updated 6:12 AM UTC, Nov 21, 2019
Headlines:

ਪਾਕਿ ਨਾਲ ‘ਕੈਮਿਸਟਰੀ’ ਬਾਰੇ ਸਪੱਸ਼ਟ ਕਰੇ ਕਾਂਗਰਸ: ਮੋਦੀ

Featured ਪਾਕਿ ਨਾਲ ‘ਕੈਮਿਸਟਰੀ’ ਬਾਰੇ ਸਪੱਸ਼ਟ ਕਰੇ ਕਾਂਗਰਸ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਵਲੋਂ ਧਾਰਾ 370 ਬਾਰੇ ਲਏ ਸਟੈਂਡ ’ਤੇ ਵਰ੍ਹਦਿਆਂ ਕਿਹਾ ਕਿ ਪਾਰਟੀ ਦੇ ਬਿਆਨਾਂ ਨੂੰ ਪਾਕਿਸਤਾਨ ਵਲੋਂ ਭਾਰਤ ਵਿਰੁੱਧ ਵਰਤਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਅਖੀਰ ਕਾਂਗਰਸ ਦੀ ਗੁਆਂਢੀ ਮੁਲਕ ਨਾਲ ਕਿਹੋ-ਜਿਹੀ ‘ਕੈਮਿਸਟਰੀ’ ਹੈ।ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦੇ ਮੁੱਦੇ ਨੂੰ ਭਾਜਪਾ ਵਲੋਂ ਵੱਡਾ ਚੋਣ ਮੁੱਦਾ ਬਣਾਉਂਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਜਿਹੀਆਂ ਪਾਰਟੀਆਂ ਨੂੰ ਨਾ ਤਾਂ ਲੋਕਾਂ ਦੀਆਂ ਭਾਵਨਾਵਾਂ ਦੀ ਸਮਝ ਹੈ ਅਤੇ ਨਾ ਹੀ ਦਲੇਰ ਜਵਾਨਾਂ ਵਲੋਂ ਦਿੱਤੀਆਂ ਸ਼ਹਾਦਤਾਂ ਦੀ ਸਮਝ ਹੈ। ਹਰਿਆਣਾ ਵਿੱਚ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਇੱਥੇ ਚੌਥੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਕੱਠ ਨੂੰ ਸਵਾਲ ਪੁੱਛਿਆ, ‘‘ਕੀ ਮੈਂ ਕੌਮੀ ਹਿੱਤ ਵਿਚ ਫ਼ੈਸਲਾ ਲਵਾਂ ਜਾਂ ਨਹੀਂ, ਕੀ ਕੌਮੀ ਹਿੱਤ ਸਿਆਸਤ ਤੋਂ ਉੱਪਰ ਹੋਣੇ ਚਾਹੀਦੇ ਹਨ ਜਾਂ ਨਹੀਂ? ਪਰ ਕਾਂਗਰਸ ਨੂੰ ਸੋਨੀਪਤ ਅਤੇ ਹਰਿਆਣਾ ਦੇ ਲੋਕਾਂ ਦੀ ਇਸ ਭਾਵਨਾ ਦੀ ਸਮਝ ਨਹੀਂ ਆ ਰਹੀ।

New York