ਪੁੱਕਾ ਦਾ ਵਫਦ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਿਆ
- Written by Asli Punjabi
- Published in Punjab
ਮੌਹਾਲੀ - ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਦਾ ਵਫਦ ਸਾਬਕਾ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਿਆ ਅਤੇ ਉਹਨਾਂ ਨੂੰ ਪੁੱਕਾ ਦੀ ਗਤੀਵਿਧੀਆਂ ਨਾਲ ਜਾਣੂ ਕਰਵਾਇਆ।ਪੁੱਕਾ ਦੇ ਪ੍ਰੈਜ਼ੀਡੈਂਟ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਕਾਲੇਜ ਪੱਧਰ ਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਵਧਾਵਾ ਦੇ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਨੌਜਵਾਨ ਸਮਾਜ ਵਿੱਚ ਇੱਕ ਮੁੱਖ ਭੂਮਿਕਾ ਨਿਭਾ ਰਹੇ ਹਨ।ਮਹਾਰਾਣੀ ਨੇ ਪੁੱਕਾ ਵੱਲੋਂ ਕੀਤੀ ਗਈ ਪਹਿਲ ਅਤੇ ਪੰਜਾਬ ਦੇ ਲਗਭਗ 10,000 ਕਾਲੇਜਿਸ ਵਿੱਚ 10 ਲੱਖ ਤੋਂ ਜਿਆਦਾ ਨੌਜਵਾਨਾ ਦੇ ਨਸ਼ਾ ਵਿਰੋਧੀ ਮੁਹਿੰਮ ਦੀ ਸਰਾਹਨਾ ਕੀਤੀ। ਉਹਨਾਂ ਨੇ ਨੌਜਵਾਨਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਸਿੱਖਿਆ ਦੇ ਲਈ ਪਸੰਦੀਦਾ ਸਥਾਨ ਬਣਾੳਣ ਵਿੱਚ ਮੁੱਖ ਭੂਮਿਕਾ ਨਿਭਾਉਣ ਦੇ ਲਈ ਵਧਾਈ ਦਿੱਤੀ।