updated 5:59 AM UTC, Feb 21, 2020
Headlines:

ਪੁੱਕਾ ਨੇ ਏਆਈਸੀਟੀਈ ਪ੍ਰਵਾਨਗੀ ਪ੍ਰਕਿਰਿਆ 2020 ਵਿੱਚ ਵੱਡੇ ਸੁਧਾਰਾਂ ਦੀ ਕੀਤੀ ਮੰਗ

Featured ਪੁੱਕਾ ਨੇ ਏਆਈਸੀਟੀਈ ਪ੍ਰਵਾਨਗੀ ਪ੍ਰਕਿਰਿਆ 2020 ਵਿੱਚ ਵੱਡੇ ਸੁਧਾਰਾਂ ਦੀ ਕੀਤੀ ਮੰਗ

ਹਰ ਸਾਲ ਲਗਭਗ 10,000 ਕਾੱਲੇਜ਼ਿਜ ਪ੍ਰਵਾਨਗੀ ਪ੍ਰਕਿਰਿਆ ਰਾਹੀ ਏਆਈਸੀਟੀਈ ਦੀ ਪ੍ਰਵਾਨਗੀ ਹਾਸਲ ਕਰਦੇ ਹਨ  
ਮੋਹਾਲੀ - ਪੁੱਕਾ ਦਾ ਵਫਦ (ਏਆਈਸੀਟੀਈ) ਦੇ ਵਾਈਸ ਚੈਅਰਮੈਨ ਨੂੰ ਮਿਲਿਆ:ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦਾ ਵਫਦ ਪੁੱਕਾ ਦੇ ਪ੍ਰਧਾਨ, ਡਾ.ਅੰਸ਼ੂ ਕਟਾਰੀਆਂ ਦੀ ਅਗਵਾਈ ਹੇਠ ਆੱਲ ਇੰਡੀਆਂ ਕੌਂਸਿਲ ਫਾਰ ਟੈਕਨੀਕਲ ਅੇਜੁਕੇਸ਼ਨ (ਏਆਈਸੀਟੀਈ) ਦੇ ਵਾਈਸ ਚੈਅਰਮੈਨ, ਪ੍ਰੋਫੈਸਰ ਐਮ.ਪੀ. ਪੁਨੀਆ ਨੂੰ ਨਵੀਂ ਦਿੱਲੀ ਵਿੱਚ ਮਿਲਿਆ। ਕਟਾਰੀਆ ਨੇ ਪ੍ਰਵਾਨਗੀ ਪ੍ਰਕਿਰਿਆ ਹੈਂਡਬੁੱਕ 2020 ਵਿੱਚ ਵੱਡੇ ਸੁਧਾਰਾਂ ਦੀ ਮੰਗ ਕੀਤੀ। ਉਹਨਾਂ ਨੇ ਮਰਦੀ ਹੋਈ ਤਕਨੀਕੀ ਸਿੱਖਿਆ ਨੂੰ ਬਚਾਉਣ ਅਤੇ ਦੇਸ਼ ਦੇ ਸਵੈ-ਵਿੱਤ ਸਹਾਇਤਾ ਪ੍ਰਾਪਤ ਕਾਲਜਾਂ ਦੇ ਬਚਾਅ ਲਈ ਏਆਈਸੀਟੀਈ ਨੂੰ ਅੱਗੇ ਆਉਣ ਦੀ ਲੋੜ ਤੇ ਜ਼ੋਰ ਦਿੱਤਾ।  
ਪੁਨੀਆ ਨੇ ਭਰੋਸਾ ਦਿੱਤਾ ਕਿ ਕੁਆਲਿਟੀ ਨਾਲ ਸਮਝੌਤਾ ਕੀਤੇ ਬਿਨਾਂ ਏਆਈਸੀਟੀਈ ਪ੍ਰਵਾਨਗੀ ਪ੍ਰਕਿਰਿਆ ਹੈਂਡਬੁੱਕ 2020 ਵਿੱਚ ਹੋਰ ਸੁਧਾਰਾਂ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗੀ।
ਨਵੇ ਨਿਯਮ ਰੀਆਂ ਸੀਟਾਂ ਦੇ ਆਧਾਰ ਤੇ ਲਾਗੂ ਹੋਣੇ ਚਾਹੀਦੇ ਹਨ ਨਾਕਿ ਕੂੱਲ ਮੰਨਜ਼ੂਰ ਸੀਟਾਂ ਦੇ ਆਧਾਰ ਤੇ:
