updated 6:49 AM UTC, Oct 19, 2019
Headlines:

ਭਾਰਤ ਨੂੰ ਮਿਲਿਆ ਪਹਿਲਾ ਰਾਫੇਲ ਲੜਾਕੂ ਜਹਾਜ਼

Featured ਭਾਰਤ ਨੂੰ ਮਿਲਿਆ ਪਹਿਲਾ ਰਾਫੇਲ ਲੜਾਕੂ ਜਹਾਜ਼

ਇਸ ਮੌਕੇ 'ਤੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ 'ਤੇ ਫਰਾਂਸ ਪਹੁੰਚੇ
ਨਵੀਂ ਦਿੱਲੀ - ਹਵਾਈ ਫੌਜ ਲਈ ਅੱਜ ਦਾ ਦਿਨ ਇਤਿਹਾਸਕ ਹੈ। ਫਰਾਂਸ ਨੇ ਭਾਰਤ ਨੂੰ ਆਰ. ਬੀ. 100 ਰਾਫੇਲ ਜਹਾਜ਼ ਸੌਂਪ ਦਿੱਤਾ ਹੈ। ਹਵਾਈ ਫੌਜ ਦੇ ਬੇੜੇ 'ਚ ਰਾਫੇਲ ਨੂੰ ਸ਼ਾਮਿਲ ਕਰਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਮੇਰੀਨੇਕ ਸਥਿਤ ਦਸਾਲਟ ਏਵੀਏਸ਼ਨ ਪਲਾਂਟ 'ਚ ਪਹੁੰਚੇ। ਉੱਥੇ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਬੇੜੇ ਵਿੱਚ ਰਾਫੇਲ ਆਉਣ ਨਾਲ ਸਾਡੀ ਸਮਰੱਥਾ ਵਧੇਗੀ। ਉਪਰੰਤ ਰਾਜਨਾਥ ਸਿੰਘ ਨੇ ਰਾਫੇਲ ਦੀ ਸ਼ਸਤਰ ਪੂਜਾ ਕਰਨ ਤੋਂ ਬਾਅਦ ਉਡਾਨ ਭਰੀ। ਹਾਲਾਂਕਿ ਰਾਫੇਲ ਦੇ ਫਰਾਂਸ ਤੋਂ ਹਿੰਦੁਸਤਾਨ ਆਉਣ 'ਚ ਅਜੇ ਅਗਲੇ ਸਾਲ ਤੱਕ ਦਾ ਇੰਤਜਾਰ ਕਰਨਾ ਪਏਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਕੁੱਲ 36 ਰਾਫ਼ੇਲ ਜਹਾਜ਼ ਖ਼ਰੀਦੇ ਹਨ। ਇਸ ਪ੍ਰੋਗਰਾਮ ਦੌਰਾਨ ਫ਼ਰਾਂਸੀਸੀ ਰੱਖਿਆ ਮੰਤਰੀ ਫ਼ਲੋਰੈਂਸ ਪਾਰਲੀ ਤੇ ਰਾਫ਼ੇਲ ਜੈੱਟ ਨਿਰਮਾਤਾ ਦਸੌਲਟ ਏਵੀਏਸ਼ਨ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਰਾਫੇਲ ਦੇ ਆਉਣ ਨਾਲ ਭਾਰਤ ਨੂੰ ਨਵੀਂ ਰਣਨੀਤਕ ਸਮਰੱਥਾ ਮਿਲੇਗੀ। ਇਸ ਨੂੰ ਭਾਰਤ ਦੀਆਂ ਰਣਨੀਤਕ ਜ਼ਰੂਰਤਾਂ ਦੇ ਹਿਸਾਬ ਨਾਲ ਅਨੇਕਾਂ ਹਥਿਆਰਾਂ ਨਾਲ ਲੈਸ ਕੀਤਾ ਗਿਆ ਹੈ। ਰਾਫੇਲ ਦਾ ਰਡਾਰ ਸਿਸਟਮ 100 ਕਿਲੋਮੀਟਰ ਦੇ ਦਾਇਰੇ 'ਚ ਇੱਕ ਵਾਰ ਵਿੱਚ 40 ਟਾਰਗੇਟ ਦੀ ਪਹਿਚਾਣ ਕਰ ਸਕਦਾ ਹੈ। ਰਾਫੇਲ ਮੀਟਿਅਰ ਤੇ ਸਕਾਲਪ ਮਿਜ਼ਾਈਲਾਂ ਦੇ ਨਾਲ ਉਡਾਨ ਭਰ ਸਕਦਾ ਹੈ। ਮੀਟਿਅਰ ਮਿਜ਼ਾਈਲਾਂ 150 ਕਿਲੋਮੀਟਰ ਤੋਂ ਜ਼ਿਆਦਾ ਦੂਰੀ 'ਤੇ ਹਵਾ 'ਚ ਗਤੀ ਕਰ ਰਹੇ ਟਾਰਗੇਟ 'ਤੇ ਵੀ ਸਟੀਕ ਨਿਸ਼ਾਨਾ ਲਗਾਉਣ 'ਚ ਸਮਰੱਥ ਹੈ। ਰਾਫੇਲ ਇਕ ਮਿੰਟ ਵਿੱਚ 60 ਹਜ਼ਾਰ ਫੁੱਟ ਦੀ ਉਚਾਈ ਤੱਕ ਜਾ ਸਕਦਾ ਹੈ। ਇਹ 17 ਹਜ਼ਾਰ ਕਿਲੋਗ੍ਰਾਮ ਇੰਜਣ ਸਮਰੱਥਾ ਨਾਲ ਲੈੱਸ ਹੈ। ਪ੍ਰਮਾਣੂ ਅਟੈਕ, ਕਲੋਜ਼ ਏਅਰ ਸਪੋਰਟ, ਲੇਜਰ ਡਾਇਰੈਕਟ ਲਾਨਗ ਰੇਂਜ ਮਿਜ਼ਾਈਲ ਅਟੈਕ ਤੇ ਐਂਟੀ ਸ਼ਿਪ ਅਟੈਕ ਦੀ ਸਮਰੱਥਾ ਰੱਖਦਾ ਹੈ। ਇਹ 2,223 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 24,500 ਕਿੱਲੋ ਤੱਕ ਦਾ ਭਾਰ ਲੈ ਕੇ ਜਾਣ ਦੀ ਸਮਰੱਥਾ ਰੱਖਦਾ ਹੈ। ਇਹ ਸਮਾਰੋਹ ਭਾਰਤੀ ਹਵਾਈ ਫ਼ੌਜ ਦੇ ਸਥਾਪਨਾ ਦਿਵਸ ਦੇ ਨਾਲ–ਨਾਲ ਦੁਸਹਿਰਾ ਦੇ ਪਵਿੱਤਰ ਤਿਉਹਾਰ ਮੌਕੇ ਹੋਇਆ ਹੈ। ਰਾਫ਼ੇਲ ਹਵਾਈ ਜਹਾਜ਼ ਦਾ ਪਹਿਲਾ ਸਕੁਐਡਰਨ ਹਵਾਈ ਫ਼ੌਜ ਦੇ ਅੰਬਾਲਾ ਸਥਿਤ ਸਟੇਸ਼ਨ (ਏਅਰ ਫ਼ੋਰਸ ਸਟੇਸ਼ਨ) ਉੱਤੇ ਤਾਇਨਾਤ ਕੀਤਾ ਜਾਵੇਗਾ। ਇਹ ਹਵਾਈ ਅੱਡਾ ਭਾਰਤੀ ਹਵਾਈ ਫ਼ੌਜ ਦੀ ਰਣਨੀਤਕ ਪਹੁੰਚ ਮੁਤਾਬਕ ਅਹਿਮ ਅੱਡਿਆਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਇਹ ਹਵਾਈ ਅੱਡਾ ਭਾਰਤ–ਪਾਕਿਸਤਾਨ ਸਰਹੱਦ ਤੋਂ ਲਗਭਗ 220 ਕਿਲੋਮੀਟਰ ਦੂਰ ਹੈ। ਰਾਫ਼ੇਲ ਦਾ ਦੂਜਾ ਸਕੁਐਡਰਨ ਪੱਛਮੀ ਬੰਗਾਲ 'ਚ ਹਾਸ਼ੀਮਾਰਾ ਅੱਡੇ ਉੱਤੇ ਤਾਇਨਾਤ ਹੋਣਾ ਹੈ।

New York