updated 6:28 AM UTC, Jun 15, 2019
Headlines:

ਪੀ.ਟੀ.ਆਈ. ਨੇ ਜ਼ਰਦਾਰੀ ਵਿਰੁੱਧ ਦਿੱਤੀ ਪਟੀਸ਼ਨ ਲਈ ਵਾਪਸ

ਇਸਲਾਮਾਬਾਦ - ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਆਸਿਫ ਅਲੀ ਜ਼ਰਦਾਰੀ ਨੂੰ ਅਯੋਗ ਠਹਿਰਾਏ ਜਾਣ ਲਈ ਦਿੱਤੀ ਗਈ ਪਟੀਸ਼ਨ ਵਾਪਸ ਲੈ ਲਈ ਹੈ। ਪੀ.ਟੀ.ਆਈ. ਦੇ ਖੁਰਮ ਸ਼ੇਰ ਜ਼ਮਾਨ ਨੇ ਜ਼ਰਦਾਰੀ ਨੂੰ ਅਯੋਗ ਠਹਿਰਾਉਣ ਲਈ ਪਾਕਿਸਤਾਨ ਚੋਣ ਕਮਿਸ਼ਨ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜ਼ਮਾਨ ਨੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਨੂੰ ਟੈਕਸ ਰਿਟਰਨ ਵਿਚ ਨਿਊਯਾਰਕ ਸਥਿਤ ਅਪਾਰਟਮੈਂਟ ਦਾ ਕਥਿਤ ਰੂਪ ਨਾਲ ਜ਼ਿਕਰ ਨਾ ਕੀਤੇ ਜਾਣ ਦੇ ਆਧਾਰ 'ਤੇ ਅਯੋਗ ਠਹਿਰਾਏ ਜਾਣ ਲਈ ਕਮਿਸ਼ਨ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਾਪਸ ਲੈਣ 'ਤੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਵਿਚ ਜ਼ਮਾਨ ਨੇ ਕਿਹਾ,''ਮੈਂ ਸਾਬਕਾ ਰਾਸ਼ਟਰਪਤੀ ਵਿਰੁੱਧ ਸੁਪਰੀਮ ਕੋਰਟ ਵਿਚ ਜਾਣਾ ਚਾਹੁੰਦਾ ਹਾਂ।'' ਪੀ.ਟੀ.ਆਈ. ਨੇਤਾ ਨੇ ਕਿਹਾ,''ਸਾਡੇ ਕੋਲ ਇਸ ਮਾਮਲੇ ਨਾਲ ਜੁੜੇ ਸਬੂਤ ਹਨ ਅਤੇ ਅਸੀਂ ਇਸ ਨੂੰ ਉੱਚ ਫੋਰਮ 'ਤੇ ਰਖਾਂਗੇ।''

New York