updated 8:42 AM UTC, May 21, 2019
Headlines:
Asli Punjabi

Asli Punjabi

ਤਰਬੂਜ਼ ਹੀ ਨਹੀਂ ਸਗੋਂ ਇਸ ਦੇ ਬੀਜ ਵੀ ਸਿਹਤ ਨੂੰ ਦਿੰਦੇ ਨੇ ਕਈ ਫਾਇਦੇ

ਗਰਮੀਆਂ ਦੇ ਮੌਸਮ 'ਚ ਤਰਬੂਜ਼ ਦਾ ਫਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਖਾਣ 'ਚ ਸੁਆਦ ਹੋਣ ਦੇ ਨਾਲ ਹੀ ਇਹ ਸਰੀਰ ਨੂੰ ਸਿਹਤਮੰਦ ਵੀ ਰੱਖਦਾ ਹੈ। ਇਸ 'ਚ 92 ਪ੍ਰਤੀਸ਼ਤ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਡਿਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਤਰਬੂਜ਼ ਖਾਣ ਦੇ ਫਾਇਦੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਬੀਜ ਵੀ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੁੰਦੇ। ਅੱਜ ਅਸੀਂ ਤੁਹਾਨੂੰ ਤਰਬੂਜ਼ ਦੇ ਬੀਜ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਤਰਬੂਜ਼ ਦੇ ਬੀਜ ਖਾਣ ਦੇ ਫਾਇਦਿਆਂ ਬਾਰੇ।  ਤਰਬੂਜ਼ ਦੇ ਬੀਜਾਂ 'ਚ ਮਾਈਕ੍ਰੋ ਨਿਊਟ੍ਰੀਏਂਟਸ, ਆਇਰਨ, ਜ਼ਿੰਕ, ਪ੍ਰੋਟੀਨ ਅਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਾਰੇ ਪੋਸ਼ਟਿਕ ਗੁਣ ਹੈਲਦੀ ਰਹਿਣ ਲਈ ਜ਼ਰੂਰੀ ਹਨ। ਜੇ ਤੁਹਾਨੂੰ ਵੀ ਬੀਜ ਖਾਣੇ ਚੰਗੇ ਨਹੀਂ ਲੱਗਦੇ ਤਾਂ ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਭੁੰਨ ਕੇ ਜਾਂ ਉਬਾਲ ਕੇ ਵੀ ਖਾ ਸਕਦੇ ਹੋ।
1. ਦਿਲ ਨੂੰ ਸਿਹਤਮੰਦ ਰੱਖੇ - ਦਿਲ ਦੇ ਮਰੀਜਾਂ ਲਈ ਤਰਬੂਜ਼ ਦੇ ਬੀਜ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ 'ਚ ਮੌਜੂਦ ਗੁਣ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਦਾ ਕੰਮ ਕਰਦੇ ਹਨ। ਜੇ ਤੁਸੀਂ ਦਿਲ ਦੀ    ਬੀਮਾਰੀ ਨਾਲ ਪੀੜਤ ਹੋ ਤਾਂ ਤਰਬੂਜ਼ ਦੇ ਬੀਜ ਖਾ ਸਕਦੇ ਹੋ। ਕੁਝ ਹੀ ਦਿਨਾਂ 'ਚ ਤੁਹਾਨੂੰ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ।
2. ਡਾਇਬਟੀਜ਼ ਰੋਗੀਆਂ ਲਈ ਫਾਇਦੇਮੰਦ - ਉਬਲੇ ਹੋਏ ਤਰਬੂਜ਼ ਦੇ ਬੀਜ ਡਾਇਬਟੀਜ਼ ਦੇ ਮਰੀਜਾਂ ਲਈ ਬਹੁਤ ਹੀ ਫਾਇਦੇਮੰਦ ਹਨ। ਇਸ 'ਚ ਮੌਜੂਦ ਪੋਸ਼ਟਿਕ ਗੁਣ ਬਲੱਡ 'ਚ ਸ਼ੂਗਰ ਦੀ ਮਾਤਰਾ ਨੂੰ
  ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਜੇ ਤੁਸੀਂ ਬਿਨਾਂ ਦਵਾਈਆਂ ਦੇ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਉਬਲੇ ਹੋਏ ਤਰਬੂਜ਼ ਦੇ ਬੀਜਾਂ ਦੀ ਵਰਤੋਂ ਕਰੋ।
3. ਪਾਚਣ ਕਿਰਿਆ ਲਈ ਫਾਇਦੇਮੰਦ - ਤਰਬੂਜ਼ ਦੇ ਬੀਜ ਸਾਡੀ ਪਾਚਣ ਕਿਰਿਆ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਜਦੋਂ ਅਸੀਂ ਭੁੰਨੇ ਹੋਏ ਜਾਂ ਪਕਾਏ ਹੋਏ ਬੀਜਾਂ ਦੀ ਵਰਤੋਂ ਕਰਦੇ ਹਾਂ ਤਾਂ ਉਹ ਸਾਡੇ ਪਾਟਣ    ਤੰਤਰ 'ਚੋਂ ਹੋ ਕੇ ਲੰਘਦਾ ਹੈ ਅਤੇ ਉਹ ਤੁਰੰਤ ਪਾਚਣ ਤੰਤਰ ਦੀ ਕਿਰਿਆ 'ਚ ਸੁਧਾਰ ਕਰਦੇ ਹਨ।
4. ਪੀਲੀਆ ਤੋਂ ਦਿਵਾਏ ਰਾਹਤ - ਤਰਬੂਜ਼ ਦੇ ਬੀਜਾਂ 'ਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਇਸ 'ਚ ਫਾਈਬਰ ਹੁੰਦਾ ਹੈ, ਜੋ ਪੀਲੀਏ ਦੇ ਰੋਗ 'ਚ ਕਾਫੀ ਫਾਇਦੇਮੰਦ      ਸਾਬਤ ਹੁੰਦਾ ਹੈ।

