updated 7:22 AM UTC, Mar 23, 2019
Headlines:
Asli Punjabi

Asli Punjabi

ਵਾਲਾਂ ਅਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੈ ਕੱਦੂ

ਚਮੜੀ ਨੂੰ ਖੂਬਸੂਰਤ ਬਣਾਉਣ ਲਈ ਸਭ ਤੋਂ ਅਹਿਮ ਰੋਲ ਸਾਡੀ ਡਾਈਟ ਦਾ ਹੁੰਦਾ ਹੈ। ਜੇਕਰ ਸਾਡੀ ਡਾਈਟ ਚੰਗੀ ਹੋਵੇਗੀ ਤਾਂ ਚਮੜੀ 'ਤੇ ਵੀ ਗਲੋ ਆਪਣੇ ਆਪ ਆਵੇਗਾ। ਇਸ ਤੋਂ ਇਲਾਵਾ ਹੋਮਮੇਡ ਟਿਪਸ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਰਸੋਈ 'ਚ ਤੁਹਾਨੂੰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੋ ਤੁਹਾਡੀ ਖੂਬਸੂਰਤੀ 'ਚ ਚਾਰ ਚੰਨ ਲਗਾਉਣਗੀਆਂ। ਉਨ੍ਹਾਂ 'ਚੋਂ ਇਕ ਹੈ ਕੱਦੂ। ਹਲਵਾ ਕੱਦੂ ਅਤੇ ਪੂਰੀ-ਕੱਦੂ ਦੀ ਟੇਸਟੀ ਡਿਸ਼ ਤਾਂ ਤੁਸੀਂ ਬਹੁਤ ਵਾਰ ਖਾਦੀ ਹੋਵੇਗੀ ਪਰ ਕੱਦੂ ਨਾਲ ਜੁੜੇ ਬਿਊਟੀ ਟਿਪਸ ਤੁਹਾਡੇ ਵਾਲਾਂ ਅਤੇ ਸਕਿਨ ਦੇ ਮੈਗਨੀਸ਼ੀਅਮ ਆਇਰਨ ਆਦਿ ਹੁੰਦੇ ਹਨ ਜੋ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਂਦੇ ਹਨ।
ਕੱਦੂ ਨਾਲ ਜੁੜੇ ਬਿਊਟੀ ਸੀਕ੍ਰੇਟਸ
ਮੁਹਾਸਿਆਂ ਤੋਂ ਰਾਹਤ  - ਕੱਦੂ 'ਚ ਜ਼ਿੰਕ ਅਤੇ ਵਿਟਾਮਿਨ ਈ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਕਿ ਚਮੜੀ 'ਤੋਂ ਮੁਹਾਸਿਆਂ ਤੋਂ ਦਾਗ ਧੱਬਿਆਂ ਨੂੰ ਦੂਰ ਕਰਦਾ ਹੈ। ਇਸ ਦੀ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਮੁਹਾਸਿਆਂ ਤੋਂ ਰਾਹਤ ਮਿਲੇਗੀ।
 ਡ੍ਰਾਈ ਸਕਿਨ - ਸਰਦੀਆਂ 'ਚ ਜੇਕਰ ਤੁਹਾਡੀ ਸਕਿਨ ਬਹੁਤ ਜ਼ਿਆਦਾ ਡਰਾਈ ਹੋ ਗਈ ਹੈ ਤਾਂ ਕੱਦੂ ਤੁਹਾਡੇ ਲਈ ਬੈਸਟ ਹੈ। ਇਸ ਨਾਲ ਸਕਿਨ ਦੀ ਸਾਰੀ ਡਰਾਈਨੈੱਸ ਦੂਰ ਹੋਵੇਗੀ। ਸਿਰਫ ਤੁਹਾਨੂੰ ਪੇਸਟ ਦਾ ਇਸਤੇਮਾਲ ਆਪਣੇ ਚਿਹਰੇ 'ਤੇ ਕਰਨਾ ਹੈ। ਕੱਦੂ 'ਚ ਤੁਸੀਂ ਦੁੱਧ ਜਾਂ ਮਲਾਈ ਮਿਕਸ ਕਰ ਸਕਦੇ ਹੋ।
ਆਇਲੀ ਸਕਿਨ - ਆਇਲੀ ਸਕਿਨ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੈ। ਇਸ ਦਾ ਇਸਤੇਮਾਲ ਕਰਨ ਨਾਲ ਆਇਲੀ ਸਕਿਨ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਮੜੀ ਦੀ ਨਮੀ ਵੀ ਬਣੀ ਰਹਿੰਦੀ ਹੈ।
