updated 8:42 AM UTC, May 21, 2019
Headlines:

ਸੂਬੇ ਦੇ ਲੋਕਾਂ ਦੀ ਸਕਰਿਨਿੰਗ ਕਰਕੇ ਮੁਫਤ ਇਲਾਜ ਕਰਵਾਇਆ ਜਾਵੇਗਾ - ਸਿਹਤ ਮੰਤਰੀ

ਚੰਡੀਗੜ - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਵੱਖ-ਵੱਖ ਬਿਮਾਰੀਆਂ ਅਤੇ ਉਨਾਂ ਨਾਲ ਸਬੰਧਤ ਖੇਤਰਾਂ ਦਾ ਪਤਾ ਲਗਾਉਣ ਲਈ ਸੂਬੇ ਵਿਚ ਲੋਕਾਂ ਦੀ ਸਕਰਿਨਿੰਗ ਕਰਵਾਈ ਜਾ ਰਹੀ ਹੈ| ਇਸ ਦੇ ਤਹਿਤ ਲੋਕਾਂ ਦੀ ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਜਾਵੇਗਾ| ਸ੍ਰੀ ਵਿਜ ਨੇ ਕਿਹਾ ਕਿ ਰਾਜ ਵਿਚ ਕੈਂਸਰ ਦੇ ਇਲਾਜ ਲਈ ਅੰਬਾਲਾ ਵਿਚ ਤੀਜੇ ਕੈਂਸਰ ਕੇਅਰ ਸੈਂਟਰ ਬਣਾਇਆ ਜਾ ਰਿਹਾ ਹੈ, ਜਿਸ ਨਾਲ ਰਾਜ ਦੇ ਲੋਕਾਂ ਨੂੰ ਵਧੀਆ ਕੈਂਸਰ ਦੇ ਇਲਾਜ ਦੀ ਸਹੂਲਤ ਮਿਲੇਗੀ| ਉਨਾਂ ਕਿਹਾ ਕਿ ਸੂਬੇ ਵਿਚ ਕੈਂਸਰ ਦੇ ਮਰੀਜਾਂ ਨੂੰ ਇਸ ਹਸਪਤਾਲ ਵਿਚ ਕਿਸੇ ਤਰਾਂ ਦੀ ਦਿਕੱਤ ਨਹੀਂ ਹੋਵੇਗੀ| ਸਿਹਤ ਮੰਤਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ 1000 ਲੋਕਾਂ 'ਤੇ ਇਕ ਡਾਕਟਰ ਹੋਣਾ ਚਾਹੀਦਾ ਹੈ, ਜਦੋਂ ਕਿ ਦੇਸ਼ ਵਿਚ 1800 ਲੋਕਾਂ 'ਤੇ ਇਕ ਡਾਕਟਰ ਹੈ| ਇਸ ਲਈ ਸੂਬੇ ਵਿਚ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਸਾਡੀ ਸਰਕਾਰ ਨੇ 995 ਡਾਕਟਰਾਂ ਦੀ ਭਰਤੀ ਕੀਤੀ ਹੈ| ਇਸ ਤੋਂ ਇਲਾਵਾ, ਹਰਿਆਣਾ ਦੇ ਮੈਡੀਕਲ ਕਾਲਜਾਂ ਵਿਚ ਐਮ.ਬੀ.ਬੀ.ਐਸ. ਕਰਨ ਵਾਲੇ ਡਾਕਟਰਾਂ ਨੂੰ ਸੂਬੇ ਵਿਚ ਸੇਵਾ ਕਰਨੀ ਲਾਜਿਮੀ ਹੋਵੇਗੀ| ਇਸ ਲਈ ਛੇਤੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ|

New York