ਹਰੀ ਮਿਰਚ ਖਾਣ ਨਾਲ ਹੁੰਦੇ ਹਨ ਫਾਇਦੇ

ਹਰੀ ਮਿਰਚ ਕਈ ਤਰ੍ਰਾਂ ਦੇ ਪੋਸ਼ਕ ਤੱਤਾ ਜਿਵੇ ਵਿਟਾਮਿਨ ਈ, ਬੀ6, ਸੀ, ਆਇਰਨ, ਕਾਪਰ, ਪੋਟਾਸ਼ਿਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ, ਇੰਨ੍ਹਾ ਹੀ ਨਹੀਂ ਇਸ 'ਚ ਬੀਟਾ ਕੈਰੋਟੀਨ ਚੀਜ਼ਾਂ ਮੌਜੂਦ ਹਨ। ਇੱਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਹਰੀ ਮਿਰਚ ਖਾਣਾ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
1. ਹਰੀ ਮਿਰਚ ਨੂੰ ਮੂਡ ਬੂਸਟਰ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ, ਇਸ ਨਾਲ ਸਾਡਾ ਮੂਡ ਕਾਫੀ ਹੱਦ ਤੱਕ ਖੁਸ਼ਨੁਮਾ ਰਹਿੰਦਾ ਹੈ।
2. ਹਰੀ ਮਿਰਚ ਐਂਟੀ ਆਕਸੀਡੇਂਟ ਦਾ ਇੱਕ ਵਧੀਆ ਮਾਧਿਅਮ ਹੈ, ਹਰੀ ਮਿਰਚ 'ਚ ਡਾਇਟੀ ਫਾਇਬਰਸ ਪਚੁਰ ਮਾਤਰਾ 'ਚ ਹੁੰਦੇ ਹਨ। ਜਿਸ ਨਾਲ ਪਾਚਨ ਕਿਰਿਆ ਸੁਚਾਰੂ ਬਣੀ ਰਹਿੰਦੀ ਹੈ।
3. ਹਰੀ ਮਿਰਚ 'ਚ ਐਂਟੀ ਬੇਕਟੀਰੀਆ ਗੁਣ ਹੁੰਦੇ ਹਨ, ਜਿਸ ਦੀ ਵਜਾ ਨਾਲ ਸਰੀਰ ਬੈਕਟੀਰੀਆ ਫ੍ਰ੍ਰਰੀ ਰਹਿੰਦਾ ਹੈ।
4. ਹਰੀ ਮਿਰਚ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
5. ਵਿਟਾਮਿਨ ਈ ਨਾਲ ਭਰਪੂਰ ਹਰੀ ਮਿਰਚ ਅੱਖਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ।

