updated 7:18 AM GMT, Dec 14, 2018
Headlines:

ਲਾਂਚ ਹੋਇਆ ਹੁਣ ਤਕ ਦਾ ਸਭ ਤੋਂ ਭਾਰੀ ਉਪਗ੍ਰਹਿ ਜੀਸੈਟ-11

Featured ਲਾਂਚ ਹੋਇਆ ਹੁਣ ਤਕ ਦਾ ਸਭ ਤੋਂ ਭਾਰੀ ਉਪਗ੍ਰਹਿ ਜੀਸੈਟ-11
ਇੰਟਰਨੈਟ ਸਪੀਡ ’ਚ ਆਵੇਗੀ ਕ੍ਰਾਂਤੀ ਨਵੀਂ ਦਿਲੀ - ਪੁਲਾੜ ਦੇ ਖੇਤਰ ’ਚ ਭਾਰਤ ਨੂੰ ਇਕ ਹੋਰ ਵਡੀ ਕਾਮਯਾਬੀ ਹਾਸਲ ਹੋਈ ਹੈ। ਭਾਰਤੀ ਪੁਲਾੜ ਰਿਸਰਚ ਇੰਸਟੀਚਿਊਟ (ਇਸਰੋ) ਨੇ ਬੁਧਵਾਰ ਸਵੇਰੇ ਹੁਣ ਤਕ ਦਾ ਸਭ ਤੋਂ ਭਾਰੀ ਸੈਟੇਲਾਈਟ ਜੀਸੈਟ-11 ਲਾਂਚ ਕੀਤਾ ਹੈ। ਇਸ ਸੈਟੇਲਾਈਟ ਨੂੰ ਦਖਣੀ ਅਮਰੀਕਾ ਦੇ ਫ੍ਰੈਂਚ ਗੁਆਨਾ ਸਪੇਸ ਸੇਂਟਰ ਤੋਂ ਫਰਾਂਸ ਦੇ ਏਰੀਅਨ-5 ਰਾਕੇਟ ਦੀ ਮਦਦ ਨਾਲ ਲਾਂਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸਰੋ ਦਾ ਇਹ ਹੁਣ ਤਕ ਦਾ ਸਭ ਤੋਂ ਜ਼ਿਆਦਾ ਵਜ਼ਨੀ ਸੈਟੇਲਾਈਟ ਹੈ। ਇਸ ਦਾ ਵਜ਼ਨ 5,845 ਕਿਲੋਗ੍ਰਾਮ ਹੈ। ਭਾਰਤੀ ਸਮੇਂ ਮੁਤਾਬਿਕ ਦੇਰ ਰਾਤ 2:07 ਅਤੇ 3.23 ਦੇ ਵਿਚ ਸੈਟੇਲਾਈਟ ਨੂੰ ਲਾਂਚ ਕੀਤਾ ਗਿਆ। ਇਸ ਨਾਲ ਭਾਰਤ ’ਚ ਇੰਟਰਨੈਟ ਦੀ ਸਪੀਡ ਵਿੱਚ ਵੀ ਫਰਕ ਪਵੇਗਾ ਅਤੇ ਇੰਟਰਨੈਟ ਤੇਜ਼ ਹੋ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਕਾਮਯਾਬੀ ਟੈਲੀਕਾਮ ਸੈਕਟਰ ਦੇ ਲਈ ਕਿਸੇ ਵਰਦਾਨ ਤੋਂ ਘਟ ਨਹੀਂ, ਕਿਉਂ ਕਿ ਇਸ ਨਾਲ ਇੰਟਰਨੈਟ ਦੀ ਸਪੀਡ 14 ਜੀ.ਬੀ.ਪੀ.ਐਸ ਤਕ ਵਧ ਸਕਦੀ ਹੈ।

9°C

New York

Showers

Humidity: 91%

Wind: 16.09 km/h

  • 14 Dec 2018 10°C 3°C
  • 15 Dec 2018 10°C 6°C