updated 4:33 AM UTC, Oct 14, 2019
Headlines:

ਬੰਗਾਲ ’ਚ ਰਹਿਣ ਲਈ ਬੰਗਾਲੀ ਸਿੱਖਣੀ ਹੀ ਹੋਵੇਗੀ: ਮਮਤਾ

Featured ਬੰਗਾਲ ’ਚ ਰਹਿਣ ਲਈ ਬੰਗਾਲੀ ਸਿੱਖਣੀ ਹੀ ਹੋਵੇਗੀ: ਮਮਤਾ

ਕੰਚਰਾਪਾੜਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਪੱਛਮੀ ਬੰਗਾਲ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਬੰਗਾਲੀ ਬੋਲਣਾ ਸਿੱਖਣਾ ਹੋਵੇਗਾ। ਤ੍ਰਿਣਮੂਲ ਸੁਪਰੀਮੋ ਨੇ ਦੁਹਰਾਇਆ ਕਿ ਬਾਹਰੀ ਲੋਕ ਰਾਜ ਵਿੱਚ ਡਾਕਟਰਾਂ ਦੀ ਹੜਤਾਲ ਨੂੰ ਹਵਾ ਦੇ ਰਹੇ ਹਨ। ਮੁੱਖ ਮੰਤਰੀ ਨੇ ਭਾਜਪਾ ’ਤੇ ਬੰਗਾਲੀਆਂ ਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵੀ ਦੋਸ਼ ਲਾਇਆ।ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਬਾਹਰੀ ਲੋਕ ਡਾਕਟਰਾਂ ਨੂੰ ਚੁੱਕ ਦੇ ਰਹੇ ਹਨ। ਮੈਂ ਬਿਲਕੁਲ ਸਹੀ ਕਿਹਾ ਸੀ ਕਿ ਲੰਘੇ ਦਿਨਾਂ ਦੇ ਪ੍ਰਦਰਸ਼ਨਾਂ ਵਿੱਚ ਬਾਹਰੀ ਲੋਕ ਸ਼ਾਮਲ ਸਨ। ਮੈਂ ਕਈ ਬਾਹਰਲੇ ਲੋਕਾਂ ਨੂੰ ਨਾਅਰੇਬਾਜ਼ੀ (ਐਸਐਸਕੇਐਮ ਹਸਪਤਾਲ ’ਚ) ਕਰਦਿਆਂ ਵੇਖਿਆ ਸੀ। ਬੀਬੀ ਬੈਨਰਜੀ ਨੇ ਕਿਹਾ ਕਿ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਈਵੀਐਮ ਨੂੰ ਕਥਿਤ ਪ੍ਰੋਗਰਾਮਡ (ਛੇੜਛਾੜ) ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੋਣਾਂ ਲਈ ਬੈਲੇਟ ਪੇਪਰ ਮੁੜ ਵਰਤੇ ਜਾਣ।ਮੁੱਖ ਮੰਤਰੀ ਨੇ ਕਿਹਾ, ‘ਈਵੀਐਮਜ਼ ਨਾਲ ਛੇੜਛਾੜ ਕਰਕੇ ਕੁਝ ਸੀਟਾਂ ਜਿੱਤ ਲੈਣ ਦਾ ਇਹ ਮਤਲਬ ਨਹੀਂ ਕਿ ਉਹ ਬੰਗਾਲੀਆਂ ਤੇ ਘੱਟਗਿਣਤੀਆਂ ਨੂੰ ਕੁੱਟਮਾਰ ਸਕਦੇ ਹਨ। ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।’ ਉਨ੍ਹਾਂ ਕਿਹਾ ਕਿ ਪੁਲੀਸ ਗੁੰਡਾ ਅਨਸਰਾਂ ਖਿਲਾਫ਼ ਕਾਰਵਾਈ ਕਰੇਗੀ ਤੇ ਜੇਕਰ ਕੋਈ ਬੰਗਾਲ ਵਿੱਚ ਰਹਿ ਰਿਹਾ ਹੈ ਤਾਂ ਉਸ ਨੂੰ ਬੰਗਾਲੀ ਸਿੱਖਣੀ ਹੋਵੇਗੀ।

New York