ਵਾਲਾਂ ਨੂੰ ਬਣਾਏ ਸ਼ਾਇਨੀ - ਨਾਰੀਅਲ ਦੇ ਤੇਲ 'ਚ ਕੱਦੂ ਦੇ ਬੀਜ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰੋ ਫਿਰ ਵਾਲਾਂ ਦੀ ਇਸ ਤੇਲ ਨਾਲ ਮਸਾਜ ਕਰੋ।
ਕੱਦੂ ਨੂੰ ਇਸਤੇਮਾਲ ਕਰਨ ਦੇ ਤਰੀਕੇ
1 ਕੱਦੂ ਅਤੇ ਵਿਟਾਮਿਨ-ਈ ਤੇਲ - ਕੱਦੂ ਦੇ ਇਕ ਟੁੱਕੜੇ ਨੂੰ ਮੈਸ਼ ਕਰ ਲਓ ਅਤੇ ਉਸ 'ਚ ਵਿਟਾਮਿਨ-ਈ ਤੇਲ ਮਿਲਾ ਲਓ। ਇਸ ਮਿਸ਼ਰਣ ਨੂੰ 10-15 ਮਿੰਟ ਲਈ ਚਮੜੀ 'ਤੇ ਲਗਾਓ ਅਤੇ ਹਲਕੇ ਕੋਸੇ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਸਹੀ ਪੋਸ਼ਣ ਦੇਵੇਗਾ।
2 ਕੱਦੂ ਅਤੇ ਦਹੀਂ  - 1 ਚੱਮਚ ਕੱਦੂ ਦੇ ਜੂਸ 'ਚ 2 ਚੱਮਚ ਦਹੀਂ ਮਿਲਾਓ। ਇਸ ਨੂੰ ਚਿਹਰੇ 'ਤੇ 10 ਮਿੰਟ ਲਈ ਲਗਾਓ ਅਤੇ ਧੋ ਲਓ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਖੂਬਸੂਰਤ ਅਤੇ ਜਵਾਨ ਦਿੱਸੇਗੀ।
3 ਕੱਦੂ ਅਤੇ ਦਾਲਚੀਨੀ ਪਾਊਡਰ  - 1 ਚੱਮਚ ਕੱਦੂ, 1 ਚੱਮਚ ਗੁਲਾਬਜਲ ਅਤੇ ਇਕ ਚੁਟਕੀ ਦਾਲਚੀਨੀ ਪਾਊਡਰ ਨੂੰ ਮਿਲਾ ਲਓ। ਇਸ ਦਾ ਫੇਸ ਪੈਕ ਚਿਹਰੇ 'ਤੇ 15 ਮਿੰਟ ਲਈ ਲਗਾਓ ਅਤੇ ਕੋਸੇ ਪਾਣੀ ਨਾਲ ਧੋ ਲਓ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਜਵਾਨ ਦਿੱਸੇਗੀ।
4 ਕੱਦੂ ਅਤੇ ਸ਼ਹਿਦ  - 1 ਚੱਮਚ ਕੱਦੂ ਅਤੇ ਸ਼ਹਿਦ ਨੂੰ ਮਿਲਾ ਲਓ। ਫਿਰ ਇਸ ਨੂੰ ਚਿਹਰੇ 'ਤੇ ਲਗਾਓ ਅਤੇ 10 ਮਿੰਟ ਤਕ ਲੱਗਾ ਰਹਿਣ ਦਿਓ ਅਤੇ ਧੋ ਲਓ।
5 ਕੱਦੂ ਅਤੇ ਬਾਦਾਮ ਤੇਲ  - 1 ਚੱਮਚ ਕੱਦੂ ਦੀ ਪੇਸਟ ਅਤੇ 1/2 ਚੱਮਚ ਬਾਦਾਮ ਤੇਲ ਨੂੰ ਮਿਕਸ ਕਰੋ। ਇਸ ਨੂੰ 10 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਫਿਰ ਧੋ ਲਓ। ਇਸ ਨਾਲ ਸਕਿਨ ਗਲੋਇੰਗ ਦਿੱਸੇਗੀ।

