updated 6:49 AM UTC, Oct 19, 2019
Headlines:

ਮੋਦੀ ਸਰਕਾਰ ਮੰਦੀ ਤੇ ਆਪਣੀਆਂ ਅੱਖਾਂ ਕਦੋਂ ਖੋਲ੍ਹੇਗੀ : ਪ੍ਰਿਯੰਕਾ

ਨਵੀਂ ਦਿੱਲੀ - ਅਰਥ ਵਿਵਸਥਾ ਵਿੱਚ ਸੁਸਤੀ ਅਤੇ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਨਰਿੰਦਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ| ਪ੍ਰਿਯੰਕਾ ਨੇ ਸਵਾਲ ਕੀਤਾ ਕਿ ਆਖਰ ਸਰਕਾਰ ਮੰਦੀ ਤੇ ਆਪਣੀਆਂ ਅੱਖਾਂ ਕਦੋਂ ਖੋਲ੍ਹੇਗੀ| ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਅਰਥ ਵਿਵਸਥਾ ਮੰਦੀ ਦੀ ਡੂੰਘੀ ਖੱਡ ਵਿੱਚ ਡਿੱਗਦੀ ਹੀ ਜਾ ਰਹੀ ਹੈ| ਲੱਖਾਂ ਹਿੰਦੁਸਤਾਨੀਆਂ ਦੀ ਰੋਜ਼ੀ-ਰੋਟੀ ਤੇ ਤਲਵਾਰ ਲਟਕ ਰਹੀ ਹੈ|” ਪ੍ਰਿਯੰਕਾ ਨੇ ਕਿਹਾ,”ਆਟੋ ਸੈਕਟਰ ਅਤੇ ਟਰੱਕ ਸੈਕਟਰ ਵਿੱਚ ਗਿਰਾਵਟ ‘ਪ੍ਰੋਡਕਸ਼-ਟਰਾਂਸਪੋਟਰੇਸ਼ਨ’ ਵਿੱਚ ਨਕਾਰਾਤਮਕ ਵਿਕਾਸ ਅਤੇ ਬਾਜ਼ਾਰ ਦੇ ਟੁੱਟਦੇ ਭਰੋਸੇ ਦੀ ਨਿਸ਼ਾਨੀ ਹੈ|” ਉਨ੍ਹਾਂ ਨੇ ਸਵਾਲ ਕੀਤਾ,”ਸਰਕਾਰ ਕਦੋਂ ਆਪਣੀਆਂ ਅੱਖਾਂ ਖੋਲ੍ਹੇਗੀ?”ਜਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 100 ਦਿਨ ਪੂਰੇ ਹੋਣ ਤੇ ਸਰਕਾਰ ਦੇ ਆਰਥਿਕ ਪ੍ਰਦਰਸ਼ਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ| ਰਾਹੁਲ ਨੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 100 ਦਿਨ ਪੂਰੇ ਹੋਣ ਤੇ ਵਧਾਈ ਦਿੱਤੀ ਅਤੇ ਫਿਰ ਦੇਸ਼ ਦੇ ਸਾਹਮਣੇ ਖੜ੍ਹੀ ਆਰਥਿਕ ਮੰਦੀ ਨੂੰ ਲੈ ਕੇ ਮੋਦੀ ਤੇ ਨਿਸ਼ਾਨਾ ਸਾਧਿਆ|

New York