updated 6:27 AM UTC, Jul 20, 2019
Headlines:

ਪੀ.ਆਰ.ਐਸ.ਆਈ. ਨੇ 34ਵਾਂ ਕੌਮੀ ਜਨ ਸੰਪਰਕ ਦਿਵਸ ਮਨਾਇਆ

ਮਾਹਿਰਾਂ ਨੇ ਸੰਤੁਲਿਤ ਅਤੇ ਹਾਂ ਪੱਖੀ ਮੀਡੀਆ ਕਵਰੇਜ ਨੂੰ ਦੱਸਿਆ ਸਮੇਂ ਦੀ ਜਰੂਰਤ
ਚੰਡੀਗੜ - ਪਬਲਿਕਰਿਲੇਸ਼ਨਜ ਸੁਸਾਇਟੀ ਆਫਇੰਡੀਆਂ (ਪੀ.ਆਰ.ਐਸ.ਆਈ.)ਦੇ ਚੰਡੀਗੜ ਚੈਪਟਰ ਵੱਲੋਂ ਅੱਜ34ਵੇਂ ਕੌਮੀ ਜਨ ਸੰਪਰਕ ਦਿਵਸ ਦੇ ਮੌਕੇ 'ਆਮਚੋਣਾਂ ਵਿਚ ਜਨ ਸੰਪਰਕ ਦੀ ਭਮਿਕਾ'ਵਿਸ਼ੇ ਤੇ ਇੱਥੇ ਪ੍ਰੈਸ ਕਲੱਬ ਵਿਖੇ ਪੀ.ਆਰ.ਐਸ.ਆਈ.ਚੰਡੀਗੜ ਚੈਪਟਰ ਦੇ ਚੇਅਰਮੈਨ ਸ: ਹਰਜੀਤ ਸਿੰਘ ਗ੍ਰੇਵਾਲ ਦੇ ਦਿਸ਼ਾ ਨਿਰਦੇਸਾਂ ਹੇਠ ਇਕ ਦਿਨਾਂ ਸੈਮੀਨਾਰ ਕਰਵਾਇਆ ਗਿਆ।ਪੀ.ਆਰ.ਐਸ.ਆਈ.ਚੰਡੀਗੜ ਚੈਪਟਰ ਦੇ ਜਨਰਲ ਸਕੱਤਰ ਡਾ: ਜਿੰਮੀਕਾਂਸਲ ਨੇ ਆਪਣੇ ਉਦਘਾਟਨੀ ਸੰਬੋਧਨ ਵਿਚ ਜਨ ਸੰਪਰਕ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਲੋਕ ਸੰਪਰਕ ਅਤੇ ਸੰਚਾਰ ਕਿੱਤੇ ਨਾਲ ਜੁੜੇ ਲੋਕ 21 ਅਪ੍ਰੈਲ ਨੂੰ ਹਰਸਾਲ 'ਕੌਮੀ ਲੋਕ ਸੰਪਰਕ ਦਿਵਸ'ਵਜੋਂ ਮਨਾਉਂਦੇ ਹਨ ਤਾਂ ਕਿ ਕੌਮੀ ਅਤੇ ਸਮਾਜਿਕ ਮੁੱਦਿਆਂ ਸਬੰਧੀ ਦੇਸ਼ ਭਰ ਵਿਚ ਇਕ ਉਸਾਰੂ ਵਿਚਾਰ ਧਾਰਾ ਨੂੰ ਵਿਕਸਤ ਕੀਤਾ ਜਾ ਸਕੇ।ਉਨਾਂ ਨੇ ਕਿਹਾ ਕਿ 21 ਅਪ੍ਰੈਲ 1968 ਨੂੰ ਜਨਸੰਪਰਕ ਕਿੱਤੇ ਨਾਲ ਜੁੜੇ ਲੋਕਾਂ ਲਈ 'ਮੁੱਢਲੀਆਂ ਨੈਤਿਕ ਕਦਰਾਂ ਕੀਮਤਾਂ' ਦੇ ਖਰੜੇ ਨੂੰ ਪ੍ਰਵਾਨ ਕੀਤਾ ਗਿਆ ਸੀ, ਜੋ ਕਿ ਦੇਸ਼ ਵਿਚ ਜਨਸੰਪਰਕ ਦੇ ਕਿੱਤੇ ਦੇ ਭਾਰਤ ਵਿਚ ਉਭਾਰ ਦਾ ਸਮਾਂ ਸੀ। 