ਭੋਜਨ ਚ ਤੇਜ਼ ਪੱਤੇ ਦੀ ਵਰਤੋਂ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਭਾਰਤੀ ਰਸੋਈ 'ਚ ਭੋਜਨ ਦੇ ਲਈ ਮਸਾਲਿਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਮਸਾਲਿਆਂ ਤੋਂ ਹੀ ਸਾਨੂੰ ਸਾਡੇ ਭੋਜਨ ਦੀ ਪਛਾਣ ਹੁੰਦੀ ਹੈ। ਇਹ ਭੋਜਨ ਦਾ ਸੁਆਦ ਵਧਾਉਂਦੇ ਹਨ ਪਰ ਸਿਹਤ ਲਈ ਵੀ ਇਹ ਬਹੁਤ ਗੁਣਕਾਰੀ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਤੇਜ਼ਪੱਤਾ ਇਸ ਦੀ ਵਰਤੋਂ ਆਯੁਰਵੇਦਿਕ ਔਸ਼ਧੀ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ। ਚੌਲ, ਬਿਰਆਨੀ, ਚਿਕਨ ਤੋਂ ਇਲਾਵਾ ਇਹ ਹੋਰ ਵੀ ਬਹੁਤ ਸਬਜ਼ੀਆਂ ਲਈ ਵਰਤੋਂ 'ਚ ਲਿਆਇਆ ਜਾਂਦਾ ਹੈ। ਇਸ ਦੇ ਸੁੱਕੇ ਪੱਤੇ ਸਬਜ਼ੀ 'ਚ ਬਹੁਤ ਹੀ ਚੰਗੀ ਖੂਸ਼ਬੂ ਦਿੰਦੇ ਹਨ। ਇਸ 'ਚ ਲਗਭਗ 81 ਤੱਤ ਮੌਜੂਦ ਹੁੰਦੇ ਹਨ ਜੋ ਕਿ ਕਿਸੇ ਨਾ ਕਿਸੇ ਰੂਪ 'ਚ ਸਿਹਤ ਨੂੰ ਫਾਇਦਾ ਪਹੁੰਚਾਉਂਦੇ ਹਨ। ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ ਏ, ਸੀ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ,ਆਇਰਨ ਮੈਗਨੀਜ਼, ਫਾਸਫੋਰਸ, ਜਿੰਕ, ਆਦਿ ਵਰਗੇ ਹੋਰ ਵੀ ਕਈ ਤੱਤਾਂ ਨਾਲ ਭਰਪੂਰ ਇਹ ਤੇਜ਼ਪੱਤਾ ਡਾਇਬਿਟੀਜ਼, ਖਾਂਸੀ, ਜੁਕਾਮ, ਜੋੜਾਂ ਦੇ ਦਰਦ ਆਦਿ ਤੋਂ ਛੁਟਕਾਰਾ ਪਾਉਣ 'ਚ ਵੀ ਕਾਰਗਾਰ ਹੁੰਦੇ ਹਨ।
1. ਸਰਦੀ ਦੂਰ ਕਰੇ - ਸਰਦੀ ਲੱਗ ਜਾਣ 'ਤੇ ਛਿੱਕਾ ਆਉਣਾ, ਸਿਰ ਦਾ ਭਾਰੀਪਨ, ਗਲਾ ਬੈਠਣਾ, ਨੱਕ 'ਚੋਂ ਪਾਣੀ ਨਿਕਲਣ, ਜੁਕਾਮ ਆਦਿ ਵਰਗੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਲਈ 10 ਗ੍ਰਾਮ ਤੇਜ਼ਪੱਤੇ ਨੂੰ ਤਵੇ 'ਤੇ ਸੇਕ ਲਓ। ਫਿਰ ਅੱਧਾ ਹਿੱਸਾ ਪਾਣੀ 'ਚ ਉਬਾਲ ਕੇ ਦੁੱਧ ਅਤੇ ਖੰਡ ਮਿਲਾ ਕੇ ਚਾਹ ਦੀ ਤਰ੍ਹਾਂ ਬਣਾ ਲਓ। ਇਸ ਦੀ ਦਿਨ 'ਚ ਤਿੰਨ ਵਾਰ ਵਰਤੋਂ ਕਰੋ। ਇਸ ਨਾਲ ਸਰਦੀ ਤੋਂ ਰਾਹਤ ਮਿਲਦੀ ਹੈ।
2. ਡਾਇਬਿਟੀਜ਼ 'ਚ ਲਾਭਕਾਰੀ - ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ। ਸੁੱਕੇ ਤੇਜ਼ ਪੱਤੇ ਦਾ ਚੂਰਨ ਬਣਾ ਲਓ। ਇਕ ਚੁਟਕੀ ਚੂਰਨ ਦੀ ਰੋਜ਼ਾਨਾ ਪਾਣੀ ਨਾਲ ਵਰਤੋਂ ਕਰੋ। ਇਸ ਨਾਲ ਸਰੀਰ 'ਚ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
