updated 8:42 AM UTC, May 21, 2019
Headlines:

ਕੀਰਤੀ ਆਜ਼ਾਦ ਕਾਂਗਰਸ ਵਿੱਚ ਸ਼ਾਮਲ

ਨਵੀਂ ਦਿੱਲੀ - ਭਾਜਪਾ ਤੋਂ ਮੁਅੱਤਲ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਵਿੱਚ ਸ਼ਾਮਲ ਹੋ ਗਏ| ਆਜ਼ਾਦ ਨੇ ਅੱਜ ਸਵੇਰ ਰਾਹੁਲ ਗਾਂਧੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ| ਇਸ ਦੌਰਾਨ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕਰਵਾਈ| ਬਾਅਦ ਵਿੱਚ ਆਜ਼ਾਦ ਨੇ ਟਵੀਟ ਕਰ ਕੇ ਕਿਹਾ,”ਅੱਜ ਸਵੇਰੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਮੈਨੂੰ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕਰਵਾਈ| ਮੈਂ ਮਿਥੀਲਾ ਦੀ ਪਰੰਪਰਾ ਵਿੱਚ ਉਨ੍ਹਾਂ ਨੂੰ ਮਖਾਨਿਆਂ ਦੀ ਮਾਲਾ, ਟੋਪੀ, ਚਾਦਰ ਭੇਟ ਕਰ ਕੇ ਸਨਮਾਨਿਤ ਕੀਤਾ| ਜਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਹੀ ਆਜ਼ਾਦ ਨੇ ਕਾਂਗਰਸ ਵਿੱਚ ਸ਼ਾਮਲ ਹੋਣਾ ਸੀ ਪਰ ਪੁਲਵਾਮਾ ਅੱਤਵਾਦੀ ਹਮਲੇ ਕਾਰਨ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ| ਜ਼ਿਕਰਯੋਗ ਹੈ ਕਿ ਆਜ਼ਾਦ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਬਿਹਾਰ ਦੇ ਦਰਭੰਗਾ ਤੋਂ ਚੁਣੇ ਗਏ ਸਨ| ਉਨ੍ਹਾਂ ਨੂੰ 2015 ਵਿੱਚ ਭਾਜਪਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ| ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਚੱਲ ਰਹੀਆਂ ਸਨ| ਬਿਹਾਰ ਦੇ ਪੂਰਨੀਆ ਵਿੱਚ ਜਨਮੇ ਆਜ਼ਾਦ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਭਾਗਵਤ ਝਾਅ ਆਜ਼ਾਦ ਦੇ ਬੇਟੇ ਹਨ| ਕੀਰਤੀ ਆਜ਼ਾਦ ਦਾ ਪੂਰਾ ਨਾਂ ਕੀਰਤੀਵਰਧਨ ਭਾਗਵਤ ਝਾਅ ਆਜ਼ਾਦ ਹੈ| ਰਾਜਨੀਤੀ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਹ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਰਹਿ ਚੁਕੇ ਹਨ| ਕੀਰਤੀ ਆਜ਼ਾਦ ਦੇ 2 ਬੇਟੇ ਹਨ- ਸੋਮਿਆਵਰਧਨ ਅਤੇ ਸੂਰਿਆਵਰਨਧ ਆਜ਼ਾਦ| ਦੋਵੇਂ ਕ੍ਰਿਕਟ ਖੇਡਦੇ ਹਨ, ਉਹ ਦੋਵੇਂ ਵੱਖ-ਵੱਖ ਉਮਰ ਵਰਗਾਂ ਵਿੱਚ ਦਿੱਲੀ ਕ੍ਰਿਕਟ ਟੀਮ ਦਾ ਪ੍ਰਤੀਨਿਧੀਤੱਵ ਕਰ ਚੁਕੇ ਹਨ|

New York