updated 4:33 AM UTC, Oct 14, 2019
Headlines:

ਮੁਆਫ਼ੀ ਮੰਗਣ ’ਚ ਕੋਈ ਸ਼ਰਮ ਨਹੀਂ: ਅਪਰਨਾ ਸੇਨ

ਕੋਲਕਾਤਾ - ਅਦਾਕਾਰ ਤੇ ਫ਼ਿਲਮਸਾਜ਼ ਅਪਰਨਾ ਸੇਨ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਐਸਐਸਕੇਐਮ ਹਸਪਤਾਲ ਵਿੱਚ ਡਾਕਟਰਾਂ ਖਿਲਾਫ਼ ਗੁੱਸਾ ਵਿਖਾਉਣ ਦੀ ਥਾਂ ਨੀਵੇਂ ਹੋ ਕੇ ਵਿਚਰਨਾ ਚਾਹੀਦਾ ਸੀ। ਸੇਨ ਨੇ ਕਿਹਾ ਕਿ ਤ੍ਰਿਣਮੂਲ ਸੁਪਰੀਮੋ ਨੂੰ ਜੂਨੀਅਰ ਡਾਕਟਰਾਂ ਨੂੰ ਦਿੱਤੀਆਂ ਕਥਿਤ ਧਮਕੀਆਂ ਲਈ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਅਦਾਕਾਰਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹੜਤਾਲੀ ਡਾਕਟਰਾਂ ਦੀਆਂ ਮੁਸ਼ਕਲਾਂ ਨੂੰ ਠਰ੍ਹੰਮੇ ਨਾਲ ਸੁਣ ਕੇ ਇਨ੍ਹਾਂ ਦਾ ਹੱਲ ਕੱਢਣ। ਸੇਨ ਨੇ ਕਿਹਾ, ‘ਮਮਤਾ ਬੈਨਰਜੀ ਨੇ ਬੰਗਾਲ ਲਈ ਬਹੁਤ ਕੁਝ ਕੀਤਾ ਹੈ, ਪਰ ਉਨ੍ਹਾਂ ਜਿਸ ਤਰੀਕੇ ਨਾਲ ਡਾਕਟਰਾਂ ਨਾਲ ਗੱਲ ਕੀਤੀ, ਮੈਂ ਉਹਦੀ ਹਮਾਇਤ ਨਹੀਂ ਕਰਾਂਗੀ। ਮੁਆਫ਼ੀ ਮੰਗਣ ਨਾਲ ਉਨ੍ਹਾਂ ਦੀ ਸ਼ਾਨ ਨਹੀਂ ਘਟਦੀ ਤੇ ਇਸ ਵਿੱਚ ਸ਼ਰਮ ਵਾਲੀ ਵੀ ਕੋਈ ਗੱਲ ਨਹੀਂ।’

New York