3. ਦੰਦ ਚਮਕਾਏ - ਦੰਦਾਂ ਦੀ ਸਫੈਦੀ ਬਰਕਰਾਰ ਰੱਖਣ ਲਈ ਤੇਜ਼ ਪੱਤੇ ਨਾਲ ਬਣੇ ਮੰਜਨ ਦੀ ਵਰਤੋਂ ਕਰੋ। ਸੁੱਕੇ ਤੇਜ਼ ਪੱਤੇ ਨੂੰ ਪੀਸ ਕੇ ਤੁਸੀਂ ਇਸ ਨੂੰ ਖੁਦ ਵੀ ਬਣਾ ਸਕਦੇ ਹੋ। ਇਸ ਨਾਲ ਦੰਦ ਮਜ਼ਬੂਤ ਹੋਣ ਦੇ ਨਾਲ-ਨਾਲ ਸਫੈਦ ਵੀ ਹੋ ਜਾਣਗੇ।
4. ਜ਼ਿਆਦਾ ਨੀਂਦ ਆਉਣਾ  - ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਨੀਂਦ ਆਉਂਦੀ ਹੈ। ਅਜਿਹੇ 'ਚ ਤੇਜ਼ਪੱਤੇ ਨੂੰ ਪਾਣੀ 'ਚ 6 ਘੰਟਿਆਂ ਲਈ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਦੀ ਵਰਤੋਂ ਕਰੋ। ਇਸ ਨਾਲ ਜ਼ਿਆਦਾ ਨੀਂਦ ਨਹੀਂ ਆਉਂਦੀ।
5. ਖਾਂਸੀ ਦੂਰ ਕਰੇ - ਖਾਂਸੀ ਤੋਂ ਰਾਹਤ ਪਾਉਣ ਲਈ ਸੁੱਕਾ ਤੇਜ਼ ਪੱਤਾ ਅਤੇ ਛੋਟੀ ਪਿੱਪਲ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਚੂਰਨ ਬਣਾ ਲਓ। ਫਿਰ ਅੱਧਾ ਚੱਮਚ ਚੂਰਨ ਨੂੰ 1 ਚੱਮਚ ਸ਼ਹਿਦ ਦੇ ਨਾਲ ਮਿਲਾ ਕੇ ਵਰਤੋਂ ਕਰ ਲਓ। ਦਿਨ 'ਚ ਤਿੰਨ ਵਾਰ ਇਸ ਨੂੰ ਖਾਣ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
6. ਕਿਡਨੀ ਸਟੋਨ ਲਈ ਫਾਇਦੇਮੰਦ  - ਤੇਜ਼ਪੱਤਾ ਕਿਡਨੀ ਦੀ ਪੱਥਰੀ ਦੇ ਕਾਰਨ ਹੋਣ ਵਾਲੀ ਇਨਫੈਕਸ਼ਨ ਨੂੰ ਵੀ ਦੂਰ ਕਰਨ 'ਚ ਬਹੁਤ ਲਾਭਕਾਰੀ ਹੁੰਦਾ ਹੈ। ਇਸ ਪੱਤੇ ਨੂੰ ਪਾਣੀ 'ਚ ਉਬਾਲ ਕੇ ਠੰਡਾ ਕਰਕੇ ਪੀਣ ਨਾਲ ਵੀ ਫਾਇਦਾ ਮਿਲਦਾ ਹੈ।

ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਵਲੋਂ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਸਬੰਧੀ ਆਮ ਤੋਰ ਤੇ ਪੁਛੇ ਜਾਂਦੇ ਪ੍ਰਸ਼ਨਾਂ ਦੇ ਉਤਰ ਜਾਰੀ : ਸੀ.ਈ.ਉ ਪੰਜਾਬ

ਚੰਡੀਗੜ - ਭਾਰਤੀ ਚੋਣ ਕਮਿਸਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਚੋਣ ਲੜਨ ਦੇ ਇਛੁਕ ਅਤੇ ਰਾਜਨੀਤਕ ਪਾਰਟੀਆਂ ਦੀ ਇਸ ਸਬੰਧੀ ਸ਼ੰਕਿਆਂ ਨੁੰ ਦੂਰ ਕਰਨ ਲਈ ਇਸ ਸਬੰਧੀ ਆਮ ਤੋਰ ਤੇ ਪੁਛੇ ਜਾਂਦੇ ਪ੍ਰਸ਼ਨਾਂ ਦੇ ਉਤਰ ਜਾਰੀ ਕੀਤੇ ਹਨ ਜੋ ਕਿ ਕਮਿਸ਼ਨ ਦੀ ਵੈਬਸਾਈਟ 'ਤੇ ਉਪਲੰਬਧ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਭਾਰਤੀ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸਨ ਨੰ -784 ਆਫ 2015 ਲੋਕ ਪ੍ਰਹਰੀ ਬਨਾਮ ਯੂਨੀਅਨ ਆਫ਼ ਇੰਡੀਆ ਅਤੇ ਸਿਵਲ ਰਿੱਟ ਪਟੀਸਨ ਨੰ 536 ਆਫ 2011 ਪਬਲਿਕ ਇੰਟਰਸਟ ਫਾਊਂਡੇਸ਼ਨ ਬਨਾਮ ਕੇਂਦਰ ਸਰਕਾਰ ਅਤੇ ਅਦਰਜ਼ ਦਾ ਨਿਪਟਾਰਾ ਕਰਦਿਆਂ ਸੁਣਾਏ ਗਏ ਫੈਸਲੇ ਦੀ ਰੋਸ਼ਨੀ ਵਿੱਚ ਕੀਤਾ ਗਿਆ ਹੈ।ਇਸ ਸੋਧ ਅਨੁਸਾਰ ਹੁਣ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਚੋਣ ਲੜਨ ਦੇ ਇੱਛੁਕ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਵਿੱਚ ਆਪਣੇ ਪੂਰੇ ਅਪਰਾਧਿਕ ਮਾਮਲਿਆ/ ਜਿਨਾਂ ਮਾਮਲਿਆਂ ਵਿੱਚ ਉਨਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁਕੀ ਹੈ, ਸਬੰਧੀ ਫਾਰਮ 26 ਵਿੱਚ ਪੂਰੀ ਜਾਣਕਾਰੀ ਦੇਣੀ ਪਾਵੇਗੀ ਅਤੇ ਨਾਲ ਹੀ ਇਹ ਜਾਣਕਾਰੀ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਰਾਹੀਂ ਜਨਤਾ ਨੂੰ ਵੀ ਦੇਣੀ ਪਵੇਗੀ।ਜਿਨਾਂ ਅਖਬਾਰਾਂ ਅਤੇ ਚੈਨਲਾਂ ਵਿੱਚ ਇਹ ਜਾਣਕਾਰੀ ਛਪਾਈ/ਚਲਾਈ ਜਾਣੀ ਹੈ ਉਸ ਦੀ ਸੂਚੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਤੈਅ ਕਰਕੇ ਉਮੀਦਵਾਰਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਦੇ ਦਿੱਤੀ ਜਾਵੇਗੀ।ਉਨਾ ਦੱਸਿਆ ਕਿ ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਵੱਲੋਂ ਵੱਖ ਵੱਖ ਤੌਰ ਤੇ ਉਸ ਖੇਤਰ ਦੇ ਵੱਡੇ ਅਖਬਾਰਾਂ ਵਿੱਚ ਤਿੰਨ-ਤਿੰਨ ਵਾਰ 12 ਫੌਟ ਸਾਈਜ਼ ਵਿੱਚ ਅਤੇ ਸਹੀ ਸਥਾਨ ਉਤੇ ਜਾਣਕਾਰੀ ਛਪਾਈ ਜਾਵੇ ਅਤੇ ਟੈਲੀਵੀਜਨ ਵਿੱਚ ਵੀ ਤਿੰਨ-ਤਿੰਨ ਵਾਰ ਘੱਟੋ ਘੱਟੋ 7 ਸੈਕਿੰਡ ਲਈ ਚਲਾਈ ਜਾਵੇ ਅਤੇ ਅੱਖਰ ਦਾ ਸਾਈਜ ਉਹ ਹੀ ਰੱਖਿਆ ਜਾਵੇ ਜੋ ਕਿ ਟੀ. ਵੀ ਲਈ ਤੈਅ ਮਾਪਦੰਡ ਹੈ, ਤਾਂ ਜੋ ਜਿਸ ਭਾਵਨਾ ਨਾਲ ਇਹ ਫੈਸਲਾ ਲਿਆ ਗਿਆ ਹੈ ਉਸ ਨਾਲ ਹੀ ਇਸ ਨੂੰ ਲਾਗੂ ਕੀਤਾ ਜਾ ਲਿਆ ਸਕੇ।