updated 6:02 AM GMT, Nov 20, 2018
Headlines:

ਕਾਜੂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਕਾਜੂ ਨੂੰ ਸੁੱਕੇ ਮੇਵਿਆਂ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਖਾਣ 'ਚ ਸੁਆਦ ਤਾਂ ਹੁੰਦਾ ਹੀ ਹੈ, ਇਸਦੇ ਨਾਲ ਹੀ ਇਹ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ 'ਚ ਮੈਗਨੀਸ਼ੀਅਮ , ਕਾਪਰ , ਆਇਰਨ , ਪੋਟਾਸ਼ੀਅਮ ,ਜ਼ਿੰਕ ਵਰਗੇ ਬਹੁਤ ਜਰੂਰੀ ਤੱਤ ਹੁੰਦੇ ਹਨ । ਇਨ੍ਹਾਂ ਨੂੰ ਮਠਿਆਈਆਂ, ਨਮਕੀਨ ਅਤੇ ਸਨੈਕਸ 'ਚ ਵੀ ਵਰਤਿਆਂ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ 'ਚੋਂ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ... 1. ਕਾਜੂ ਅਤੇ ਕਿਸ਼ਮਿਸ਼ - ਸਰੀਰ 'ਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਕਾਜੂ ਦੇ ਨਾਲ ਕਿਸ਼ਮਿਸ਼ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ। 2.ਕਾਜੂ ਅਤੇ ਪਾਣੀ - ਪੇਟ 'ਚ ਗੈਸ ਜਾਂ ਆਫਾਰੇ ਦੀ ਪ੍ਰੇਸ਼ਾਨੀ ਹੈ ਤਾਂ ਕਾਜੂ ਨੂੰ ਪਾਣੀ ਦੇ ਨਾਲ ਪੀਸ ਕੇ ਚਟਨੀ ਬਣਾ ਲਓ । ਇਸ 'ਚ ਥੋੜ੍ਹਾ ਜਿਹਾ ਨਮਕ ਮਿਲਾਕੇ ਖਾਣ ਨਾਲ ਫਾਇਦਾ ਮਿਲਦਾ ਹੈ 3. ਮਜ਼ਬੂਤ ਹੱਡੀਆਂ - ਬੱਚਿਆਂ ਨੂੰ ਕਾਜੂ ਦੀ ਵਰਤੋਂ ਜ਼ਰੂਰ ਕਰਵਾਓ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੈ। 4. ਦਿਲ ਦੀਆਂ ਬੀਮਾਰੀਆਂ ਦੂਰ - ਕਾਜੂ 'ਚ ਮੋਨੋ ਸੈਚੂਰੇਟਡ ਫੈਟ ਹੁੰਦਾ ਹੈ । ਇਹ ਦਿਲ ਨਾਲ ਸੰੰਬੰਧਿਤ ਬੀਮਾਰੀਆਂ ਦੀ ਰੋਕਥਾਮ ਕਰਨ 'ਚ ਫਾਇਦੇਮੰਦ ਦਿੰਦਾ ਹੈ। 5. ਪੇਟ ਦੇ ਕੀੜੇ - ਬੱਚਿਆਂ ਦੇ ਪੇਟ 'ਚ ਕੀੜੇ ਹੋਣ ਤਾਂ ਰੋਜ਼ਾਨਾ ਦੁੱਧ ਦੇ ਨਾਲ ਕਾਜੂ ਖਾਣ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਹਨ। 6. ਖੂਨ ਦੀ ਕਮੀ ਪੂਰੀ - ਕਾਜੂ 'ਚ ਆਇਰਨ ਭਰਪੂਰ ਮਾਤਰਾ ਮੌਜੂਦ ਹੁੰਦੀ। ਇਸ ਨਾਲ ਸਰੀਰ 'ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਜੋ ਖੂਨ ਵਧਾਉਣ 'ਚ ਮਦਦਗਾਰ ਹੈ।

8°C

New York

Partly Cloudy

Humidity: 58%

Wind: 37.01 km/h

  • 20 Nov 2018 8°C 3°C
  • 21 Nov 2018 6°C -1°C