updated 8:42 AM UTC, May 21, 2019
Headlines:

ਹਰੇ ਪਿਆਜ਼ ਚ ਲੁਕਿਆ ਹੈ ਕਈ ਬੀਮਾਰੀਆਂ ਦਾ ਇਲਾਜ

ਸਰਦੀ ਦੇ ਮੌਸਮ 'ਚ ਹਰੇ ਪੱਤੇਦਾਰ ਪਿਆਜ਼ ਬਹੁਤ ਹੀ ਸੁਆਦ ਲੱਗਦੇ ਹਨ। ਇਸ ਨੂੰ ਸਪਰਿੰਗ ਆਨਿਅਨ ਜਾਂ ਗ੍ਰੀਨ ਆਨਿਅਨ ਵੀ ਕਿਹਾ ਜਾਂਦਾ ਹੈ। ਹਰੇ ਪਿਆਜ਼ ਦਾ ਇਸਤੇਮਾਲ ਚੀਨ 'ਚ ਪ੍ਰਾਚੀਨ ਸਮੇਂ ਤੋਂ ਦਵਾਈਆਂ ਬਣਾਉਣ ਲਈ ਕੀਤਾ ਜਾਂਦਾ ਰਿਹਾ ਹੈ। ਇਸ 'ਚ ਕੈਲੋਰੀ ਘੱਟ ਅਤੇ ਸਲਫਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ,ਜੋ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ ਹਰੇ ਪਿਆਜ਼ 'ਚ ਮੌਜੂਦ ਪੋਸ਼ਕ ਤੱਤ ਇਸ 'ਚ ਵਿਟਾਮਿਨ ਏ, ਸੀ, ਬੀ, ਵਿਟਾਮਿਨ ਬੀ2, ਕਾਪਰ, ਮੈਗਨੀਸ਼ੀਅਮ,ਪੋਟਾਸ਼ੀਅਮ, ਮੈਗਨੀਜ਼, ਥਾਈਮੀਨ ਆਦਿ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ 'ਚ ਮੌਜੂਦ ਪੈਕਟਿਨ ਨਾਂ ਦਾ ਪਦਾਰਥ ਕੈਂਸਰ ਵਰਗੇ ਖਤਰਨਾਕ ਰੋਗ ਤੋਂ ਬਚਾਅ ਕਰਨ 'ਚ ਵੀ ਮਦਦਗਾਰ ਹੈ। 1. ਅੱਖਾਂ ਨੂੰ ਸਿਹਤਮੰਦ ਰੱਖੇ - ਹਰੇ ਪਿਆਜ਼ ਦਾ ਸੇਵਨ ਅੱਖਾਂ ਲਈ ਬਹੁਤ ਹੀ ਲਾਭਕਾਰੀ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਣੀ ਸ਼ੁਰੂ ਹੋ ਜਾਂਦੀ ਹੈ। 2. ਸਿਹਤਮੰਦ ਦਿਲ - ਐਂਟੀ-ਆਕਸੀਡੈਂਟ ਨਾਲ ਭਰਪੂਰ ਹਰਾ ਪਿਆਜ਼ ਡੀ.ਐੱਨ.ਏ. ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਅ ਕਰਦੇ ਹਨ। ਇਸ ਤੋਂ ਇਲਾਵਾ ਇਸ ਦਾ ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। 3. ਡਾਇਬਿਟੀਜ਼ ਕੰਟਰੋਲ - ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੈ ਉਨ੍ਹਾਂ ਲਈ ਹਰੇ ਪਿਆਜ਼ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਸਲਫਰ ਹੁੰਦਾ ਹੈ ਜੋ ਇੰਸੁਲਿਨ ਦੇ ਪੱਧਰ ਨੂੰ ਸੰਤੁਲਿਤ ਬਣਾਈ ਰੱਖਦਾ ਹੈ। 4. ਕੈਂਸਰ ਦੀ ਰੋਕਥਾਮ - ਹਰਾ ਪਿਆਜ਼ ਸਰੀਰ 'ਚ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਇਸ ਨੂੰ ਖਾਣ ਨਾਲ ਤੁਸੀਂ ਕੈਂਸਰ ਦੇ ਖਤਰੇ ਤੋਂ ਬਚੇ ਰਹਿ ਸਕਦੇ ਹੋ।

New York