1986 ਵਿਚ ਇਸ ਦਿਨ ਨੂੰ ਕੌਮੀ ਜਨ ਸੰਪਰਕ ਦਿਵਸ ਐਲਾਣਿਆ ਗਿਆ ਸੀ ਤਾਂ ਜੋ ਅਸੀਂ ਆਪਣੇ ਆਪ ਨੂੰ ਜਨਸੰਪਰਕ ਦੇ ਆਪਣੇ ਕਿੱਤੇ ਨੂੰ ਹੋਰ ਵਧੇਰੇ ਤਨਦੇਹੀ ਨਾਲ ਸਮਰਪਿਤ ਕਰ ਸਕੀਏ ਅਤੇ ਆਪਣੇ ਹੁਨਰ ਨੂੰ ਹੋਰ ਨਿਖਾਰ ਕੇ ਪੇਸੇਵਰਾਨਾ ਸਮੱਰਥਾ ਵਿਚ ਵਾਧਾ ਕਰ ਸਕੀਏ।ਇਸ ਮੌਕੇ ਹੋਰ ਪ੍ਰਮੁੱਖ ਬੁਲਾਰਿਆਂ ਵਿਚ ਜਿੰਨਾਂ ਨੇ ਚਲੰਤ ਮਾਮਲਿਆਂ ਤੇ ਆਪਣੇ ਵਿਚਾਰ ਰੱਖੇ ਵਿਚ ਸ੍ਰੀ ਵਿਵੇਕ ਅੱਤਰੇ ਸਾਬਕਾ ਆਈ.ਏ.ਐਸ.ਅਫਸਰ, ਸ੍ਰੀ ਅਜੈ ਸ਼ੁਕਲਾ ਐਡੀਟਰ ਇਨ ਚੀਫ, ਆਈ.ਟੀ.ਵੀ. ਨੈਟਵਰਕ, ਸ੍ਰੀਪੀ ਕੇ ਖੁਰਾਣਾ ਸੰਸਥਾਪਕ ਚੇਅਰਮੈਨ ਕਿਉਇਕ ਰਿਲੇਸ਼ਨਜ ਪ੍ਰਾ: ਲਿਮ:, ਸ੍ਰੀ ਆਰ.ਕੇ. ਕਪਿਲਾਸ਼ ਉਪ ਚੇਅਰਮੈਨ ਪੀ.ਆਰ.ਐਸ.ਆਈ.ਚੰਡੀਗੜ ਚੈਪਟਰ ਅਤੇ ਡਾ: ਅਮਨਪ੍ਰੀਤ ਰੰਧਾਵਾ, ਮਹਾਇਕ ਪ੍ਰੋਫੈਸਰ ਸੈਂਟਰ ਆਫ ਐਡਵਾਂਸ ਮੀਡੀਆ ਸਟਡੀਜ਼, ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਨਾਂਅ ਸ਼ਾਮਿਲ ਹਨ। ਸਾਰੇ ਬੁਲਾਰਿਆਂ ਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਹਰ ਇਕ ਵੋਟ ਜਰੂਰੀ ਹੈ ਅਤੇ ਵੋਟਰਾਂ ਦੀ ਲੋਕਤੰਤਰ ਵਿਚ ਭਾਗੀਦਾਰੀ ਨਾਲ ਹੀ ਚੋਣਾਂ ਦਾ ਮਕਸਦ ਸਿੱਧ ਹੁੰਦਾ ਹੈ।ਇਸ ਮੌਕੇ ਪੈਨਲ ਚਰਚਾ ਦੌਰਾਨ ਭਾਗੀਦਾਰਾਂ ਨੇ ਕਿਹਾ ਕਿ ਵੋਟਰਾਹੀਂ ਹੀ ਦੇਸ਼ ਦਾ ਨਾਗਰਿਕ ਆਪਣੀ ਆਵਾਜ਼ ਉਠਾ ਸਕਦਾ ਹੈ।ਇਸ ਮੌਕੇ ਸ੍ਰੀ ਵਿਵੇਕ ਅੱਤਰੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਨਸੰਪਰਕ ਲਗਾਤਾਰ ਵਿਕਸਤ ਹੋ ਰਿਹਾ ਕਿੱਤਾ ਹੈ।