updated 6:27 AM UTC, Jul 20, 2019
Headlines:

ਮੋਦੀ ਸਰਕਾਰ ਨੇ ਪਿਛਲੇ 5 ਸਾਲਾਂ ਦੌਰਾਨ ਅੱਤਵਾਦ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ: ਸ਼ਾਹ

Featured ਮੋਦੀ ਸਰਕਾਰ ਨੇ ਪਿਛਲੇ 5 ਸਾਲਾਂ ਦੌਰਾਨ ਅੱਤਵਾਦ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ: ਸ਼ਾਹ

ਕੋਲਕਾਤਾ - ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਮਮਤਾ ਬੈਨਰਜੀ ਦੇ ਗੜ੍ਹ ਪੱਛਮੀ ਬੰਗਾਲ ਦੇ ਦੌਰੇ ਤੇ ਹਨ| ਇਸ ਦੌਰਾਨ ਅਮਿਤ ਸ਼ਾਹ ਨੇ ਇਕ ਪ੍ਰੈਸ ਕਾਨਫਰੰਸ ਕੀਤੀ| ਅਮਿਤ ਸ਼ਾਹ ਨੇ ਕਿਹਾ ਕਿ 2019 ਦੀਆਂ ਆਮ ਚੋਣਾਂ ਦੇ ਪਹਿਲੇ 2 ਪੜਾਵਾਂ ਤੇ ਵੋਟਿੰਗ ਪੂਰੀ ਹੋ ਗਈ ਹੈ| ਤੀਜੇ ਗੇੜ ਦੀ ਵੋਟਿੰਗ ਮੰਗਲਵਾਰ ਨੂੰ ਹੋਵੇਗੀ| ਦੇਸ਼ ਦੀ ਜਨਤਾ ਪੂਰੇ ਉਤਸ਼ਾਹ ਨਾਲ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣ ਲਈ ਉਤਸੁਕ ਹੈ| ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 2 ਪੜਾਵਾਂ ਦੀਆਂ ਚੋਣਾਂ ਵਿੱਚ ਪੱਛਮੀ ਬੰਗਾਲ ਵਿੱਚ ਜ਼ਬਰਦਸਤ ਵੋਟਿੰਗ ਹੋਈ ਹੈ, ਜੋ ਦੱਸਦੀ ਹੈ ਕਿ ਬੰਗਾਲ ਵਿੱਚ ਭਾਜਪਾ ਦੀ ਪ੍ਰਚੰਡ ਲਹਿਰ ਚੱਲ ਰਹੀ ਹੈ| ਪੱਛਮੀ ਬੰਗਾਲ ਦੀ ਜਨਤਾ ਨੇ ਤਬਦੀਲੀ ਦਾ ਮਨ ਪੂਰੀ ਤਰ੍ਹਾਂ ਬਣਾ ਲਿਆ ਹੈ| ਹਰ ਪਾਰਟੀ ਆਪਣੇ ਵੋਟ ਬੈਂਕ ਖਾਤਰ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਚੁੱਪ ਦਿਖਾਈ ਦਿੰਦੀ ਹੈ| ਵਿਰੋਧੀਆਂ ਕੋਲ ਨੀਤੀ ਅਤੇ ਅਗਵਾਈ ਦੋਹਾਂ ਦੀ ਕਮੀ ਹੈ|ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੱਤਵਾਦ ਵਿਰੁੱਧ ਪਿਛਲੇ 5 ਸਾਲਾਂ ਵਿੱਚ ਜ਼ੀਰੋ ਟੋਲਰੈਂਸ (ਸਹਿਣਸ਼ੀਲਤਾ) ਦੀ ਨੀਤੀ ਨੂੰ ਅਪਣਾਇਆ ਹੈ| ਸਾਡੇ ਸੰਕਲਪ ਪੱਤਰ ਵਿੱਚ ਅਸੀਂ ਇਸ ਨੀਤੀ ਨੂੰ ਹੋਰ ਅੱਗੇ ਵਧਾਉਣ ਦਾ ਸੰਕਲਪ ਕੀਤਾ ਹੈ| ਦੇਸ਼ ਦੀ ਸੁਰੱਖਿਆ ਲਈ ਦੇਸ਼ ਦੇ ਅਰਥਤੰਤਰ ਦੀ ਗੱਡੀ ਨੂੰ ਪੱਟੜੀ ਤੇ ਲਿਆਉਣ ਲਈ ਕਠੋਰ ਅਗਵਾਈ ਦੇਣ ਦਾ ਕੰਮ ਭਾਜਪਾ ਨੇ ਕੀਤਾ ਹੈ| ਵਿਰੋਧੀਆਂ ਕੋਲ ਕੋਈ ਲੀਡਰਸ਼ਿਪ ਨਹੀਂ ਹੈ| ਵਿਰੋਧੀ ਆਪਣਾ ਨਾ ਕੋਈ ਨੇਤਾ, ਨਾ ਨੀਤੀ ਦੇਸ਼ ਦੇ ਸਾਹਮਣੇ ਰੱਖ ਸਕਿਆ ਹੈ|

New York