updated 6:49 AM UTC, Oct 19, 2019
Headlines:

ਪ੍ਰਧਾਨ ਮੰਤਰੀ ਵੱਲੋਂ ਭਾਰਤ–ਨਿਪਾਲ ਤੇਲ ਪਾਈਪਲਾਇਨ ਦਾ ਉਦਘਾਟਨ

Featured ਪ੍ਰਧਾਨ ਮੰਤਰੀ ਵੱਲੋਂ ਭਾਰਤ–ਨਿਪਾਲ ਤੇਲ ਪਾਈਪਲਾਇਨ ਦਾ ਉਦਘਾਟਨ

ਨਵੀਂ ਦਿੱਲੀ - ਨਿਪਾਲ ਨਾਲ ਮੋਤੀਹਾਰੀ–ਅਮਲੇਖਗੰਜ ਪਾਈਪ ਲਾਈਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲਵਾਰ ਨੂੰ ਉਦਾਘਟਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਈ 2019 ਵਿੱਚਭਾਰਤ ਦੀ ਨਿਪਾਲ ਦੇ ਪ੍ਰਧਾਨ ਮੰਤਰੀ ਯਾਤਰਾ ਦੌਰਾਨ, ਅਸੀਂ ਪੂਰੇ ਪ੍ਰਾਜੈਕਟ ਦੇ ਛੇਤੀ ਉਦਘਾਟਨ ਉੱਤੇ ਸਹਿਮਤੀ ਪ੍ਰਗਟਾਈ ਸੀ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਸਾਂਝੀ ਕੋਸ਼ਿਸ਼ ਨਾਲ ਸਾਡੇ ਦੁਵੱਲੀ ਪਰਿਯੋਜਨਾਵਾਂ ਪ੍ਰਗਤੀ ਕਰ ਰਹੀ ਹੈ ਅਤੇ ਅੱਜ ਅਸੀਂ ਮੋਤੀਹਾਰੀ–ਅਮਲੇਖਗੰਜ ਪਾਈਪ ਲਾਈਨ ਦੇ ਸਾਂਝੇ ਉਦਘਾਟਨ ਵਿੱਚ ਹਿੱਸਾ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸਾਡੇ ਉੱਚ ਪੱਧਰੀ ਰਾਜਨੀਤਿਕ ਪੱਧਰ ਉੱਤੇ ਨਜ਼ਦੀਕੀ ਆਈ ਹੈ ਅਤੇ ਲਗਾਤਾਰ ਸੰਪਰਕ ਰਿਹਾ ਹੈ। ਪਿਛਲੇ ਡੇਢਸਾਲ ਵਿੱਚ, ਮੇਰੇ ਮਿੱਤਰ ਪ੍ਰਧਾਨ ਮੰਤਰੀ ਓਲੀ ਜੀ ਅਤੇ ਮੈਂ ਚਾਰ ਵਾਰ ਮਿਲ ਚੁੱਕੇ ਹਾਂ। ਉਨ੍ਹਾਂਕਿਹਾ ਕਿ ਵਿਕਾਸ ਲਈ ਸਾਡੀ ਸਾਂਝੇਦਾਰੀ ਨੂੰ ਹੋਰ ਸਰਗਰਮ ਬਣਾਉਣ ਅਤੇ ਨਵੇਂ ਖੇਤਰ ਵਿੱਚ ਸਹਿਯੋਗਨੂੰ ਹੋਰ ਵਧਾਵਾ ਦੇਣ ਲਈ ਅਸੀਂ ਨਵੇਂ ਮੌਕਿਆਂ ਦਾ ਲਾਭ ਚੁੱਕਿਆ ਹੈ। ਸਾਡੇ ਸਾਂਝੇ ਯਤਨਾਂ ਦਾਉਦੇਸ਼ ਹੈ ਕਿ ਸਾਡੇ ਲੋਕਾਂ ਨੂੰ ਲਾਭ ਮਿਲੇ, ਉਨ੍ਹਾਂ ਦਾ ਵਿਕਾਸ ਹੋਵੇ। ਉਨ੍ਹਾਂ ਕਿਹਾ ਕਿ ਦੱਖਣੀਏਸ਼ੀਆ ਦੀ ਇਹ ਪਹਿਲੀ ਸਰਹੱਦ ਤੋਂ ਬਾਰ ਪੈਟਰੋਲੀਅਮ ਪਾਈਪਲਾਈਨ ਰਿਕਾਰਡ ਸਮੇਂ ਵਿੱਚ ਪੂਰੀਹੋਈ ਹੈ। ਜਿੰਨੀ ਉਮੀਦ ਸੀ, ਉਸ ਤੋਂ ਅੱਧੇ ਸਮੇਂ ਵਿੱਚ ਇਹ ਬਣ ਕੇ ਤਿਆਰ ਹੋਈ ਹੈ।

New York