ਇਸ ਸਬੰਧੀ ਇਹ ਵੀ ਖਿਆਲ ਰੱਖਿਆ ਜਾਵੇ ਕਿ ਨਾਮਜਦਗੀ ਪੱਤਰ ਵਾਪਸ ਲੈਣ ਦਾ ਤੈਅ ਮਿਤੀ 2 ਮਈ 2019 ਹੈ ਅਤੇ ਵੋਟਾਂ ਪੈਣ ਦਾ ਕਾਰਜ 19 ਮਈ 2019 ਨੂੰ ਹੋਣਾ ਹੈ ਇਸ ਲਈ ਅਪਰਾਧਕ ਪਿਛੋਕੜ ਸਬੰਧੀ ਜਾਣਕਾਰੀ ਅਖਬਾਰਾਂ ਵਿੱਚ ਛਪਾਉਣ ਦੀ ਕਾਰਵਾਈ 22 ਅਪ੍ਰੈਲ 2019 ਤੋਂ 17 ਮਈ 2019  ਤੱਕ ਮੁਕੰਮਲ ਕੀਤੀ ਜਾਣੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਇਹ ਵੱਖ-ਵੱਖ ਮਿਤੀ ਨੂੰ ਕੀਤਾ ਜਾਵੇ।ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜਿਸ ਫਾਰਮੈਟ ਵਿੱਚ ਇਹ ਛਪਾਇਆ ਜਾਣਾ ਹੈ ਉਸ ਵਿੱਚ ਉਮੀਦਵਾਰ ਦਾ ਨਾਮ, ਪਤਾ, ਅਤੇ ਪਾਰਟੀ ਦਾ ਨਾਮ ਦਰਜ ਕਰਨ ਲਈ ਕਾਲਮ ਬਣੇ ਹਨ ਇਸ ਲਈ ਇਸ ਵਿੱਚ ਉਮੀਦਵਾਰ ਦੇ ਹਸਤਾਖਰ ਕਰਨ ਦੀ ਲੋੜ ਨਹੀਂ ਕਿਉਕਿ ਇਸ਼ਤਿਹਾਰ ਛਪਾਉਣ ਵਾਲੇ ਦਾ ਨਾਮ ਐਲਾਨਨਾਮੇ ਤੋਂ ਸਪਸ਼ਟ ਹੋ ਜਾਵੇਗਾ। ਇਸ ਦੇ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਉਮੀਦਵਾਰ ਅਪਰਾਧਕ ਪਿਛੋਕੜ ਬਾਰੇ ਗਲਤ ਜਾਣਕਾਰੀ ਦਿੰਦਾਂ ਹੈ ਤਾਂ ਉਸ ਖ਼ਿਲਾਫ਼ ਲੋਕ ਪ੍ਰਤੀਨਿੱਧ ਕਾਨੂੰਨ ਦੀ ਧਾਰਾ 123(4) ਅਤੇ ਭਾਰਤੀ ਦੰਡਾਵਾਲੀ ਦੀ ਧਾਰਾ 51  ਅਤੇ 171 ਜੀ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਡਾ. ਰਾਜੂ ਨੇ ਦੱਸਿਆ ਕਿ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹ ਇਸ਼ਤਿਹਾਰ ਸਿਰਫ ਉਨਾਂ ਉਮੀਦਵਾਰਾਂ ਨੂੰ ਹੀ ਦੇਣ ਦੀ ਲੋੜ ਹੈ ਜਿਨਾਂ ਖ਼ਿਲਾਫ਼ ਕੋਈ ਅਪਰਾਧਕ ਮਾਮਲਾ ਸੁਣਵਾਈ ਅਧੀਨ ਹੈ ਜਾਂ ਫਿਰ ਅਤੀਤ ਵਿੱਚ ਕਿਸੇ ਮਾਮਲੇ ਵਿਚ ਉਨਾਂ ਸਜਾ ਸੁਣਾਈ ਜਾ ਚੁਕੀ ਹੈ। ਜਿਨਾਂ ਉਮੀਦਵਾਰ ਖ਼ਿਲਾਫ਼ ਕਿਸੇ ਤਰਾਂ ਦਾ ਕੋਈ ਮਾਮਲਾ ਸੁਣਵਾਈ ਅਧੀਨ ਨਹੀਂ ਹੈ ਅਤੇ ਨਾ ਹੀ ਉਨਾਂ ਨੂੰ ਅਤੀਤ ਵਿੱਚ ਕਿਸੇ ਮਾਮਲੇ ਵਿਚ ਉਨਾਂ ਸਜਾ ਸੁਣਾਈ ਗਈ ਹੈ ਨੂੰ ਇਹ ਇਸ਼ਤਿਹਾਰ ਦੇਣ ਦੀ ਕੋਈ ਜਰੁਰਤ ਨਹੀਂ ਹੈ।