updated 6:35 AM UTC, Oct 19, 2019
Headlines:

ਅਧੀਨ ਸੇਵਾਵਾਂ ਚੋਣ ਬੋਰਡ ਨੇ 1648 ਕਲਰਕਾਂ ਨੂੰ ਕੀਤੀ ਵਿਭਾਗਾਂ ਦੀ ਵੰਡ

ਵਿਭਾਗਾਂ ਦੀ ਵੰਡ ਉਮੀਦਵਾਰਾਂ ਦੀ ਪਸੰਦ ਦੇ ਆਧਾਰ 'ਤੇ ਕੀਤੀ- ਬਹਿਲ
ਚੰਡੀਗੜ੍ਹ - ਸੂਬਾ ਸਰਕਾਰ ਦੇ 48 ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਦੀਆਂ ਅਸਾਮੀਆਂ ਲਈ ਸ਼ਾਰਟਲਿਸਟਡ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰਦਿਆਂ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ.ਐਸ.ਬੀ.) ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱÎਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਬੋਰਡ ਵੱਲੋਂ ਉਮੀਦਵਾਰਾਂ ਦੀ ਪਸੰਦ ਦੇ ਅਧਾਰ 'ਤੇ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਇਸ ਪ੍ਰਕਿਰਿਆ 'ਤੇ ਚਾਨਣਾ ਪਾਉਂਦਿਆਂ ਸ੍ਰੀ ਬਹਿਲ ਨੇ ਕਿਹਾ '' ਪੰਜਾਬ ਸਰਕਾਰ ਨੇ ਸਿਫ਼ਾਰਿਸ਼ ਅਤੇ ਪਹੁੰਚ ਦੇ ਦੌਰ ਦਾ ਖ਼ਾਤਮਾ ਕੀਤਾ ਹੈ। ਇੱਥੇ ਸਿਫ਼ਾਰਿਸ਼ ਲਈ ਕੋਈ ਥਾਂ ਨਹੀਂ ਹੈ।'' ਉਨ੍ਹਾਂ ਦੱÎਸਿਆ ਇਸ ਕਦਮ ਨਾਲ ਅਧੀਨ ਸੇਵਾਵਾਂ ਚੋਣ ਬੋਰਡ ਕੋਲ ਆਪਣੀ ਮਰਜ਼ੀ ਨਾਲ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਕਰਨ ਦਾ ਅਧਿਕਾਰ ਖ਼ਤਮ ਹੋ ਗਿਆ ਹੈ। ਇਸ ਪ੍ਰਕਿਰਿਆ ਵਿੱਚ ਮੁਕੰਮਲ ਪਾਰਦਰਸ਼ਤਾ ਲਿਆਉਂਦਿਆਂ ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਆਧਾਰ 'ਤੇ ਵਿਭਾਗਾਂ ਦੀ ਚੋਣ ਦਾ ਮੌਕਾ ਦਿੱਤਾ ਗਿਆ। ਮੈਰਿਟ ਸੂਚੀ ਵਿਚਲੀ ਦਰਜ਼ਾਬੰਦੀ ਦੇ ਅਧਾਰ 'ਤੇ ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਵਿਭਾਗ ਦੀ ਚੋਣ ਕਰਨ ਦਾ ਮੌਕਾ ਦਿੱਤਾ ਗਿਆ। ਪਹਿਲਾ ਰੈਂਕ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਸਭ ਤੋਂ ਪਹਿਲਾਂ ਅਤੇ ਫਿਰ ਮੈਰਿਟ ਸੂਚੀ ਵਿੱਚ ਆਪਣੀ ਪੁਜੀਸ਼ਨ ਦੇ ਅਧਾਰ 'ਤੇ ਹੋਰਨਾਂ ਨੂੰ ਵਿਭਾਗ ਦੀ ਚੋਣ ਦਾ ਮੌਕਾ ਮਿਲਿਆ।