updated 5:59 AM UTC, Feb 21, 2020
Headlines:

ਡਾ. ਸੈਣੀ ਨੂੰ ਯੂ.ਕੇ. ਅਤੇ ਰੂਸ ਦੇ ਓਪਰੇਸ਼ਨਜ਼ ਰਿਸਰਚ ਅਤੇ ਰਿਸਰਚ ਐਂਡ ਡਿਵੈਲਪਮੈਂਟ ਲਈ ਸਿਖਲਾਈ ਦਿੱਤੀ ਗਈ

ਇੰਜੀਨੀਅਰਿੰਗ ਖੇਤੱਰ ਦੇ ਮਾਹਰ ਡਾ: ਸੈਣੀ, ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ ਦੇ ਡਾਇਰੈਕਟਰ ਵਜੋਂ ਸ਼ਾਮਲ ਹੋਏ

ਮੋਹਾਲੀ - ਪ੍ਰਸਿੱਧ ਇੰਜੀਨੀਅਰਿੰਗ ਮਾਹਰ ਪ੍ਰੋ: ਡਾ. ਜੇ. ਕੇ. ਸੈਣੀ ਨੇ ਹਾਲ ਹੀ ਵਿੱਚ ਡਾਇਰੈਕਟਰ ਵਜੋਂ ਆਰੀਅਨਜ਼ ਕਾਲਜ ਆੱਫ ਇੰਜੀਨੀਅਰਿੰਗ, ਰਾਜਪੁਰਾ ਨੇੜੇ ਚੰਡੀਗੜ ਵਿੱਚ ਸ਼ਾਮਲ ਹੋਏ ਹਨ।ਸੈਣੀ ਨੇ ਨਾ ਸਿਰਫ ਭਾਰਤੀ ਸਮੁੰਦਰੀ ਸੈਨਾ ਵਿਚ ਲੈਫਟੀਨੈਂਟ ਕਮਾਂਡਰ ਵਜੋਂ ਨਾਮ ਅਤੇ ਪ੍ਰਸਿੱਧੀ ਹਾਸਲ ਕੀਤੀ ਹੈ, ਬਲਕਿ ਉੱਤਰ ਭਾਰਤ ਦੇ ਉਦਯੋਗਾਂ ਅਤੇ ਅਕਾਦਮਕ ਸੰਸਥਾਵਾਂ ਵਿਚ ਵੀ ਪ੍ਰਸਿੱਧ ਹਾਸਲ ਕੀਤੀ ਹੈ। ਸੈਣੀ ਕੋਲ ਭਾਰਤੀ ਨੇਵੀ ਦਾ ਲਗਭਗ 14 ਸਾਲ, ਰਿਸਰਚ ਐਂਡ ਇੰਡਸਟਰੀ ਵਿਚ 12 ਸਾਲ ਅਤੇ ਅਕਾਦਮਕ ਸੰਸਥਾਵਾਂ ਵਿਚ ਤਕਰੀਬਨ 22 ਸਾਲਾਂ ਦਾ ਤਜਰਬਾ ਹੈ।ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਉਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇੰਜੀਨੀਅਰਿੰਗ ਸਿੱਖਿਆ ਵਿਸ਼ਵ ਦੇ ਸਭ ਤੋਂ ਵੱਡੇ ਵਿਦਿਅਕ ਪ੍ਰਣਾਲੀਆਂ ਵਿੱਚੋਂ ਇੱਕ ਦੀ ਨੁਮਾਇੰਦਗੀ ਕਰਦੀ ਹੈ। ਇੰਜੀਨੀਅਰਿੰਗ ਦੇ ਕੋਰਸਾਂ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਦੀ ਘਾਟ ਕਾਰਨ ਇਸ ਖੇਤਰ ਦੁਆਰਾ ਦਰਪੇਸ਼ ਚੁਣੌਤੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ।ਕਟਾਰੀਆ ਨੇ ਅੱਗੇ ਕਿਹਾ ਕਿ ਇਕ ਯੋਗ, ਕੁਸ਼ਲ ਅਤੇ ਤਜਰਬੇਕਾਰ ਸਟਾਫ ਵਿਦਿਆਰਥੀਆਂ ਦੀ ਕਲਾਸਾਂ ਵਿਚ ਰੁਚੀ ਬਰਕਰਾਰ ਰੱਖਣ ਵਿਚ ਸਹਾਇਤਾ ਕਰੇਗਾ ਅਤੇ ਉਨਾਂ ਨੂੰ ਵਧੇਰੇ ਉਦਯੋਗ ਅਧਾਰਤ ਪਾਠਕ੍ਰਮ ਵਿਚ ਕੰਮ ਕਰਨ 'ਤੇ ਜ਼ੋਰ ਦੇਵੇਗਾ।ਸੈਣੀ ਨੇ ਇਸ ਸ਼ਮੂਲੀਅਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਆਰੀਅਨਜ਼ ਦੇ ਇੰਜੀਨੀਅਰਿੰਗ ਕਾਲਜ ਵਿਚ ਸ਼ਾਮਲ ਹੋਕੇ ਬਹੁਤ ਖੁਸ਼ ਹਾਂ, ਜਿੱਥੇ ਵਿਦਿਆਰਥੀ ਇਕ ਨਵੀਨ ਪਹੁੰਚ ਅਪਣਾਉਂਦੇ ਹਨ ਅਤੇ ਬਿਹਤਰ ਇੰਜੀਨੀਅਰ ਬਣਨ ਲਈ ਉਨਾਂ ਦੇ ਹੁਨਰ ਨੂੰ ਚਮਕਾਉਣ ਦੀ ਜ਼ਰੂਰਤ ਹੈ।ਦੱਸਣਯੋਗ ਹੈ ਕਿ ਸੈਣੀ ਨੇ ਐਮ.ਟੈਕ, ਐਮ.ਬੀ.ਏ., ਐਲ.ਐਲ.ਬੀ. ਅਤੇ ਮਕੈਨੀਕਲ ਇੰਜੀਨੀਅਰਿੰਗ ਵਿਚ ਡਾਕਟਰੇਟ ਡਾ.ਬੀ.ਆਰ. ਅੰਬੇਦਕਰ ਯੂਨੀਵਰਸਿਟੀ, ਆਗਰਾ ਸਾਲ 2000 ਵਿਚ ਕੀਤੀ। ਡਾ. ਸੈਣੀ ਨੂੰ ਯੂ.ਕੇ. ਅਤੇ ਰੂਸ ਦੇ ਐਚ.ਏ.ਐਲ. ਬੰਗਲੌਰ ਵਿਚ ਸਮੁੰਦਰੀ, ਮਕੈਨੀਕਲ, ਏਅਰੋਨੋਟਿਕਲ ਇੰਜੀਨੀਅਰਿੰਗ ਵਿਚ ਓਪਰੇਸ਼ਨਜ਼ ਰਿਸਰਚ ਐਂਡ ਰਿਸਰਚ ਐਂਡ ਡਿਵੈਲਪਮੈਂਟ ਲਈ ਸਿਖਲਾਈ ਦਿੱਤੀ ਗਈ। ਉਸਨੇ ਕੁਰੂਕਸ਼ੇਤਰ ਦੇ ਭਾਰਤ ਇੰਸਟੀਚਿਓੂਟ ਵਿਖੇ ਪ੍ਰਿੰਸੀਪਲ ਵਜੋਂ; ਮੇਰਠ ਅਤੇ ਗਾਜ਼ੀਆਬਾਦ ਵਿਖੇ ਇੰਸਟੀਚਿਓੂਟ ਆਫ ਮੈਨੇਜਮੈੰਟ ਐਂਡ ਟੈਕ ਵਿਖੇ ਡੀਨ ਅਕਾਦਮਿਕਸ ਅਤੇ ਪ੍ਰਸ਼ਾਸਨ ਦੇ ਤੌਰ ਤੇ; ਗੁਰੂ ਕਾਸ਼ੀ ਯੂਨੀਵਰਸਿਟੀ, ਬਠਿੰਡਾ ਵਿੱਚ ਬਤੌਰ ਡਾਇਰੈਕਟਰ ਵੱਜੋ ¤ਕੰਮ ਕੀਤਾ ਹੈ ।ਉਸਨੂੰ ਏ.ਆਈ.ਸੀ.ਟੀ.ਈ. ਅਤੇ ਪੀ.ਟੀ.ਯੂ., ਜਲੰਧਰ ਵੱਲੋਂ ਰਾਸ਼ਟਰੀ ਸਿੱਖਿਆ ਪੁਰਸਕਾਰ ਅਤੇ ਦੱਖਣੀ ਧਰੁਵ 'ਤੇ ਭਾਬਾ ਪਰਮਾਣੂ ਖੋਜ ਕੇਂਦਰ (ਬੀ.ਏ.ਆਰ.ਸੀ.)/ਨਾਸਾ/ ਅੰਟਾਰਕਟਿਕਾ ਅਭਿਆਨ ਦੁਆਰਾ ਕਰਵਾਏ ਗਏ ਖੋਜ ਪ੍ਰੋਗਰਾਮ ਲਈ ਮਹਿੰਦਰਾ ਅਤੇ ਮਹਿੰਦਰਾ ਤੋਂ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।

New York