ਇਸ ਦੇ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਫਾਰਮ ਨੰਬਰ-26 ਆਈਟਮ ਨੰਬਰ 5 ਤਹਿਤ ਦਿੱਤੇ ਗਏ  ਸਿਰਲੇਖ ਕੇਸ ਨੰਬਰ ਅਤੇ ਕੇਸ ਦੀ ਸਥਿਤੀ ਵਿੱਚ ਕੇਸ ਨੰਬਰ ਅਤੇ ਕੇਸ ਬਾਰੇ ਵੇਰਵਾ ਦੇਣਾਂ ਜਰੂਰੀ ਹੈ। ਇਸੇ ਤਰਾਂ ਜੇਕਰ ਕਿਸੇ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਸਦੇ ਕੇਸ ਦਾ ਸਟੇਟਸ ਬਦਲ ਜਾਂਦਾ ਹੈ ਤਾਂ ਇਹ ਉਮੀਦਵਾਰ ਦੀ ਮਰਜੀ ਹੈ ਕਿ ਉਸ ਨੇ ਨਵੀ ਸਥਿਤੀ ਬਾਰੇ ਸਬੰਧਤ ਰਿਟਰਨਿੰਗ ਅਫਸਰ ਨੂੰ ਜਾਣੂ ਕਰਵਾਉਣ ਲਈ ਨੋਟੀਫੀਕੇਸ਼ਨ ਕਰਨਾ ਹੈ ਜਾਂ ਨਹੀ, ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧਕ ਪਿਛੋਕੜ ਬਾਰੇ ਜਾਣਕਾਰੀ ਦਾ ਪ੍ਰਚਾਰ ਕਰਨ ਉਤੇ ਆਏ ਖਰਚ ਉਮੀਦਵਾਰ ਅਤੇ ਸਬੰਧਤ ਪਾਰਟੀ ਵੱਲੋਂ ਕੀਤਾ ਜਾਵੇਗਾ ਅਤੇ ਇਸ ਖਰਚ ਨੂੰ ਵੀ ਚੋਣ ਖਰਚ ਵਿਚ ਵੀ ਜੋੜਿਆ ਜਾਵੇਗਾ।ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧਕ ਪਿਛੋਕੜ ਬਾਰੇ ਜਾਣਕਾਰੀ ਦਾ ਪ੍ਰਚਾਰ ਦੋਰਾਨ ਉਮੀਦਵਾਰ ਵੱਲੋਂ ਕੀਤੇ ਗਏ ਦਾਅਵਿਆਂ ਦੇ ਸਹੀ ਹੋਣ ਬਾਰੇ ਰਿਟਰਨਿੰਗ ਅਫ਼ਸਰ  
ਨਹੀਂ ਪੁੱਛ ਸਕਦਾ।ਸੀ.ਈ.ਓ. ਨੇ  ਦੱਸਿਆ ਕਿ ਜਿਹੜੇ ਉਮੀਦਵਾਰ ਅਪਰਾਧੀ ਪਿਛੋਕੜ ਵਾਲੇ ਹੋਣਗੇ ਉਹ ਚੋਣ ਕਮਿਸ਼ਨ ਵੱਲੋਂ ਪਹਿਲਾਂ ਤੋਂ ਤੈਅ ਫਾਰਮੈਟ ਵਿੱਚ ਜਿਸ ਅਨੁਸਾਰ ਇਹ ਜਾਣਕਾਰੀ ਉਮੀਦਵਾਰ ਵਲੋਂ ਫਾਰਮ  ਸੀ-4 ਅਤੇ ਰਾਜਨੀਤਕ ਪਾਰਟੀਆਂ ਫਾਰਮ ਸੀ- 5 ਰਾਹੀ ਜ਼ਿਲਾਂ ਚੋਣਕਾਰ ਅਫ਼ਸਰ ਨੂੰ ਪੇਸ਼ ਕਰੇਗਾ।ਇਸ ਦੇ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਰਾਜਨੀਤਕ ਪਾਰਟੀ ਜਿਸ ਦਾ ਕੋਈ ਅਪਰਾਧਕ ਪਿਛੋਕੜ ਵਾਲਾ ਉਮੀਦਵਾਰ, ਜੋ ਚੋਣ ਲੜ ਰਹਿਆ ਹੈ ਜਾਂ ਅਪਰਾਧਕ ਪਿਛੋਕੜ ਵਾਲਾ ਉਮੀਦਵਾਰ ਸੁਪਰੀਮ ਕੋਰਟ ਵੱਲੋਂ ਅਪਰਾਧਕ ਪਿਛੋਕੜ ਬਾਰੇ ਪ੍ਰਚਾਰ ਕਰਨ ਸਬੰਧੀ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਚੋਣ ਉਪਰੰਤ ਉਸ ਖ਼ਿਲਾਫ਼ ਚੋਣ ਪਟੀਸ਼ਨ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਦੀ ਹੱਤਕ ਦਾ ਮਾਮਲਾ ਦਰਜ ਕਰਨ ਲਈ ਅਧਾਰ ਬਣ ਸਕਦਾ ਹੈ। ਟੈਲੀਵੀਜਨ ਚੈਨਲਾਂ ਉਤੇ ਅਪਰਾਧਕ ਪਿਛੋਕੜ ਬਾਰੇ ਪ੍ਰਚਾਰ ਕਰਨ ਲਈ ਸਮਾਂ ਸਵੇਰੇ 8 ਵਜੇਂ ਤੋਂ ਰਾਤ 10 ਵਜੇ ਤੱਕ ਤੈਅ ਕੀਤਾ ਗਿਆ ਹੈ ਅਤੇ ਇਸ ਦੀ ਭਾਸ਼ਾ ਸਥਾਨਕ ਜਾਂ ਅੰਗਰੇਜੀ ਹੋਵੇਗੀ ।

