updated 8:42 AM UTC, May 21, 2019
Headlines:

ਕੇਜਰੀਵਾਲ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਸ਼ੁਰੂ

ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਦੇ ਸਾਥੀ ਮੰਤਰੀਆਂ ਦੀ ਮੌਜੂਦਗੀ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਉਦਘਾਟਨ ਦਿੱਲੀ ਸਕੱਤਰੇਤ ਵਿਚ ਕੀਤਾ ਗਿਆ। ਸ੍ਰੀ ਕੇਜਰੀਵਾਲ ਨੇ ਇਸ ਮੌਕੇ ਕਿਹਾ ਕਿ ਯੋਜਨਾ ਤਹਿਤ ਹਰ ਵਿਧਾਨ ਸਭਾ ਖੇਤਰਾਂ ਤੋਂ 1100 ਸੀਨੀਅਰ ਨਾਗਰਿਕਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਈ ਜਾਵੇਗੀ ਤੇ ਰਾਜਧਾਨੀ ਦੇ ਕੁੱਲ 77000 ਤੀਰਥ ਯਾਤਰੀ ਹਰ ਸਾਲ ਇਸ ਯੋਜਨਾ ਦਾ ਲਾਭ ਲੈ ਸਕਣਗੇ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਜਿੱਥੇ ਸਮਾਜ ਵਿੱਚ ਨਫ਼ਰਤ ਤੇ ਭੈਅ ਦੀ ਭਾਵਨਾ ਤੇਜ਼ੀ ਨਾਲ ਫੈਲਾਈ ਜਾ ਰਹੀ ਹੈ ਉੱਥੇ ਮੁੱਖ ਮੰਤਰੀ ਤੀਰਥ ਯਾਤਰਾ ਨਾਲ ਭਾਈਚਾਰਕ ਸਾਂਝ ਤੇ ਸਮੁਦਾਇਕ, ਫਿਰਕੂ ਸਦਭਾਵਨਾ ਵਧਾਉਣ ਵਿੱਚ ਮਦਦ ਮਿਲੇਗੀ। ਯੋਜਨਾ ਤਹਿਤ 60 ਸਾਲ ਤੋਂ ਉਪਰ ਦੇ ਸਰਧਾਲੂ ਯਾਤਰੀ ਆਪਣੇ ਨਾਲ 21 ਸਾਲ ਤੋਂ ਵੱਧ ਉਮਰ ਦੇ ਇਕ ਵਿਅਕਤੀ ਨੂੂੰ ਨਾਲ ਲੈ ਜਾ ਸਕਦੇ ਹਨ। ਵਿਧਾਨ ਸਭਾ ਹਲਕੇ ਵਿੱਚ ਰਹਿਣ ਦਾ ਪ੍ਰਮਾਣ ਪੱਤਰ ਲਾਜ਼ਮੀ ਦਿਖਾਉਣਾ ਹੋਵੇਗਾ। ਕੇਂਦਰ ਜਾਂ ਰਾਜ ਸਰਕਾਰ ਦੇ ਮੁਲਾਜ਼ਮਾਂ ਲਈ ਇਹ ਯੋਜਨਾ ਨਹੀਂ ਹੋਵੇਗੀ।

New York