ਸਮੇਂ ਨਾਲ ਤਕਨੀਕੀ ਵਿਕਾਸ ਅਤੇ ਸੂਚਨਾ ਤਕਨੀਕ ਦੀ ਵਰਤੋਂ ਨੇ ਕਿੱਤੇ ਵਿਚ ਨਵੀਂਆਂ ਤਬਦੀਲੀਆਂ ਲਿਆਂਦੀਆਂ ਹਨ। ਭਾਰਤੀ ਚੋਣਾਂ ਦੁਨੀਆਂ ਵਿਚ ਇਕ ਵੱਡੀ ਚੋਣ ਪ੍ਰਕ੍ਰਿਆ ਹੈ ਅਤੇ ਅਜਿਹੇ ਵਿਚ ਚੋਣਾਂ ਵਿਚ ਮੀਡੀਆਂ ਦੀ ਭੁਮਿਕਾ ਬਹੁਤ ਹੀ ਮਹੱਤਵਪੂਰਨ ਹੋ ਜਾਂਦੀ ਹੈ, ਇਸ ਲਈ ਮੀਡੀਆ ਕਵਰੇਜ ਸਤੁੰਲਿਤ ਅਤੇ ਹਾਂਪੱਖੀ ਹੋਣੀ ਚਾਹੀਦੀ ਹੈ।ਡਾ: ਰੰਧਾਵਾ ਨੇ ਜਨਸੰਪਰਕ ਕਿੱਤੇ ਨਾਲ ਜੁੜੇ ਲੋਕਾਂ ਅਤੇ ਅਕਾਦਮਿਕ ਹਲਕਿਆਂ ਨਾਲ ਜੁੜੇ ਲੋਕਾਂ ਦੇ ਫਾਸਲੇ ਨੂੰ ਪੁਰ ਕਰਨ ਤੇ ਜੋਰ ਦਿੱਤਾ। ਉਨਾਂ ਸੰਕਟ ਸੰਚਾਰ ਅਤੇ ਛਵੀ ਵਿਚ ਪੂਨਰ ਸੁਧਾਰ ਵਿਸ਼ੇ ਤੇ ਵੀ ਆਪਣੇ ਵਿਚਾਰ ਰੱਖੇ। ਸ੍ਰੀ ਅਜੈ ਸ਼ੁਕਲਾ ਨੇ ਸੋਸ਼ਲਮੀਡੀਆ, ਪਿੰ੍ਰਟਮੀਡੀਆਂ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਚੋਣਾਂ ਵਿਚ ਯੋਗਦਾਨ ਦੀ ਚਰਚਾ ਕੀਤੀ। ਉਨਾਂ ਨੇ ਜਨਜਨ ਤੱਕ ਪਹੁੰਚ ਲਈ ਸੰਚਾਰਸਾਧਨਾਂ ਦੀ ਬਿਹਤਰ ਵਰਤੋਂ ਤੇ ਵੀ ਜੋਰ ਦਿੱਤਾ।ਪੀ.ਆਰ.ਐਸ.ਆਈ.ਚੰਡੀਗੜ ਚੈਪਟਰ ਦੇ ਖਜਾਂਚੀ ਹਰਜਿੰਦਰ ਕੁਮਾਰ ਵੱਲੋਂ ਧੰਨਵਾਦ ਦੇ ਮਤੇ ਨਾਲ ਸੈਮੀਨਾਰ ਸੰਪਨ ਹੋਇਆ ਜਿੰਨਾਂ ਨੇ ਕਿਹਾ ਕਿ ਪੀ.ਆਰ.ਐਸ.ਆਈ.ਹਮੇਸਾਂ ਹੀ ਕਿੱਤੇ ਵਿਚ ਸ਼੍ਰੇਸਠਤਾ ਵਿਚ ਵਿਸਵਾਸ਼ ਰੱਖਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵੀਪੀ ਸ਼ਰਮਾ ਸਾਬਕਾ ਵਾਇਸ ਪ੍ਰਧਾਨ ਪੀ.ਆਰ.ਐਸ.ਆਈ.ਉਤੱਰੀ ਜੋਨ, ਰਾਜ ਸਿੰਘ ਕਾਦੀਆਂ ਡਿਪਟੀ ਡਾਇਰੈਕਟਰ ਪੀ.ਆਰ.ਹਰਿਆਣਾ, ਡਾ: ਆਸੂਤੋਸ਼ ਮਿਸ਼ਰਾ, ਮੁੱਖੀ ਪੱਤਰਕਾਰਿਤਾ ਅਤੇ ਜਨਸੰਚਾਰ ਵਿਭਾਗ, ਚਿਤਕਾਰਾ ਯੁਨੀਵਰਸਿਟੀ, ਡਾ: ਬਿੰਦੂ ਸਿੰਘ ਕੁਰਕੇਸ਼ਤਰਾ ਯੁਨੀਵਰਸਿਟੀ ਵੀ ਹਾਜਰ ਸਨ।

New York