  • Published in Punjab

ਆਸਟ੍ਰੇਲੀਆ ਵਿੱਚ 7 ਅਪ੍ਰੈਲ ਤੋਂ ਘੜੀਆਂ 1 ਘੰਟਾ ਪਿੱਛੇ ਹੋਣਗੀਆਂ

ਮੈਲਬੌਰਨ - ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਐਤਵਾਰ 7 ਅਪ੍ਰੈਲ 2019 ਤੋਂ ਆਸਟ੍ਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਪਿੱਛੇ ਹੋ ਜਾਣਗੀਆਂ| ‘ਡੇਅ ਲਾਈਟ ਸੇਵਿੰਗ’ ਅਧੀਨ ਇਹ ਤਬਦੀਲੀ ਸਾਲ ਵਿਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਮੁਤਾਬਕ ਕੀਤੀ ਜਾਂਦੀ ਹੈ| 7 ਅਪ੍ਰੈਲ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ ਤਿੰਨ ਵਜੇ ਤੋਂ ਇਕ ਘੰਟਾ ਪਿੱਛੇ ਹੋ ਜਾਣਗੀਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ ਤੇ ਮੁੜ ਦੁਬਾਰਾ 7 ਅਕਤੂਬਰ 2019 ਨੂੰ ਇਕ ਘੰਟਾ ਅੱਗੇ ਹੋ ਜਾਣਗੀਆਂ| ਇਹ ਤਬਦੀਲੀ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਿਤ ਰੂਪ ਵਿਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿਚ ਲਾਹੇਵੰਦ ਸਿੱਧ ਹੁੰਦੀ ਹੈ| ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਚਾਰ ਘੰਟੇ ਦਾ ਫਰਕ ਹੋਵੇਗਾ| ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿਚ ਹੀ ਲਾਗੂ ਹੋਵੇਗੀ ਅਤੇ ਬਾਕੀ ਸੂਬਿਆਂ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ| ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟ੍ਰੇਲੀਆ ਵਿੱਚ ਇਸ ਸਮੇਂ ਸਰਦ ਰੁੱਤ ਦਾ ਆਗਾਜ਼ ਹੋ ਰਿਹਾ ਹੈ|

Subscribe to this RSS feed

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C