updated 8:42 AM UTC, May 21, 2019
Headlines:

ਜ਼ਿਲਾ ਚੋਣ ਅਫ਼ਸਰ ਤਰਨਤਾਰਨ ਤੋਂ ਰਿਪੋਰਟ ਤਲਬ

ਚੰਡੀਗੜ - ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਜ਼ਿਲਾ ਚੋਣ ਅਫ਼ਸਰ ਤਰਨਤਾਰਨ ਤੋਂ ਇਕ ਰੈਲੀ ਉਪਰੰਤ ਸ਼ਰਾਬ ਵਰਤਾਉਣ ਸਬੰਧੀ ਰਿਪਰੋਟ ਤਲਬ ਕੀਤੀ ਹੈ। ਡਾ ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤੇ ਦੀ ਨਿਗਰਾਨੀ ਲਈ ਗਠਿਤ ਐਮ.ਸੀ.ਐਮ.ਸੀ. ਟੀਮ  ਵੱਲੋਂ ਉਨਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਰਨਤਾਰਨ ਜ਼ਿਲੇ ਵਿੱਚ ਹੋਈ ਇਕ ਰੈਲੀ ਉਪਰੰਤ ਸਰਾਬ ਵਰਤਾਉਣ ਸਬੰਧੀ ਇਕ ਟੀ ਵੀ ਚੈਨਲ ਵੱਲੋਂ ਖਬਰ ਚਲਾਈ ਜਾ ਰਹੀ ਹੈ।ਇਸ ਮਾਮਲੇ ਨੁੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਚੋਣ ਅਫ਼ਸਰ ਪੰਜਾਬ ਨੇ ਜ਼ਿਲਾ ਚੋਣ ਅਫਸਰ ਤਰਨਤਾਰਨ ਤੋਂ  24 ਘੰਟਿਆ ਵਿੱਚ ਇਸ ਸਬੰਧੀ ਰਿਪਰੋਟ ਪੇਸ਼ ਕਰਨ ਲਈ ਸਖਤ ਹਦਾਇਤ ਜਾਰੀ ਕੀਤੀ ਹੈ।

New York