ਪਾਕਿ ਦੇ ਖਸਤਾਹਾਲ ਲਈ ਵਿਰੋਧੀ ਪਾਰਟੀਆਂ ਜ਼ਿੰਮੇਦਾਰ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਫਤਾਰ ਪਾਰਟੀ ਲਈ ਇਸਲਾਮਾਬਾਦ 'ਚ ਇਕੱਠੀਆਂ ਹੋਈਆਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਆਰਥਿਕ ਬਦਹਾਲੀ ਤੇ ਭਾਰੀ ਵਿਦੇਸ਼ੀ ਕਰਜ਼ ਲਈ ਜ਼ਿੰਮੇਦਾਰ ਠਹਿਰਾਇਆ।ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਨੇ ਇਕਜੁਟਤਾ ਪ੍ਰਦਰਸ਼ਿਤ ਕਰਨ ਲਈ ਪਾਕਿਸਤਾਨ ਪੀਪਲਸ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੂੰ ਉਨ੍ਹਾਂ ਵਲੋਂ ਐਤਵਾਰ ਨੂੰ ਦਿੱਤੀ ਗਈ ਇਫਤਾਰ ਪਾਰਟੀ 'ਚ ਮੁਲਾਕਾਤ ਕੀਤੀ। ਇਫਤਾਰ ਪਾਰਟੀ 'ਚ ਆਵਾਮੀ ਨੈਸ਼ਨਲਿਸਟ ਪਾਰਟੀ ਨੇਤਾ ਅਸਫੰਦਿਆਰ ਵਲੀ, ਪਸ਼ਤੂਨਖਵਾ ਮਿਲੀ ਆਵਾਮੀ ਪਾਰਟੀ ਦੇ ਮੁਖੀ ਮਹਿਮੂਦ ਖਾਨ ਅਚਕਜਈ ਸਣੇ ਵਿਰੋਧੀ ਧਿਰ ਦੇ ਹੋਰ ਨੇਤਾ ਵੀ ਸ਼ਾਮਲ ਹੋਏ। ਇਹ ਪਹਿਲੀ ਵਾਰ ਹੈ ਜਦੋਂ ਮਰੀਅਮ ਦਾ ਬਿਲਾਵਲ ਦੇ ਨਾਲ ਆਹਮਣਾ -ਸਾਹਮਣਾ ਹੋਇਆ, ਜਿਨ੍ਹਾਂ ਦੀ ਸਵਰਗਵਾਸੀ ਮਾਂ ਬੇਨਜ਼ੀਰ ਭੁੱਟੋ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਖਤ ਵਿਰੋਧੀ ਸੀ ਪਰ ਬਾਅਦ 'ਚ ਦੋਵਾਂ ਨੇ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੇ ਖਿਲਾਫ ਇਕ-ਦੂਜੇ ਨਾਲ ਹੱਥ ਮਿਲਾ ਲਿਆ ਸੀ। ਖਾਨ ਨੇ ਕਿਹਾ ਕਿ ਇਹ ਲੋਕ ਲੋਕਤੰਤਰ ਦੇ ਬਚਾਅ ਦੇ ਨਾਂ 'ਤੇ ਇਕੱਠੇ ਹੋਏ। ਅਸਲ 'ਚ ਉਹ ਦੇਸ਼ ਦੇ ਮੌਜੂਦਾ ਸੰਕਟ ਲਈ ਜ਼ਿੰਮੇਦਾਰ ਹਨ। ਖਾਨ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਨੇ ਅਜਿਹੇ ਔਖੇ ਸਮੇਂ 'ਚ ਕਾਰਜਭਾਰ ਸੰਭਾਲਿਆ ਹੈ ਜਦੋਂ ਦੇਸ਼ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕਰਜ਼ 'ਚ ਹੈ।

ਚੀਨ ਨੂੰ ਆਸ, ਅਮਰੀਕੀ ਰਾਜਦੂਤ ਕਰੇਗਾ ਨਿਰਪੱਖ ਫੈਸਲਾ

ਅਮਰੀਕੀ ਰਾਜਦੂਤ ਟੇਰੀ ਬ੍ਰਾਂਸਟੇਡ ਨੂੰ ਤਿੱਬਤ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ ਵਾਲੇ ਚੀਨ ਨੇ ਸੋਮਵਾਰ ਨੂੰ ਆਸ ਜ਼ਾਹਰ ਕੀਤੀ। ਇਸ ਆਸ ਮੁਤਾਬਕ ਅਮਰੀਕੀ ਰਾਜਦੂਤ ਹਿਮਾਲਿਆ ਖੇਤਰ ਦੀ ਸਥਿਤੀ ਖਾਸ ਕਰ ਕੇ ਧਰਮ ਅਤੇ ਤਿੱਬਤੀ ਸੱਭਿਆਚਾਰ ਨੂੰ ਲੈ ਕੇ ਨਿਰਪੱਖ ਫੈਸਲਾ ਕਰੇਗਾ। ਬ੍ਰਾਂਸਟੇਡ 19 ਤੋਂ 25 ਮਈ ਦੇ ਵਿਚ ਤਿੱਬਤ ਆਟੋਨੋਮਸ ਖੇਤਰ ਦੇ ਸਰਹੱਦੀ ਕਵਿਨਹਾਈ ਸੂਬੇ ਦੇ ਦੌਰੇ 'ਤੇ ਹਨ। ਉਨ੍ਹਾਂ ਦਾ ਇਹ ਦੌਰਾ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚ ਵੱਧਦੇ ਵਪਾਰ ਯੁੱਧ ਦੇ ਵਿਚ ਹੋ ਰਿਹਾ ਹੈ। ਅਮਰੀਕਾ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ਰੈਸੀਪ੍ਰੋਕਲ ਐਕਸੈਸ ਟੂ ਤਿੱਬਤ ਐਕਟ, 2018 ਪਾਸ ਕੀਤੇ ਜਾਣ ਦੇ ਬਾਅਦ ਚੀਨ ਵੱਲੋਂ ਅਮਰੀਕੀ ਰਾਜਦੂਤ ਦੇ ਦੌਰੇ ਨੂੰ ਇਜਾਜ਼ਤ ਦਿੱਤੀ ਗਈ ਹੈ।ਚਾਰ ਸਾਲਾਂ ਵਿਚ ਪਾਬੰਦੀਸ਼ੁਦਾ ਖੇਤਰ ਵਿਚ ਕਿਸੇ ਅਮਰੀਕੀ ਰਾਜਦੂਤ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰੇ ਦੌਰਾਨ ਬ੍ਰਾਂਸਟੇਡ ਦੀ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਅਤੇ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਸਥਲਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ। ਅਮਰੀਕਾ ਨੇ ਇਸ ਐਕਟ ਜ਼ਰੀਏ ਚਿਤਾਵਨੀ ਦਿੱਤੀ ਸੀ ਕਿ ਜੇਕਰ ਚੀਨ ਨੇ ਅਮਰੀਕੀ ਨਾਗਰਿਕਾਂ, ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਤਿੱਬਤ ਜਾਣ ਤੋਂ ਰੋਕਿਆ ਤਾਂ ਉਹ ਵੀ ਬਰਾਬਰੀ ਵਾਲੇ ਉਪਾਅ ਵਰਤੇਗਾ। ਚੀਨੀ ਵਿਦੇਸ ਮੰਤਰਾਲੇ ਦੇ ਬੁਲਾਰੇ ਲੂ ਕੰਗ ਨੇ ਸੋਮਵਾਰ ਨੂੰ ਮੀਡੀਆ ਨੂੰ ਕਿਹਾ,''ਅਸੀਂ ਰਾਜਦੂਤ ਬ੍ਰਾਂਸਟੇਡ ਦੇ ਦੌਰੇ ਦਾ ਸਵਾਗਤ ਕਰਦੇ ਹਾਂ।''

Subscribe to this RSS feed

New York