updated 6:12 AM UTC, Nov 21, 2019
Headlines:

ਕੌਮਾਂਤਰੀ ਫਿਲਮ ਮੇਲੇ ’ਚ ਰਜਨੀਕਾਂਤ ਦਾ ਹੋਵੇਗਾ ਸਨਮਾਨ

ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਹੈ ਕਿ 50ਵੇਂ ਭਾਰਤੀ ਕੌਮਾਂਤਰੀ ਫਿਲਮ ਮੇਲੇ ’ਚ ਸੁਪਰਸਟਾਰ ਰਜਨੀਕਾਂਤ ਨੂੰ ਗੋਲਡਨ ਜੁਬਲੀ ਐਵਾਰਡ ਨਾਲ ਉਚੇਚੇ ਤੌਰ ’ਤੇ ਸਨਮਾਨਿਆ ਜਾਵੇਗਾ। ਫਿਲਮ ਮੇਲਾ 20 ਤੋਂ 28 ਨਵੰਬਰ ਤੱਕ ਗੋਆ ’ਚ ਹੋਵੇਗਾ ਜਿਥੇ ਵੱਖ ਵੱਖ ਮੁਲਕਾਂ ਦੀਆਂ ਕਰੀਬ 250 ਫਿਲਮਾਂ ਦਿਖਾਈਆਂ ਜਾਣਗੀਆਂ। ਸ੍ਰੀ ਜਾਵੜੇਕਰ ਨੇ ਇਹ ਵੀ ਐਲਾਨ ਕੀਤਾ ਕਿ ਫਰਾਂਸੀਸੀ ਅਦਾਕਾਰ ਇਸਾਬੇਲ ਹਪਰਟ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੋਲਡਨ ਜੁਬਲੀ ਵਰ੍ਹਾ ਹੋਣ ਕਰਕੇ ਮੇਲੇ ’ਚ 50 ਮਹਿਲਾ ਫਿਲਮਸਾਜ਼ਾਂ ਦੀਆਂ 50 ਫਿਲਮਾਂ ਦਿਖਾਈਆਂ ਜਾਣਗੀਆਂ ਤਾਂ ਜੋ ਸਿਨਮਾ ’ਚ ਮਹਿਲਾਵਾਂ ਦੇ ਯੋਗਦਾਨ ਨੂੰ ਸਿਜਦਾ ਕੀਤਾ ਜਾ ਸਕੇ। ਫਿਲਮ ਮੇਲੇ ’ਚ ਇਸ ਸਾਲ ਰੂਸ ਭਾਈਵਾਲ ਮੁਲਕ ਹੈ।

New York