋਂ ਬਚਾਅ - ਪਿਸਤੇ 'ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਕੈਂਸਰ ਨਾਲ ਲੜਦਾ ਹੈ। ਕੈਂਸਰ ਤੋਂ ਬਚਣ ਲਈ ਰੋਜ਼ਾਨਾ ਪਿਸਤੇ ਦੀ ਵਰਤੋਂ ਜ਼ਰੂਰ ਕਰੋ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C