updated 5:08 AM UTC, Jan 20, 2020
Headlines:

ਕੇਂਦਰ ਸਰਕਾਰ ਦੇ 180 ਦਿਨ: ਪ੍ਰਧਨ ਮੰਤਰੀ ਵੱਲੋਂ ਅਗਾਂਹਵਧੂ ਨਵਾਂ ਭਾਰਤ ਬਣਾਉਣ ਦਾ ਸੰਕਲਪ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ 180 ਦਿਨ ਪੂਰੇ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਵਿਕਾਸ, ਸਮਾਜਿਕ ਸਸ਼ਕਤੀਕਰਨ ਅਤੇ ਏਕਤਾ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਫ਼ੈਸਲੇ ਲਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਹੈਸ਼ ਟੈਗ (#) ਇੰਡੀਆ ਫਸਟ ਨਾਲ ਛੇ ਮਹੀਨਿਆਂ ਲਈ…. ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਬ ਕਾ ਸਾਥ, ਸਬਕਾ  ਵਿਕਾਸ, ਸਬਕਾ ਵਿਸ਼ਵਾਸ ਨਾਲ ਪ੍ਰੇਰਿਤ ਹੋ ਕੇ ਅਤੇ 130 ਕਰੋੜ ਭਾਰਤੀਆਂ ਦੇ ਆਸ਼ੀਰਵਾਦ ਨਾਲ ਸਰਕਾਰ ਨਵੇਂ ਉਤਸ਼ਾਹਰ ਨਾਲ ਭਾਰਤ ਦੇ ਵਿਕਾਸ ਅਤੇ 130 ਕਰੋੜ ਭਾਰਤੀਆਂ ਦੇ ਜੀਵਨ ਨੂੰ ਸਪੂਰਨ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ ਹੋਇਆ ਹੈ। ਪਿਛਲੇ ਛੇ ਮਹੀਨਿਆਂ ਵਿੱਚ ਅਸੀਂ ਕਈ ਵਾਰ ਜਿਹੇ ਫ਼ੈਸਲੇ ਕੀਤੇ ਜੋ ਵਿਕਾਸ,ਸਮਾਜਿਕ ਸ਼ਸ਼ਕਤੀਕਰਨ ਅਤੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਬਣਾਉਣ ਵਾਲੇ ਸਨ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਾਫੀ ਕੁਝ ਕਰਨ ਦੀ ਇੱਛਾ ਰੱਖਦੇ ਹਾਂ ਤਾਕਿ ਅਸੀਂ ਅਗਾਂਹਵਧੂ ਨਵੇਂ ਭਾਰਤ ਨੂੰ ਬਣਾ ਸਕੀਏ।

New York