updated 6:28 AM UTC, Jun 15, 2019
Headlines:

ਜੰਮੂ-ਕਸ਼ਮੀਰ ਵਿੱਚ ਫਿਰ ਲੱਗੇ ਭੂਚਾਲ ਦੇ ਝਟਕੇ

ਸ਼੍ਰੀਨਗਰ - ਸ਼੍ਰੀਨਗਰ ਵਿੱਚ ਅੱਜ ਭੂਚਾਲ ਆਇਆ ਅਤੇ ਰਿਕਟਰ ਪੈਮਾਨੇ ਵਿੱਚ ਇਸ ਦੀ ਤੀਬਰਤਾ 3.0 ਮਾਪੀ ਗਈ| ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ| ਆਫਤ ਪ੍ਰਬੰਧਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਜੰਮੂ-ਕਸ਼ਮੀਰ ਵਿੱਚ ਇਹ ਦੂਜਾ ਭੂਚਾਲ ਹੈ| ਦੋਹਾਂ ਭੂਚਾਲਾਂ ਵਿੱਚੋਂ ਅੱਜ ਦਾ ਪਹਿਲਾ ਭੂਚਾਲ 8:21 ਵਜੇ ਆਇਆ| ਭੂਚਾਲ ਦਾ ਕੇਂਦਰ ਪੁਰਾਣੇ ਸ਼ਹਿਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਕੇਂਦਰਤ ਸੀ| ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ|

New York