ਕਟਾਰੀਆ ਜੋਕਿ ਚੰਡੀਗੜ ਆਧਾਰਤ ਆਰੀਅਨਜ਼ ਗਰੂਪ ਆੱਫ ਕਾੱਲੇਜ਼ਿਜ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਏਆਈਸੀਟੀਈ ਦੇ ਨਿਯਮ ਭਰੀਆਂ ਸੀਟਾਂ ਦੇ ਆਧਾਰ ਤੇ ਲਾਗੂ ਹੋਣੇ ਚਾਹੀਦੇ ਹਨ ਨਾਕਿ ਮੰਨਜ਼ੂਰ ਸੀਟਾਂ ਦੇ ਆਧਾਰ ਤੇ। ਉਹਨਾਂ ਨੇ ਅੱਗੇ ਕਿਹਾ ਕਿ ਪ੍ਰਵਾਨਗੀ ਲੈਣ ਜਾਂ ਪ੍ਰਵਾਨਗੀ ਦੇ ਵਾਧੇ ਲਈ, ਜਮੀਨ, ਇਮਾਰਤ, ਯਪਕਰਣ ਅਤੇ ਮਸ਼ੀਨਰੀ, ਫਰਨੀਚਰ ਅਤੇ ਫਿਕਸਚਰ, ਕੰਪਿਊਟਰ, ਫੈਕਲਟੀ ਆਦਿ ਸਮੇਤ ਇੱਕ ਵੱਡਾ ਬੁਨਿਆਦੀ ਢਾਂਚਾਂ ਲੈੜੀਂਦਾ ਹੈ। ਦੂਜੇ ਪਾਸੇ, ਜਦੋਂ ਸੀਟਾਂ ਨਹੀ ਭਰੀਆਂ ਜਾਂਦੀਆਂ ਤਾਂ ਪੂਰਾ ਬੁਨਿਆਦੀ ਢਾਂਚਾਂ ਖਰਾਬ ਹੋ ਜਾਂਦਾ ਹੈ। ਇਹ ਸਿਰਫ ਨਿਵੇਸ਼ ਦੀ ਬਰਬਾਦੀ ਨਹੀ ਹੈ ਬਲਕਿ ਇਹ ਰਾਸ਼ਟਰੀ ਸਰੋਤਾਂ ਦੀ ਬਰਬਾਦੀ ਹੈ।
ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਾਲੇ 95% ਕਾੱਲੇਜ਼ਿਜ ਪ੍ਰਾਈਵੇਟ ਹਨ:
ਪੁੱਕਾ ਦੇ ਵਾਈਸ ਪ੍ਰਧਾਨ, ਸ਼੍ਰੀ ਅਮਿਤ ਸ਼ਰਮਾ ਨੇ ਕਿਹਾ ਕਿ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਿੱਚ ਨਿੱਜੀ ਸੰਸਥਾਵਾਂ ਦਾ 95% ਯੋਗਦਾਨ ਹੈ ਅਤੇ ਇੱਕ ਤਰਾਂ ਨਾਲ ਇਹ ਸੰਸਥਾਵਾਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀਆਂ ਹਨ ਅਤੇ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।  
ਏਆਈਸੀਟੀਈ ਮਰਦੇ ਹੋਏ ਸਿਖਿਆ ਸੰਸਥਾਨਾਂ ਨੂੰ ਮੁੜ ਜਿਉਂਦਾ ਕਰ ਸਕਦੀ ਹੈ:
ਪੁੱਕਾ ਦੇ ਜਨਰਲ ਸਕੱਤਰ ਸ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਏਆਈਸੀਟੀਈ ਨੂੰ ਨਵੀਂਆ ਨੀਤੀਆਂ ਅਤੇ ਨਿਯਮਾਂ ਦੇ ਨਾਲ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਰਪ੍ਰਸਤ ਸਰੋਤਾਂ ਦੀ ਵਰਤੋਂ ਕੀਤੀ ਜਾ ਸਕੇ। ਪ੍ਰੰਤੂ ਇਹਨਾਂ ਦਿਨਾਂ ਵਿੱਚ ਅਨਏਡਿਡ ਕਾਲਜਿਜ਼ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਹਨ ਅਤੇ ਉਹਨਾਂ ਨੂੰ ਇਸ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਲਈ ਨੀਤੀ ਬਨਾਉਣੀ ਚਾਹੀਦੀ  ਹੈ।  

New York