updated 6:49 AM UTC, Oct 19, 2019
Headlines:

ਜੰਮੂ ਦੇ ਕੁਪਵਾੜਾ ਵਿੱਚ ਬਿਜਲੀ ਦੀ ਹਾਈ ਟੈਂਸ਼ਨ ਤਾਰ ਡਿੱਗਣ ਕਾਰਨ 3 ਵਿਅਕਤੀਆਂ ਦੀ ਮੌਤ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲੇ ਵਿੱਚ ਅੱਜ ਤੜਕੇ ਬਿਜਲੀ ਦੀ ਹਾਈ ਟੈਂਸ਼ਨ ਤਾਰ ਦੇ ਸੰਪਰਕ ਵਿੱਚ ਆਉਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਅਧਿਕਾਰਤ ਸੂਤਰਾਂ ਮੁਤਾਬਕ ਕੁਪਵਾੜਾ ਜ਼ਿਲੇ ਵਿੱਚ ਕਰਨਾਹ ਦੇ ਨਰਦ ਪਿੰਡ ਵਿੱਚ ਅੱਜ ਤੜਕੇ ਕਰੀਬ 3 ਵਜੇ ਸਥਾਨਕ ਬਿਜਲੀ ਸਪਲਾਈ ਸਟੇਸ਼ਨ ਤੋਂ ਬਿਜਲੀ ਦੀ ਇਕ ਹਾਈ ਟੈਂਸ਼ਨ ਤਾਰ ਡਿੱਗ ਗਈ, ਜਿਸ ਦੇ ਸੰਪਰਕ ਵਿਚ ਆਉਣ ਕਾਰਨ 5 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਉਨ੍ਹਾਂ ਨੂੰ ਤੁਰੰਤ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ 3 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ| ਮ੍ਰਿਤਕਾਂ ਦੀ ਪਛਾਣ ਅਬਦੁੱਲ ਕਾਦਿਰ (55) ਉਸਦੇ ਦੇ ਪੁੱਤਰ ਅਹਿਮਦ ਚਾਕ (26) ਅਤੇ ਨਵਾਜ਼ ਅਹਿਮਦ ਦੇ ਰੂਪ ਵਿਚ ਹੋਈ ਹੈ| ਗੰਭੀਰ ਰੂਪ ਨਾਲ ਜ਼ਖਮੀਆਂ ਦਾ ਇਲਾਜ ਤੰਗਧਾਰ ਦੇ ਹਸਪਤਾਲ ਵਿਚ ਚੱਲ ਰਿਹਾ ਹੈ| ਹਾਲਾਂਕਿ ਇਹ ਘਟਨਾ ਕਿਵੇਂ ਵਾਪਰੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ|

New York