updated 6:21 AM UTC, Jul 19, 2019
Headlines:

ਜੱਲ੍ਹਿਆਂਵਾਲਾ ਬਾਗ ਸਾਕੇ ’ਤੇ ਸਿਆਸਤ ਕਰ ਰਹੇ ਨੇ ਪ੍ਰਧਾਨ ਮੰਤਰੀ: ਅਮਰਿੰਦਰ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਘਟੀਆ ਰਾਜਨੀਤੀ’ ਕਰਨ ਦੇ ਦੋਸ਼ ਲਾਏ ਹਨ। ਇਸ ਤੋਂ ਪਹਿਲਾਂ ਕਠੂਆ ਵਿਚ ਰੈਲੀ ਮੌਕੇ ਮੋਦੀ ਨੇ ਦਾਅਵਾ ਕੀਤਾ ਸੀ ਕਿ ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਦੇ ਸਰਕਾਰੀ ਸਮਾਗਮ ਸਮਾਗਮ ਵਿਚ ਕੈਪਟਨ ਇਸ ਕਰਕੇ ਨਹੀਂ ਸ਼ਾਮਲ ਹੋਏ ਸਨ ਕਿਉਂਕਿ ਉਹ ‘ਕਾਂਗਰਸ ਦੀ ਪਰਿਵਾਰ ਭਗਤੀ’ ਵਿੱਚ ਮਸਰੂਫ ਸਨ।ਕੈਪਟਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਦੀਆਂ ਪਹਿਲਕਦਮੀਆਂ ਅਤੇ ਸਮਾਗਮਾਂ ਵਿੱਚ ਸਾਥ ਦੇਣ ਦੀ ਬਜਾਏ ਜਾਣਬੁੱਝ ਕੇ ‘ਬਰਾਬਰ ਪ੍ਰੋਗਰਾਮ’ ਰੱਖਿਆ। ਦੱਸਣਯੋਗ ਹੈ ਕਿ ਕੇਂਦਰ ਵਲੋਂ ਸ਼ਨਿਚਰਵਾਰ ਨੂੰ ਕਰਵਾਏ ਸਮਾਗਮ ਵਿੱਚ ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਸ਼ਿਰਕਤ ਕੀਤੀ ਸੀ। ਕੈਪਟਨ ਨੇ ਬਿਆਨ ਰਾਹੀਂ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਵਿਅਕਤੀਗਤ ਤੌਰ ’ਤੇ ਪ੍ਰਧਾਨ ਮੰਤਰੀ ਨਾਲ ਰਾਬਤਾ ਕਰਕੇ ਉਨ੍ਹਾਂ ਤੋਂ ਸਮਰਥਨ ਮੰਗਿਆ ਤਾਂ ਜੋ ਸ਼ਰਧਾਂਜਲੀ ਸਮਾਗਮ ਸਾਂਝੇ ਤੌਰ ’ਤੇ ਕੀਤਾ ਜਾ ਸਕੇ, ਪਰ ਕੇਂਦਰ ਸਰਕਾਰ ਵਲੋਂ ਠੀਕ ਤਰ੍ਹਾਂ ਨਾਲ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੀ ਬਜਾਏ ਮੋਦੀ ਸਰਕਾਰ ਨੇ ਆਪਣੇ ਪੱਧਰ ’ਤੇ ਪ੍ਰੋਗਰਾਮ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਸਪੱਸ਼ਟ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਜਿਹਾ ਸਿਆਸੀ ਲਾਭ ਲੈਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਜੱਲ੍ਹਿਆਂਵਾਲਾ ਬਾਗ ਟਰੱਸਟ ਦੇ ਚੇਅਰਮੈਨ ਪ੍ਰਧਾਨ ਮੰਤਰੀ ਹਨ।ਕੈਪਟਨ ਨੇ ਪਲਟਵਾਰ ਕਰਦਿਆਂ ਟਵੀਟ ਕੀਤਾ, ‘‘ਨਰਿੰਦਰ ਮੋਦੀ ਜੀ ਕਠੂਆ ਵਿੱਚ ਜੱਲ੍ਹਿਆਂਵਾਲਾ ਬਾਗ ’ਤੇ ਤੁਹਾਡੇ ਵਲੋਂ ਕੀਤੀ ਟਿੱਪਣੀ ਤੋਂ ਮੈਂ ਹੈਰਾਨ ਹਾਂ। ਤੁਸੀਂ ਇੱਕ ਦੁਖਦਾਈ ਘਟਨਾ ਦਾ ਸਹਾਰਾ ਲੈ ਕੇ ਗੰਦੀ ਰਾਜਨੀਤੀ ਕੀਤੀ ਹੈ। ਪਿਛਲੇ ਦੋ ਸਾਲਾਂ ਤੋਂ ਅਸੀਂ ਤੁਹਾਨੂੰ ਬੇਨਤੀਆਂ ਕਰ ਰਹੇ ਹਾਂ ਕਿ ਮੇਰੀ ਸਰਕਾਰ ਨੂੰ (ਸਮਾਗਮ ਲਈ) ਸਮਰਥਨ ਦਿਓ। ਤੁਸੀਂ ਅਜਿਹਾ ਕਰਨ ਦੀ ਬਜਾਏ ਬਰਾਬਰ ਸਮਾਗਮ ਰੱਖ ਕੇ ਆਪਣੀ ਸਰਕਾਰ ਦੇ ਫ਼ੈਸਲੇ ਨੂੰ ਆਸਾਨੀ ਨਾਲ ਅਣਦੇਖਿਆ ਕਰ ਦਿੱਤਾ।’’

New York