ਚੇਅਰਮੈਨ ਨੇ ਦੱਸਿਆ ਕਿ ਐਸ. ਐਸ.ਐਸ. ਬੋਰਡ ਵੱਲੋਂ ਵਿਭਾਗਾਂ ਦੀ ਵੰਡ ਸਬੰਧੀ ਸੂਚੀ ਕੌਂਸਲਿੰਗ ਸਮੇਂ ਉਮੀਦਵਾਰਾਂ ਵੱਲੋਂ ਚੁਣੀਆਂ ਗਈਆਂ ਆਪਸ਼ਨਜ਼ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ ਅਤੇ ਇਹ ਸੂਚੀ ਹੁਣ ਬੋਰਡ ਦੀ ਸਰਕਾਰੀ ਵੈੱਬਸਾਈਟ,'ਤੇ ਉਪਲੱਬਧ ਹੈ।ਜ਼ਿਕਰਯੋਗ ਹੈ ਕਿ ਐਸ.ਐਸ.ਐਸ. ਬੋਰਡ ਵੱਲੋਂ ਕਲਰਕਾਂ ਦੀਆਂ 1883 ਅਸਾਮੀਆਂ ਲਈ ਇਸ਼ਤਿਹਾਰ ਦਿੱਤੀ ਗਿਆ ਸੀ, ਜਿਸ ਲਈ 46798 ਉਮੀਦਵਾਰਾਂ ਨੇ ਅਪਲਾਈ ਕੀਤਾ। 10300 ਉਮੀਦਵਾਰਾਂ ਨੇ ਲਿਖਤੀ ਪ੍ਰਖਿਆ ਵਿੱਚ ਕੁਆਲੀਫਾਈ ਕੀਤਾ ਜਿਸ ਵਿੱਚ ਘੱਟ-ਘੱਟ 33 ਫੀਸਦੀ ਪਾਸ ਅੰਕ ਰੱਖੇ ਗਏ ਸਨ। ਇਸ ਬਾਅਦ 4279 ਉਮੀਦਵਾਰਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਟਾਇਪਿੰਗ ਟੈਸਟ ਪਾਸ ਕੀਤਾ ਅਤੇ ਫਿਰ ਸਰਟੀਫਿਕੇਟਾਂ ਦੀ ਜਾਂਚ ਲਈ ਕਾਊਂਸਲਿੰਗ ਕੀਤੀ ਗਈ। ਪ੍ਰੀ-ਅਲਿਜ਼ਈਬਿਲਟੀ ਲਿਸਟ (ਇਤਰਾਜ਼ ਦੀ ਮੰਗ ਲਈ, ਜੇ ਕੋਈ ਹੋਵੇ) ਮਾਰਚ 2019 ਵਿੱਚ ਜਾਰੀ ਕੀਤੀ ਗਈ ਅਤੇ ਸਫ਼ਲ ਰਹਿਣ ਵਾਲੇ 1648 ਉਮੀਦਵਾਰਾਂ ਦੀ ਅੰਤਿਮ ਸੂਚੀ ਮਈ 2019 ਵਿੱਚ ਜਾਰੀ ਕੀਤੀ  ਗਈ। ਇਸ ਤੋਂ ਬਾਅਦ, ਜੂਨ 2019 ਵਿੱਚ ਉਮੀਦਵਾਰਾਂ ਵੱਲੋਂ ਚੁਣੀਆਂ ਗਈਆਂ ਆਪਸ਼ਨਜ਼ ਦੇ ਅਧਾਰ 'ਤੇ  ਵਿਭਾਗਾਂ ਦੀ ਵੰਡ ਲਈ ਕਾਊਂਸਲਿੰਗ ਕੀਤੀ ਗਈ।ਸ੍ਰੀ ਬਹਿਲ ਨੇ ਕਿਹਾ ਕਿ ਐਸ.ਐਸ.ਐਸ. ਬੋਰਡ ਭਵਿੱਖ ਵਿੱਚ ਵੀ ਮੈਰਿਟ ਅਤੇ ਉਮੀਦਵਾਰਾਂ ਦੀ ਪਸੰਦ ਦੇ ਆਧਾਰ 'ਤੇ ਵਿਭਾਗਾਂ ਦੀ ਵੰਡ ਲਈ ਇਸ ਪਾਰਦਰਸ਼ੀ ਪ੍ਰਣਾਲੀ ਨੂੰਜਾਰੀ ਰੱਖੇਗਾ ਕਿਉਂਜੋ ਇਹ ਪ੍ਰਣਾਲੀ ਉਮੀਦਵਾਰਾਂ ਦੇ ਮਨਾਂ ਵਿੱਚ ਸੰਦੇਹ ਨੂੰ ਖ਼ਤਮ ਕਰਕੇ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਵਿਸ਼ਵਾਸ਼ ਨੂੰ ਬਹਾਲ ਕਰਦੀ ਹੈ।

New York